ਜੀਵਨੀਆਂ » ਦਸਤਾਵੇਜ਼ » ਲੜੀਵਾਰ ਕਿਤਾਬਾਂ » ਸਾਹਿਤਕ ਕੋਨਾ » ਸਿੱਖ ਖਬਰਾਂ

ਪੁਸਤਕ ਪੜਚੋਲ: ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’ (ਲੇਖਕ: ਅਜਮੇਰ ਸਿੰਘ)

July 15, 2017 | By

ਬ੍ਰਹਮਜਗਦੀਸ਼ ਸਿੰਘ ਵਲੋਂ ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’ ਬਾਰੇ ਇਕ ਪੁਸਤਕ ਪੜਚੋਲ ਅਜੀਤ ਜਲੰਧਰ ਦੇ (15 ਜੁਲਾਈ, 2017) ਦੇ ਅੰਕ ਵਿਚ ਛਪੀ ਹੈ। ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ ਲਈ ਅਸੀਂ ਇਸਨੂੰ ਛਾਪ ਰਹੇ ਹਾਂ: ਸੰਪਾਦਕ

ਸ. ਅਜਮੇਰ ਸਿੰਘ ਉੱਤਰਾਧੁਨਿਕ ਦੌਰ ਦਾ ਚਿੰਤਕ ਹੈ। ਉਹ ਸਿੱਖ ਇਤਿਹਾਸ ਦੇ ਕੁਝ ਪ੍ਰਮੁੱਖ ਬਿਰਤਾਂਤਾਂ ਦਾ ਲੇਖਣ/ਪੁਨਰਲੇਖਣ ਕਰ ਰਿਹਾ ਹੈ। ਉਸ ਦੀ ਵਿਚਾਰਧਾਰਾ ਉੱਪਰ ਗੁਰਬਾਣੀ ਅਤੇ ਗੁਰਇਤਿਹਾਸ ਦੇ ਨਾਲ ਨਾਲ ਮਾਰਕਸ, ਹੇਗਲ, ਮਿਸ਼ੇਲ ਫੂਕੋ ਅਤੇ ਗਰਾਮਸ਼ੀ ਦਾ ਪ੍ਰਭਾਵ ਵੀ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ।

pustak padchol shaheed kartar singh sarabha

ਇਹ ਪੁਸਤਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ ਨੂੰ ਇਕ ਸੱਜਰੇ ਅਤੇ ਨਵੇਂ ਪਰਿਪੇਖ ਵਿਚ ਰੱਖ ਕੇ ਬਿਆਨ ਕਰਦੀ ਹੈ। ਇਹੀ ਕਾਰਨ ਹੈ ਕਿ ਇਹ ਸ. ਸਰਾਭਾ ਦੇ ਜੀਵਨ ਬਾਰੇ ਲਿਖੀਆਂ ਹੋਰ ਪੁਸਤਕਾਂ ਨਾਲੋਂ ਨਿਆਰੀ ਅਤੇ ਸਿਰਕੱਢਵੀਂ ਹੈ। ਇਸ ਪੁਸਤਕ ਦੀ ਰਚਨਾ ਕਰਨ ਸਮੇਂ ਲੇਖਕ ਨੇ 100 ਨਾਲੋਂ ਵੀ ਵੱਧ ਪੰਜਾਬੀ ਅਤੇ ਅੰਗ੍ਰੇਜ਼ੀ ਪੁਸਤਕਾਂ ਦਾ ਅਧਿਐਨ ਕੀਤਾ ਹੈ। ਉਸ ਨੇ ਆਪਣੇ ਵੱਲੋਂ ਕਿਸੇ ਲੇਖਕ ਦਾ ਜਿਹੜਾ ਵੀ ਹਵਾਲਾ ਦਿੱਤਾ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਕਰ ਲਿਆ ਹੈ। ਹਵਾਲਾ ਦੇਣ ਦੇ ਚਾਅ/ਜੋਸ਼ ਵਿਚ ਕੋਈ ਹਵਾਲਾ ਨਹੀਂ ਦਿੱਤਾ ਗਿਆ। ਇਸ ਵਿਧੀ ਕਾਰਨ ਇਸ ਪੁਸਤਕ ਵਿਚਲਾ ਹਰ ਵੇਰਵਾ ਅਤੇ ਟਿੱਪਣੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਸਿੱਧ ਹੁੰਦੀ ਹੈ। ਆਪਣੀਆਂ ਕੁਝ ਪਹਿਲੀਆਂ ਪੁਸਤਕਾਂ ਵਿਚ ਵੀ ਉਹ ਇਸੇ ਵਿਧੀ ਦਾ ਪ੍ਰਯੋਗ ਕਰਦਾ ਹੈ।

