ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਖਾਲਿਸਤਾਨ ਦੇ ਮੁੱਦੇ ਤੇ ਖੁੱਲ ਕੇ ਬਹਿਸ ਹੋਵੇ: ਡਾ. ਧਰਮਵੀਰ ਗਾਂਧੀ

November 25, 2015 | By

ਪਟਿਆਲਾ: ਆਮ ਆਦਮੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਬੀਤੇ ਐਤਵਾਰ ਨੂੰ ਕਿਹਾ ਕਿ ਖਾਲਿਸਤਾਨ ਦੇ ਮੁੱਦੇ ਤੇ ਬਿਨਾਂ ਕਿਸੇ ਦਬਾਅ ਦੇ ਖੁੱਲ ਕੇ ਬਹਿਸ ਹੋਣੀ ਚਾਹੀਦੀ ਹੈ ਕਿਉਂਕਿ ਇਹ ਮੁੱਦਾ ਸਮਾਜ ਦੇ ਇੱਕ ਵੱਡੇ ਹਿੱਸੇ ਨਾਲ ਜੁੜਿਆ ਹੋਇਆ  ਹੈ।

ਡਾ. ਧਰਮਵੀਰ ਗਾਂਧੀ

ਡਾ. ਧਰਮਵੀਰ ਗਾਂਧੀ

ਡਾ. ਗਾਂਧੀ ਨੇ ਕਿਹਾ ਕਿ ਖਾਲਿਸਤਾਨ ਦੇ ਵਿਚਾਰ ਨਾਲ ਨਜਿੱਠਣਾ ਭਾਵੇਂ ਹੁਣ ਔਖਾ ਹੋ ਚੁਕਿਆ ਹੈ ਪਰ ਹੁਣ ਇਸ ਵੀਚਾਰ ਬਾਰੇ ਗੱਲ ਕਰਨੀ ਚਾਹੀਦੀ   ਹੈ ਕਿਉਂਕਿ ਇਸ ਵੀਚਾਰ ਨੂੰ ਤਾਕਤ ਦੀ ਵਰਤੋਂ ਨਾਲ ਦਬਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਖਾਲਸਿਤਾਨ ਦਾ ਸਵਾਲ ਮੋਜੂਦਾ ਦਿਨਾਂ ਵਿੱਚ ਇਸ ਦੇ ਸਮਰਥਕਾਂ ਅਤੇ ਵਿਰੋਧੀਆਂ ਦਰਮਿਆਨ ਇੱਕ ਵਾਰ ਫੇਰ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਸਵਾਲ ਕਈ ਲੋਕਾਂ ਅਤੇ ਭਾਰਤੀ ਸਟੇਟ ਨੂੰ ਪਚਦਾ ਨਹੀਂ, ਪਰ ਮੇਰੇ ਅਨੁਸਾਰ ਸਭ ਜੁਮੇਵਾਰ ਧਿਰਾਂ ਅਤੇ ਵਿਅਕਤੀਆਂ ਨੂੰ ਇਸ ਨੂੰ ਪੂਰੀ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।

ਲੋਕਤੰਤਰ ਵਿੱਚ ਵੀਚਾਰਾਂ ਦੀ ਆਜ਼ਾਦੀ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਵੀਚਾਰ ਸਮਾਜ ਵਿੱਚ ਆਪਣੀ ਹੌਂਦ ਰੱਖਦਾ ਹੈ ਤਾਂ ਉਸ ਨੂੰ ਜਿਆਦਾ ਸਮੇਂ ਤੱਕ ਤਾਕਤ ਦੇ ਜੋਰ ਨਾਲ ਦਬਾ ਕੇ ਨਹੀਂ ਰੱਖਿਆ ਜਾ ਸਕਦਾ।

ਡਾ.ਗਾਂਧੀ ਨੇ ਸਾਫ ਕੀਤਾ ਕਿ ਉਹ ਨਿਜੀ ਤੌਰ ਤੇ ਧਰਮ ਅਧਾਰਿਤ ਰਾਜ ਦੇ ਖਿਲਾਫ ਹਨ ਪਰ ਸਿਰਫ ਖਾਲਿਸਤਾਨ ਬਾਰੇ ਗੱਲ ਕਰਨ ਕਾਰਨ ਦੇਸ਼ ਧਰੋਹ ਦੇ ਦੋਸ਼ ਲਗਾ ਕੇ ਜੇਲ ਵਿੱਚ ਕੈਦ ਕੀਤੇ ਸਿੱਖ ਆਗੂਆਂ ਦੀ ਰਿਹਾਈ ਦੀ ਉਹ ਮੰਗ ਕਰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: