
July 3, 2012 | By ਸਿੱਖ ਸਿਆਸਤ ਬਿਊਰੋ
ਹਿਸਾਰ, ਹਰਿਆਣਾ (02 ਜੁਲਾਈ, 2012): ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਹੋਦ ਚਿੱਲੜ ਕਤਲੇਆਮ ਦੇ ਸਬੰਧ ਵਿੱਚ ਗਰਗ ਕਮਿਸ਼ਨ ਕੋਲ ਹਿਸਾਰ ਵਿਖੇ ਜੋ ਸੁਣਵਾਈ ਚੱਲ ਰਹੀ ਹੈ ਉਸ ਤਹਿਤ 02 ਜੁਲਾਈ, 2012 ਨੂੰ ਪਟਵਾਰੀ ਤੋਂ ਰਕਬੇ ਦਾ ਰਿਕਾਰਡ ਮੰਗਵਾਇਆ ਸੀ ਅਤੇ ਪੁਲਿਸ ਮਹਿਕਮੇਂ ਤੋਂ ਉਹਨਾਂ ਪੁਲਿਸ ਅਫਸਰਾਂ ਦੀ ਲਿਸਟ ਮੰਗਵਾਈ ਸੀ ਜੋ ਨਵੰਬਰ 1984 ਵਿੱਚ ਤੈਨਾਤ ਸਨ, ਪਰ ਸਰਕਾਰੀ ਧਿਰ ਵਲੋਂ ਕੋਈ ਨਹੀਂ ਕਮਸ਼ਿਨ ਅੱਗੇ ਪੇਸ਼ ਨਹੀਂ ਹੋਇਆ ਇਸੇ ਕਾਰਨ ਜਸਟਿਸ ਗਰਗ ਨੇ ਬਿਨਾ ਕੋਈ ਸੁਣਵਾਈ ਕੀਤਿਆਂ ਕੇਸ ਦੀ ਅਗਲੀ ਸੁਣਵਾਈ ਦੀ ਤਾਰੀਖ 16 ਜੁਲਾਈ ਤੇ ਪਾ ਦਿਤੀ ਹੈ।
ਪੂਰੇ ਹਰਿਆਣੇ ਵਿੱਚ ਕਾਰਵਾਈ ਦੇ ਸਬੰਧ ਵਿੱਚ ਜਸਟਿਸ ਗਰਗ ਨੇ ਕਿਹਾ ਕਿ ਜਿਸ ਦਿਨ ਮੁਦਈ ਧਿਰ ਪਿਛਲੀ ਤਾਰੀਕ ਵੇਲੇ ਹਾਈ ਕੋਰਟ ਦੇ ਆਦੇਸ਼ ਕਮਿਸ਼ਨ ਨੂੰ ਦਿੱਤੇ ਗਏ ਸਨ, ਉਹ ਉਸੇ ਦਿਨ ਹੀ ਕਾਰਵਾਈ ਹਰਿਆਣਾ ਦੇ ਗ੍ਰਹਿ ਵਿਭਾਗ ਨੂੰ ਭੇਜ ਦਿਤੇ ਸਨ। ਉਨ੍ਹਾਂ ਕਿਹਾ ਕਿ ਗ੍ਰਿਹ ਵਿਭਾਗ ਨੇ ਅਜੇ ਤੱਕ ਕਮਿਸ਼ਨ ਨੂੰ ਇਸ ਬਾਰੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿਤੇ।
ਇਸ ਬਾਰੇ ਗੱਲ ਕਰਦਿਆਂ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਾਹ ਕਿ ਉਹ ਆਪਣੇ ਵਕੀਲ ਸਲਾਹ ਮਸ਼ਵਰਾ ਕਰ ਰਹੇ ਹਨ ਕਿ ਹਾਈਕੋਰਟ ਵਿੱਚ ਦੁਬਾਰਾ ਰਿਟ ਲਗਾਈ ਜਾਵੇ ਤਾਂ ਜੋ ਸੰਬੰਧਤ ਦਿਸ਼ਾ-ਨਿਰਦੇਸ਼ ਗਰਗ ਕਮਿਸ਼ਨ ਤੱਕ ਪਹੁੰਚ ਸਕਣ।
Related Topics: Garg Commission, Hondh Massacre