ਵਿਦੇਸ਼ » ਸਿੱਖ ਖਬਰਾਂ

ਕੈਨੇਡਾ ਸਰਕਾਰ ਨੇ ਭਾਰਤ ਦਾ ਦਬਾਅ ਕਬੂਲ ਕਰਕੇ ਸਾਨੂੰ ਨਿਰਾਸ਼ ਕੀਤਾ ਹੈ: ਕਨੇਡਾ ਵੱਸਦੇ ਸਿੱਖ

December 15, 2018 | By

ੳਟਵਾ/ਚੰਡੀਗੜ੍ਹ: ਬੀਤੇ ਦਿਨੀਂ ਕੈਨੇਡਾ ਦੇ ਪਬਲਿਕ ਸੇਫਟੀ ਲੋਕ ਰੱਖਿਆ ਮੰਤਰਾਲੇ (2018 Public Report on the Terrorist Threat to Canada) ਵਲੋਂ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਬਾਰੇ ਸਲਾਨਾ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਸਿੱਖ(ਖਾਲਿਸਤਾਨੀ) ਕੱਟੜਵਾਦ ਨੂੰ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਦੀ ਸੂਚੀ ਦੇ ਵਿੱਚ ਲਿਖਿਆ ਗਿਆ। ਇਸ ਲੇਖੇ ਨੂੰ ਲੈ ਕੇ ਕੈਨੇਡਾ ਵੱਸਦੇ ਸਿੱਖਾਂ ਅੰਦਰ ਨਿਰਾਸ਼ਾ ਵੇਖੀ ਜਾ ਰਹੀ ਹੈ।

ਇਸ ਬਾਰੇ ਇੱਕ ਖਬਰ ਅਦਾਰੇ ਚੈਨਲ ਪੰਜਾਬੀ ਵਲੋਂ ਸਿੱਖ ਨੌਜਵਾਨ ਕਾਰਕੁੰਨ ਅਤੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਰੀ ਦੇ ਮੁੱਖ ਸੇਵਾਦਾਰ ਮੋਨਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ। ਅਸੀਂ ਸਿੱਖ ਸਿਆਸਤ {Punjabi} ਦੇ ਪਾਠਕਾਂ ਲਈ ਭਾਈ ਮੋਨਿੰਦਰ ਸਿੰਘ ਜੀ ਦੇ ਵਿਚਾਰਾਂ ਨੂੰ ਇੰਨ ਬਿੰਨ ਸਾਂਝਿਆਂ ਕਰ ਰਹੇ ਹਾਂ।

ਭਾਈ ਮੋਨਿੰਦਰ ਸਿੰਘ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਤੋਂ ਬਾਹਰਲੇ ਸਿੱਖ ਨੌਜਵਾਨ ਹਲਕਿਆਂ ਵਿਚ ਵਿਚਰ ਰਹੇ ਹਨ ਅਤੇ ਕੈਨੇਡਾ ਤੇ ਹੋਰ ਦੇਸ਼ਾਂ ਵਿਚ ਸਿੱਖ ਸਥਿਤੀ ਦੀ ਡੂੰਘੀ ਸਮਝ ਰੱਖਦੇ ਹਨ।

ਭਾਈ ਮੋਨਿੰਦਰ ਸਿੰਘ ਬੀ.ਸੀ ਸਿੱਖ ਗੁਰਦੁਆਰੇ ਅਤੇ ੳਂਟਾਰੀੳ ਗੁਰਦੁਆਰਿਆਂ ਦੇ ਬੁਲਾਰੇ ਹਨ।

ਸਬੰਧਤ ਖਬਰ – ਕੈਨੇਡਾ ਪਬਲਿਕ ਸੇਫਟੀ ਮੰਤਰਾਲਾ ਆਪਣੇ ਲੇਖੇ ਵਿੱਚੋਂ “ਸਿੱਖ, ਖਾਲਿਸਤਾਨੀ, ਕੱਟੜਵਾਦ ” ਹਿੱਸਾ ਹਟਾਵੇ: ਰਨਦੀਪ ਸਿੰਘ ਐਮ.ਪੀਸਰੀ ਸੈਂਟਰ

