ਵਿਦੇਸ਼

ਬਰਤਾਨੀਆ ਹੁਣ ਯੂਰੋਪੀਅਨ ਯੂਨੀਅਨ ਦਾ ਹਿੱਸਾ ਨਹੀਂ

June 24, 2016 | By

ਲੰਡਨ: ਬਰਤਾਨੀਆ ਵਿਚ ਯੂਰੋਪੀਅਨ ਯੂਨੀਅਨ ਵਿਚ ਰਹਿਣ ਜਾਂ ਨਾ-ਰਹਿਣ ਬਾਰੇ ਹੋਈ ਰਾਏਸ਼ੁਮਾਰੀ ਵਿਚ ਨਾ-ਰਹਿਣ ਵਾਲੀ ਧਿਰ ਜਿੱਤ ਗਈ ਹੈ। ਵੱਖ ਹੋਣ ਦੇ ਹੱਕ ਵਿਚ 52% ਵੋਟ ਪਏ ਜਦਕਿ (ਈਯੂ) ਵਿਚ ਰਹਿਣ ਲਈ 48% ਵੋਟ ਪਏ। ‘ਬੀਬੀਸੀ’ ਦੀ ਰਿਪੋਰਟ ਮੁਤਾਬਕ, ਬਰਤਾਨੀਆ ਨੇ ਇਸ ਰਾਏਸ਼ੁਮਾਰੀ ਨਾਲ 43 ਵਰ੍ਹਿਆਂ ਬਾਅਦ ਈਯੂ ਤੋਂ ਵੱਖ ਹੋਣ ਲਈ ਵੋਟ ਪਾਈ। ਨਾਲ ਰਹਿਣ ਦੇ ਹੱਕ ਵਿਚ 15,692,092 ਵੋਟ ਪਏ ਜਦਕਿ ਵੱਖ ਹੋਣ ਦੇ ਹੱਕ ਵਿਚ ਇਸ ਨਾਲੋਂ 6,835,512 ਵੱਧ ਵੋਟ ਪਏ।

ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਖੁਸ਼ੀ ਮਨਾਉਂਦੇ ਸਮਰਥਕ

ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਖੁਸ਼ੀ ਮਨਾਉਂਦੇ ਸਮਰਥਕ

ਇਸ ਮੌਕੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਕਿ ਲੋਕ ਰਾਏ ਦਾ ਸਨਮਾਨ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਇਕ ਨਵੀਂ ਲੀਡਰਸ਼ਿਪ ਦੀ ਲੋੜ ਹੈ ਅਤੇ ਉਹ ਅਕਤੂਬਰ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨਾਲ ਪਿਆਰ ਕਰਦੇ ਹਨ ਅਤੇ ਇਸਦੀ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਫਖਰ ਮਹਿਸੂਸ ਹੋਇਆ।

ਕੈਮਰਨ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਲੋਕਾਂ ਨੂੰ ਇਹ ਭਰੋਸਾ ਦੇਣਾ ਚਾਹੁੰਦੇਹਨ ਕਿ ਬਰਤਾਨੀਆ ਦਾ ਅਰਥਚਾਰਾ ਮੂਲ ਰੂਪ ਵਿਚ ਮਜਬੂਤ ਹੈ। ਉਨ੍ਹਾਂ ਕਿਹਾ ਕਿ ਈਯੂ ਦੇ ਜਿਹੜੇ ਨਾਗਰਿਕ ਬਰਤਾਨੀਆ ਵਿਚ ਰਹਿ ਰਹੇ ਹਨ, ਫਿਲਹਾਲ ਉਨ੍ਹਾਂ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਏਗਾ।

ਮਾਹਰਾਂ ਦਾ ਮੰਨਣਾ ਹੈ ਕਿ ਹੁਣ ਬਰਤਾਨੀਆ ਪੌਂਡ ਦੀ ਕੀਮਤ ਵਿਚ ਗਿਰਾਵਟ ਆਊਗੀ ਅਤੇ ਡਾਲਰ ਦੀ ਮੰਗ ਵਧੂਗੀ ਜਿਸ ਨਾਲ ਡਾਲਰ ਦਾ ਰੇਟ ਵਧੇਗਾ ਅਤੇ ਪੈਟਰੋਲ, ਡੀਜ਼ਲ ਆਦਿ ਬਾਹਰੋਂ ਮੰਗਵਾਉਣ ਵਾਲੀਆਂ ਚੀਜ਼ਾਂ ਹੋਰ ਮਹਿੰਗੀਆਂ ਹੋਣਗੀਆਂ।

ਮਾਹਰਾਂ ਮੁਤਾਬਕ ਇਹ ਕਾਰਣ ਸਨ:

  • ਬਰਤਾਨੀਆ ਦਾ ਪੁਰਾਣਾ ਰੁਤਬਾ ਕਾਇਮ ਨਹੀਂ ਰਿਹਾ
  • ਈਯੂ ਵਿਚ ਜਰਮਨੀ-ਫਰਾਂਸ ਦਾ ਸਥਾਨ ਅਹਿਮ
  • ਪਰਵਾਸੀਆਂ ਦੀ ਧੜਾਧੜ ਆਮਦ
  • ਵਧਦੀ ਬੇਰੋਜ਼ਗਾਰੀ, ਆਦਿ

ਕੀ ਹੈ ਯੂਰੋਪੀਅਨ ਯੂਨੀਅਨ

  • ਯੂਰਪ ਦੇ 28 ਦੇਸ਼ਾਂ ਦੀ ਇਕ ਫੈਡਰੇਸ਼ਨ
  • 1993 ਵਿਚ ਹੋਂਦ ਵਿਚ ਆਇਆ
  • ਪਹਿਲਾਂ ਇਸ ਵਿਚ 15 ਦੇਸ਼ ਸ਼ਾਮਲ ਸਨ
  • ਯੂਨੀਅਨ ਦੀ ਆਪਣੀ ਕਰੰਸੀ ਯੂਰੋ
  • 19 ਦੇਸ਼ਾਂ ਦੀ ਸਾਂਝੀ ਕਰੰਸੀ ਯੂਰੋ
  • ਇਕ ਵੀਜ਼ੇ ਨਾਲ ਪੂਰੇ ਈਯੂ ਵਿਚ ਦਾਖਲਾ, ਆਦਿ

ਸਬੰਧਤ ਖ਼ਬਰਾਂ: ਸਿੱਖ ਕੌਂਸਲ ਯੂ.ਕੇ. ਨੇ ਯੂਰੋਪੀਅਨ ਯੂਨੀਅਨ ਵਿਚ ਰਹਿਣ ਦੀ ਸਲਾਹ ਦਿੱਤੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,