ਸਿੱਖ ਖਬਰਾਂ

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੌਰੀਆ ਨੇ ਪੇਸ਼ੀ ਭੁਗਤੀ

January 19, 2018 | By

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) 18 ਜਨਵਰੀ: ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਹੇਠ ਸਿੱਖ ਸਿਆਸੀ ਕੈਦੀ ਭਾਈ ਦਿਆ ਸਿੰਘ ਲਾਹੌਰੀਆ ਨੂੰ ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਮਾਮਲੇ (ਐਫ. ਆਈ. ਆਰ. ਨੰਬਰ 77/2007) ਵਿੱਚ ਪੇਸ਼ ਕੀਤਾ ਗਿਆ।

ਪੰਜਾਬ ਪੁਲਿਸ ਵਲੋਂ ਮੁੜ ਗਾਰਦ ਨਾ ਹੋਣ ਦਾ ਕਾਰਨ ਦੱਸਦਿਆਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀਂ ਕੀਤਾ ਗਿਆ ਅਤੇ ਇਸੇ ਕੇਸ ਵਿਚ ਤਰਲੋਚਨ ਸਿੰਘ ਮਾਣਕਿਆ ਜਮਾਨਤ ਤੇ ਹੋਣ ਕਾਰਨ ਨਿਜੀ ਤੋਰ ‘ਤੇ ਪੇਸ਼ ਹੋਏ।

ਦਇਆ ਸਿੰਘ ਲਾਹੌਰੀਆ (ਖੱਬੇ) ਅਤੇ ਤਰਲੋਚਨ ਸਿੰਘ ਮਾਣਕਿਆ (ਸੱਜੇ)

ਇਸ ਮਾਮਲੇ ‘ਚ ਅਦਾਲਤ ਵਿੱਚ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਤਹਿਤ ਅੱਜ ਏ. ਸੀ. ਪੀ ਪੰਕਜ ਸੂਦ ਅਤੇ ਏਅਰਟੈਲ ਦੇ ਇਕ ਅਧਿਕਾਰੀ ਨੇ ਅਪਣੀ ਗਵਾਹੀ ਦਰਜ ਕਰਵਾਈ।

ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ 22 ਅਤੇ 24 ਜਨਵਰੀ ਨੂੰ ਹੋਵੇਗੀ।

ਅਦਾਲਤ ਵਿੱਚ ਬੰਦੀ ਸਿੰਘਾਂ ਨੂੰ ਮਿਲਣ ਲਈ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਖਾਲਸਾ, ਮਹਿੰਦਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿੱਲੀ ਇਕਾਈ ਦੇ ਪ੍ਰਧਾਨ ਸੰਸਾਰ ਸਿੰਘ ਵੀ ਪਹੁੰਚੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,