ਇਹ ਰਿਪੋਰਟ ਹਰ ਸਾਲ ਪਬਲਿਕ ਸੇਫਟੀ ਮੰਤਰਾਲੇ ਵਲੋਂ ਕੱਢੀ ਜਾਂਦੀ ਹੈ, ਇਸ ਰਿਪੋਰਟ ਵਿੱਚ ਮੰਤਰਾਲੇ ਵਲੋਂ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਬਾਰੇ ਜਾਂਚ ਦਿੱਤੀ ਜਾਂਦੀ ਹੈ। ਕਿ ਕੈਨੇਡਾ ਨੂੰ ਖਤਰਿਆਂ ਦਾ ਪੱਧਰ ਪਿਛਲੇ ਸਾਲਾਂ ਨਾਲੋਂ ਕਿੰਨਾ ਕੁ ਵਧਿਆ ਜਾਂ ਘਟਿਆ ਹੈ।

ਪਿਛਲੇ ਪੰਜ ਸਾਲਾਂ ਦੀਆਂ ਰਿਪੋਰਟਾਂ ਜੋ ਕਿ ਪਬਲਿਕ ਸੇਫਟੀ ਮੰਤਰਾਲੇ ਦੀ ਵੈੱਬਸਾਈਟ ਤੋਂ ਵੇਖੀਆਂ ਜਾ ਸਕਦੀਆਂ ਹਨ ਅਸੀਂ ਕਾਫੀ ੳੇੁਹਨਾਂ ਦੀ ਪੜਤਾਲ ਕੀਤੀ ਹਾਲਾਂਕਿ 2013 ਤੋਂ 2017 ਵਿਚ ਦੁਨੀਆ ਭਰ ਦੇ ਵਿੱਚ ਥਰੈਟ ਲੇਵਲ “ਖਤਰਿਆਂ ਦਾ ਪੱਧਰ” ਹਾਈ ਸੀ। 2018 ਦੇ ਵਿਚ ਜਾ ਕੇ ਪਹਿਲੀ ਵਾਰ ਸਿੱਖਾਂ ਦਾ ਜਿਕਰ ਆਇਆ।ਸਿੱਖ (ਖਾਲਿਸਤਾਨ) ਦਾ ਨਾਂਅ ਲੈ ਕੇ ਪੂਰੇ ਸਿੱਖ ਭਾਈਚਾਰੇ ਨੂੰ ਬਦਨਾਮ ਅਤੇ ਸ਼ਰਮਿੰਦਾ ਕੀਤਾ ਗਿਆ ਹੈ। ਕਿ ਸਿੱਖ ਵੀ ਇੱਕ ਕੈਨੇਡਾ ਲਈ ਖਤਰਾ ਹਨ। ਨਾਲੇ ਇਹ ਸਮਝਣ ਦੀ ਬੜੀ ਲੋੜ ਹੈ ਕਿ ਇਹ ਰਿਪੋਰਟ ਕੋਈ ਇੰਟਰਨੈਸ਼ਨਲ ਜਾਂ ਭਾਰਤ ਨੂੰ ਕਿਨ੍ਹਾਂ ਗੱਲਾਂ ਤੋਂ ਖਤਰਾ ਹ,ੈ ਉਸ ਬਾਰੇ ਨਹੀਂ ਹੈ ਇਹ ਕੈਨੇਡਾ ਨੂੰ ਕਿਸ ਗੱਲੋਂ ਖਤਰਾ ਹੈ ਤੇ ਸਿੱਖ ਜਿਹੜੇ ਏਥੇ ਰਹਿ ਰਹੇ ਹਨ ਉਹ ਖਤਰਾ ਬਣ ਚੁੱਕੇ ਹਨ ਉਸ ਵਿਚ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਰਿਪੋਰਟ ਦੇ ਜਸਟਿਨ ਟਰੂਡੋ ਦੀ ਭਾਰਤ ਫੇਰੀ ਨਾਲ ਸੰਬੰਧ ਦੱਸਦਿਆਂ ਹੋਇਆ ਭਾਈ ਮੋਨਿੰਦਰ ਸਿੰਘ ਜੀ ਨੇ ਦੱਸਿਆ ਕਿ “ਮੈਨੂੰ ਲੱਗਦਾ ਹੈ ਕਿ ਸਾਰੀ ਗੱਲ ਹੀ ੳਥੋਂ ਸ਼ੁਰੂ ਹੋਈ ਹੈ