ਪੁਸਤਕ ‘ਸ਼ਹੀਦ ਕਰਤਾਰ ਸਿੰਘ ਸਰਾਭਾ, ਤੂਫ਼ਾਨਾਂ ਦਾ ਸ਼ਾਹ ਅਸਵਾਰ’ ਨੂੰ ਖਰੀਦਣ ਲਈ:

17266772_1585517298174166_6639463928545935360_n

ਲੇਖਕ ਨੇ ਸ. ਸਰਾਭਾ ਦੇ ਮੁਢਲੇ ਜੀਵਨ, ਅਮਰੀਕਾ-ਯਾਤਰਾ (ਬਰਾਸਤਾ ਹਾਂਗਕਾਂਗ), ਉੱਤਰੀ ਅਮਰੀਕਾ ਵਿਚ ਭਾਰਤੀਆਂ ਦੀ ਦੁਰਦਸ਼ਾ, ਗ਼ਦਰ ਪਾਰਟੀ ਦੀ ਸਥਾਪਨਾ: ਰਣਨੀਤੀ, ਪ੍ਰਚਾਰ ਤੇ ਲਾਮਬੰਦੀ, ਦੇਸ਼ ਨੂੰ ਵਹੀਰਾਂ ਅਤੇ ਬਗ਼ਾਵਤ ਦੀਆਂ ਤਿਆਰੀਆਂ, ਗ਼ਦਰ ਦੇ ਆਰੰਭ ਅਤੇ ਅਸਫਲਤਾ ਆਦਿ ਬਿਰਤਾਂਤ ਏਨੀ ਸਮੁੱਚਤਾਵਾਦੀ ਦ੍ਰਿਸ਼ਟੀ ਬਿਆਨ ਨਾਲ ਕੀਤੇ ਹਨ ਕਿ ਕਿਧਰੇ ਵੀ ਕੋਈ ਖੱਪਾ ਨਜ਼ਰ ਨਹੀਂ ਆਉਂਦਾ। ਇਹ ਪੁਸਤਕ ਸ. ਸਰਾਭਾ ਦਾ ਇਕ ਨਵਾਂ ਅਤੇ ਵਧੇਰੇ ਪ੍ਰਮਾਣਿਕ ਬਿੰਬ ਸਿਰਜਣ ਵਿਚ ਪੂਰੀ ਭਾਂਤ ਸਫਲ ਸਿੱਧ ਹੁੰਦੀ ਹੈ। ਉਸ ਦਾ ਇਹ ਕਥਨ ਧਿਆਨਯੋਗ ਹੈ ਕਿ ਇਨਕਲਾਬੀ ਲਹਿਰਾਂ ਦਾ ਇਤਿਹਾਸ ਲਿਖਣ ਲਈ ਇਸ ਦੇ ਪਾਤਰਾਂ ਦੇ ਅਹਿਸਾਸਾਂ ਨੂੰ ਪਕੜਨਾ ਜਿੰਨਾ ਜ਼ਰੂਰੀ ਹੁੰਦਾ ਹੈ, ਓਨਾ ਹੀ ਦੁੱਭਰ ਵੀ ਹੁੰਦਾ ਹੈ। (ਪੰਨਾ 12) ਪਰ ਉਸ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਅਜਮੇਰ ਸਿੰਘ ਦੀ ਇਹ ਲਿਖਤ ਹਰ ਪੰਜਾਬੀ ਵਾਸਤੇ ਪੜ੍ਹਨਯੋਗ ਹੈ।

ਸ. ਅਜਮੇਰ ਸਿੰਘ ਵਲੋਂ ਲਿਖੀਆਂ ਸਾਰੀਆਂ ਕਿਤਾਬਾਂ ਦਾ ਸੈਟ ਖਰੀਦਣ ਲਈ:

18219641_1368934776524009_1540714505489612800_n

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,