2017 ਦੀ ਰਿਪੋਰਟ ਨਿਕਲੀ ਨੂੰ ਇੱਕ ਸਾਲ ਹੀ ਹੋਇਆ ਹੈ ਤੇ ਫਰਵਰੀ ਦੇ ਵਿਚ ਪ੍ਰਧਾਨ ਮੰਤਰੀ ਟਰੂਡੋ ਭਾਰਤ ਗਏ ਸੀ। ਤੇ ਆਪਾਂ ਸਾਰਿਆਂ ਨੇ ਵੇਖਿਆ ਕਿ ਭਾਰਤ ਵਿਚ ਕੀ ਹੋਇਆ ਕਿਸ ਤਰ੍ਹਾਂ ਦੀ ਦਖਲਅੰਦਾਜੀ ਹੋਈ ਉਥੇ ਵੀ ਸਿੱਖਾਂ ਨੂੰ ਬਦਨਾਮ ਕੀਤਾ ਗਿਆ। ਮਾਲੇ ਉਸ ਤੋਂ ਬਾਅਦ ਲਗਾਤਾਰ ਕਈਂ ਚੀਜਾ ਹੋਈਆਂ ਫਰਵਰੀ ਤੋਂ ਹੁਣ ਤੱਕ ਜਿਸਦੇ ਵਿਚ ਸਿੱਖਾਂ ਨੂੰ ਇੰਡੀਆ ਨੇ ਇੱਕ Extremist Community  “ਕੱਟੜਵਾਦੀ ਭਾਈਚਾਰੇ” ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੰਨੀਆਂ ਰਿਪੋਰਟਾਂ ਫੈਡਰਲ ਸਰਕਾਰ ਵੀ ਵੇਖ ਰਹੀ ਹੈ ਉਹਨਾਂ ਨੇ ਪਿਛਲੇ ਮਹੀਨੇ ਰਿਪੋਰਟ ਕੱਢੀ ਸੀ ਜਿਸਦੇ ਵਿਚ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਦੀ ਭਾਰਤ ਫੇਰੀ ਵਿੱਚੋਂ ਕਈਂ ਚੀਜਾਂ ਬਾਹਰ ਵੀ ਰੱਖੀਆਂ ਗਈਆਂ ਸੀ ਜਿਸ ਵਿਚ ਇਹ ਸਾਫ ਗੱਲ ਨਿਕਲੀ ਸੀ ਕਿ ਇੰਡੀਆ, ਕੈਨੇਡਾ ਦੇ ਸਿੱਖਾਂ ਦੇ ਮਸਲਿਆਂ ਵਿਚ ਦਖਲਅੰਦਾਜੀ ਕਰ ਰਿਹਾ ਹੈ ਤੇ ਮੈਂ ਸੋਚਦਾਂ ਜਿਹੜਾ ਉਹਨਾਂ ਦਾ ਪ੍ਰਭਾਵ ਪਿਆ ਉਹਦਾ ਅਖੀਰੀ ਨਤੀਜਾ ਇਹ ਨਿਕਲਿਆ ਕਿ ਇਸ ਰਿਪੋਰਟ ਵਿਚ ਸਿੱਖਾਂ ਦਾ ਨਾਂ ਦਰਜ ਹੋਇਆ ਹੈ ਤੇ ਉਹਨਾਂ ਦੇ ਰਾਜਦੂਤਾਂ ਤੇ ਕੋਂਸਲੇਟਾਂ ਨੇ ਬਹੁਤ ਤਕੜਾ ਪ੍ਰਭਾਵ ਪਾ ਕੇ ਲਿਬਰਲ ਸਰਕਾਰ ਤੋਂ ਇਹ ਕੰਮ ਕਰਵਾਇਆ ਹੈ।

ਕੈਨੇਡਾ ਦੇ ਵਿਚ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੈਨੇਡਾ ਦੇ ਸਿੱਖਾਂ ਨੂੰ ਕਿਸੇ ਗਤੀਵਿਧੀ ਦੇ ਵਿਚ ਮੌਜੂਦ ਪਾਇਆ ਗਿਆ ਹੋਵੇ ਹਾਲਾਂਕਿ ਇੰਡੀਅਨ ਪੁਲਸ ਵਲੋਂ ਇੰਗਲੈਂਡ ਵਿਚਲੇ ਭਾਈ ਜਗਤਾਰ ਸਿੰਘ ਜੌਹਲ ਨੂੰ ਫੜਿਆ ਗਿਆ ਕੈਨੇਡਾ ਦੇ ਵਿੱਚੋਂ ਵੀ ਏਦਾਂ ਦੇ ਕੇਸ ਨਜਰ ਆਉਂਦੇ ਹਨ ਜਿੱਥੇ ਵਿਦਿਆਰਥੀ ਕੋਲੋਂ ਭਾਰਤ ਦੀ ਪੁਲਸ ਵਲੋਂ ਪੁੱਛਗਿੱਛ ਕੀਤੀ ਗਈ ਤੁਹਾਨੂੰ ਜਿਵੇਂ ਪਤਾ ਹੀ ਹੈ ਪੁਲਸ ਤੰਗ ਕਰਦੀ ਹੈ ਪਰ ਏਦਾਂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।

ਇਹਨਾਂ ਦੀ ਰਿਪੋਰਟ ਦੇ ਵਿਚ ਵੀ 2018 ਦੇ ਵਿਚ ਹੋਈ ਅਜਿਹੀ ਕਿਸੇ ਘਟਨਾ ਦਾ ਜਿਕਰ ਨਹੀਂ ਕੀਤਾ ਗਿਆ ਅਤੇ ਫੇਰ ਪਿਛਲੇ 2017-2018 ਇੱਕ ਸਾਲ ਅੰਦਰ ਅਜਿਹਾ ਕੀ ਹੋ ਗਿਆ ਜਿਸ ਕਰਕੇ ਰਿਪੋਰਟ ਵਿਚ ਸਿੱਖਾਂ ਦਾ ਨਾਂਅ ਦਰਜ ਕਰਨਾ ਪਿਆ।

ਹਾਲੇ ਅਸੀਂ ਉਹੀ ਗੱਲ ਉੱਤੇ ਮੁੜ ਕੇ ਆਉਂਦੇ ਹਾਂ ਕਿ ਭਾਰਤ ਸਰਕਾਰ ਦਾ ਜੋ ਏਥੇ ਪ੍ਰਾਪੇਗੰਡਾ ਹੈ ਜੋ ਧੜਾਬੰਦੀ ਹੈ ਅਤੇ ਜੋ ਦਬਾਅ ਹੈ ਇਹ ਉਸਦਾ ਨਤੀਜਾ ਹੈ।

ਇਸ ਵੇਲੇ ਸਾਡੇ ਵਿਚ ਬਹੁਤ ਜਿਆਦਾ ਨਿਰਾਸ਼ਾ ਵੀ ਹੈ ਤੇ ਕਿਤੇ ਨਾ ਕਿਤੇ ਗੁੱਸਾ ਵੀ ਹੈ ਕਿ ਭਾਰਤ ਸਰਕਾਰ ਤੋਂ ਤਾਂ ਅਜਿਹੀ ਉਮੀਦ ਕਰ ਸਕਦੇ ਸੀ ਕਿ ਉਹ ਆਪਣਾ ਦਬਾਅ ਪਾਉਣਗੇ ਤੇ ਉਹਨਾਂ ਹੋਰਨਾਂ ਦੇਸ਼ਾ ਤੇ ਕੈਨੇਡਾ ਉੱਤੇ ਵੀ ਦਬਾਅ ਪਾਉਣਾ ਹੈ, ਖਾਸ ਕਰਕੇ 1984 ਤੋਂ ਬਾਅਦ ਉਹਨਾਂ ਦੀ ਖੇਡ ਹੀ ਇਹੋ ਰਹੀ ਹੈ।

ਪਰ ਕੈਨੇਡਾ ਦੀ ਲਿਬਰਲ ਸਰਕਾਰ ਦਾ ਏਨੀ ਛੇਤੀ ਦਬਾਅ ਥੱਲੇ ਆ ਜਾਣਾ ਸੱਚਮੁੱਚ ਨਿਰਾਸ਼ਾਜਨਕ ਹੈ।
ਧਾਰਮਿਕ ਅਤੇ ਰਾਜਸੀ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਸਾਡੇ ਕੋਈ ੳਟ ਨਹੀਂ ਹੈ ਚਾਹੇ ਦੁਨੀਆ ਦੀ ਕਿੱਡੀ ਵੀ ਵੱਡੀ ਤਾਕਤ ਹੋਵੇ।

ਪਰ ਇਹਨਾਂ ਸਰਕਾਰਾਂ ਨੂੰ, ਜੋ ਆਪਣੇ-ਆਪਣੇ ਆਪ ਨੂੰ ਲੋਕਤੰਤਰੀ ਅਖਵਾਉਂਦੀਆਂ ਹਨ, ਉਹਨਾਂ ਨੂੰ ਚਾਹੀਦਾ ਸੀ ਕਿ ਅਜਿਹਾ ਬਿਉਰਾ ਰਿਪੋਰਟ ਦੇ ਵਿੱਚ ਦੇਣ ਤੋਂ ਪਹਿਲਾਂ ਜਿਹੜਾ ਕਿ ਪੂਰੇ ਭਾਈਚਾਰੇ ਨੂੰ ਬਦਨਾਮ ਅਤੇ ਸ਼ਰਮਿੰਦਾ ਕਰਦਾ ਹੈ, ਰਿਪੋਰਟ ਵਿੱਚ ਪਾਉਣ ਤੋਂ ਪਹਿਲਾਂ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ।

ਇਸ ਗੱਲ ਦੀ ਸਾਡੇ ਅੰਦਰ ਨਿਰਾਸ਼ਾ ਵੀ ਹੈ ਤੇ ਇੱਕ ਗੱਲ ਇਹ ਵੀ ਆ ਕੇ ਜਿਹੜੇ ਆਪਣੇ ਨੁਮਾਇੰਦੇ ਅਸੀਂ ਬਣਾਏ ਆ ਜਿਹੜੇ ਅਸੀਂ ਚੁਣ ਕੇ ਭੇਜੇ ਆ, ਮੰਤਰੀ ਬਣੇ ਆ, ਪਾਰਲੀਮੈਂਟ ਮੈਂਬਰ ਬਣੇ ਆ, ਅਸੀਂ ਉਹਨਾਂ ਵੱਲ੍ਹ ਵੀ ਜਾ ਰਹੇ ਆਂ ਕਿ ਤੁਸੀਂ ਕੀ ਕਰ ਰਹੇ ਹੋ ਕਿੳਂਕਿ ਜਿਹੜੀ ਇਹ ਰਿਪੋਰਟ ਕੈਬਨਿਟ ਵਿਚੋਂ ਪਾਸ ਹੋ ਕੇ ਆਈ। ਕੈਬਨਿਟ ਦੇ ਵਿਚ ਸਾਡੇ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਅਤੇ ਹੋਰ ਚਾਰ ਕੈਬਨਿਟ ਮੰਤਰੀ ਹਨ ਗੇ ਇਹਨਾਂ ਦਾ ਵਿਚ ਕੀ ਰੋਲ ਹੈ।

ਇਹ ਸਾਡੇ ਲਈ ਬਹੁਤ ਵੱਡੀ ਗੱਲ  ਕੈਨੇਡਾ ਵਿਚਲੇ ਸਿੱਖ ਭਾਈਚਾਰੇ ਨੂੰ ਇਹ ਸਵਾਲ ਚੁੱਕਣਾ ਚਾਹੀਦਾ ਹੈ ਕਿ ਸਿੱਖਾਂ ਦਾ ਨਾਂ ਇਸ ਵਿੱਚ ਕਿਵੇਂ ਆਇਆ ਹੈ ਕਿ ਕੀ ਤੁਸੀਂ ਇਸਦਾ ਵਿਰੋਧ ਕੀਤਾ। ਜੇ ਨਹੀਂ ਤਾਂ ਤੁਹਾਨੂੰ ਚੁਣ ਕੇ ਭੇਜਣ ਦਾ ਸਿੱਖਾਂ ਨੂੰ ਕੀ ਫਾਇਦਾ ਹੋਇਆ ।

ਸਰੀ ਸੈਂਟਰ ਤੋਂ ਪਾਰਲੀਮੈਂਟ ਮੈਂਬਰ ਰਨਦੀਪ ਸਿੰਘ ਸਰਾਂ ਨੇ ਵੀ ਬੀਤੇ ਦਿਨੀਂ ਕੈਨੇਡਾ ਦੇ ਲੋਕ ਰੱਖਿਆ ਮੰਤਰਾਲੇ ਤੋਂ ਇਹ ਮੰਗ ਕੀਤੀ ਸੀ ਕਿ ਰਿਪੋਰਟ ਦੇ ਵਿੱਚ ਕਿਤੇ ਵੀ ਅਜਿਹਾ ਕੋਈ ਤੱਥ ਨਹੀਂ ਦਿੱਤਾ ਜੋ ਕੈਨੇਡਾ ਵਿੱਚ ਸਿੱਖ ਕੱਟੜਵਾਦ ਬਾਰੇ ਦੱਸਦਾ ਹੋਵੇ ਇਸ ਲਈ ਇਸ ਹਿੱਸੇ ਨੂੰ ਲੇਖੇ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
ਉਂਟਾਰੀੳ ਅਤੇ ਬਿਟ੍ਰਿਸ਼ ਕੋਲੰਬੀਆ ਗੁਰਦੁਆਰਿਆਂ ਵਲੋਂ ਵੀ ਇਸ ਬਾਰੇ ਬਿਆਨ ਜਾਰੀ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,