ਖਾਸ ਖਬਰਾਂ » ਸਿੱਖ ਖਬਰਾਂ

ਭਾਈ ਮਿੰਟੂ ਦੇ ਜੇਲ੍ਹ ਵਿੱਚ ਗਿਣ ਮਿੱਥ ਕੇ ਹੋਏ ਕਤਲ ਦੀ ਹੋਵੇ ਨਿਰਪੱਖ ਪੜਤਾਲ:ਖਾਲੜਾ ਮਿਸ਼ਨ ਤੇ ਸਹਿਯੋਗੀ ਜਥੇਬੰਦੀਆਂ

April 20, 2018 | By

ਅੰਮ੍ਰਿਤਸਰ: ਸਿੱਖ ਸਿਆਸੀ ਕੈਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਨੂੰ ਭਾਰਤੀ ਹਕੂਮਤ ਵੱਲੋਂ ਗਿਣ ਮਿੱਥ ਕੇ ਕੀਤਾ ਗਿਆ ਕਤਲ ਦਸਦਿਆਂ ਖਾਲੜਾ ਮਿਸ਼ਨ ਆਰਗੋਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਵੀਨ ਕੁਮਾਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸ਼ਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਖਲ ਅੰਦਾਜ਼ੀ ਕਰਕੇ ਨਿਰਪੱਖ ਪੜਤਾਲ ਕਰਵਾਉਣੀ ਚਾਹੀਦੀ ਹੈ, ਅਤੇ ਹਕੂਮਤ ਦੇ ਪਾਪੀ ਕਾਰੇ ਨੂੰ ਨੰਗਾ ਕਰਨਾ ਚਾਹੀਦਾ ਹੈ।

ਹਰਮਿੰਦਰ ਸਿੰਘ ਮਿੰਟੂ ਦੀ ਮੋਹਾਲੀ ਦੀ ਐਨ. ਆਈ. ਏ. ਅਦਾਲਤ ਵਿੱਚ ਪੇਸ਼ੀ ਮੌਕੇ ਦੀ ਇਕ ਪੁਰਾਣੀ ਤਸਵੀਰ

ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਭਾਈ ਮਿੰਟੂ ਆਪਣੇ ਇਲਾਜ ਕਹਿ ਰਹੇ ਸੀ, ਪਰ ਸਰਕਾਰ ਉਸ ਨੂੰ ਜੇਲ੍ਹ ਵਿੱਚ ਮਾਰਨ ਲਈ ਬਜਿਦ ਸੀ। ਉਨਾਂ ਕਿਹਾ ਕਿ ਭਾਈ ਮਿੰਟੂ ਦਾ ਕਤਲ ਉਸੇ ਲੜੀ ਵਿੱਚ ਹੈ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਝੂਠੇ ਮੁਕਾਬਲੇ ਬਣਾਏ ਗਏ, ਅਤੇ ਜਵਾਨੀ ਦੀ ਨਸ਼ਿਆ ਰਾਹੀਂ ਕੁਲਨਾਸ਼ ਕੀਤੀ ਗਈ। ਹੁਣ ਭਾਰਤੀ ਹਕੂਮਤ ਦਾ ਗੁਪਤ ਏਜੰਡਾ ਬੰਦੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਰੋਲ ਕੇ ਖਤਮ ਕਰਨ ਦਾ ਹੈ।

ਉਹਨਾਂ ਕਿਹਾਂ ਕਿ ਭੰਗਵਾਂ ਅੱਤਵਾਦ ਪੂਰੀ ਤਰ੍ਹਾਂ ਸਿਖਰਾਂ ‘ਤੇ ਹੈ, ਅਤੇ ਸਰਕਾਰੀ ਏਜੰਸੀਆਂ ਮਾਲੇਗਾਂਓ, ਮੱਕਾ ਮਸਜਿਦ, ਅਜ਼ਮੇਰ ਸ਼ਰੀਫ, ਸਮਝੌਤਾ ਐਕਸਪ੍ਰੈਸ ਦੇ ਦੋਸ਼ੀਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ, ਇਸੇ ਕਾਰਨ ਨਿਰਦੋਸ਼ ਲੋਕਾਂ ਦੇ ਕਾਤਿਲ ਬਰੀ ਹੋ ਰਹੇ ਹਨ। ਸ਼ਰਮਨਾਕ ਹੈ ਜਦੋਂ ਨਿਊ ਇੰਡੀਆ ਦੇ ਹਮਾਇਤੀ ਕਠੂਆ ਬਲਾਤਕਾਰ ਦੇ ਦੋਸ਼ੀਆਂ ਦੇ ਹੱਕ ਵਿੱਚ ਖਲੋ ਜਾਣ, ਜਸਟਿਸ ਲੋਇਆ ਵਰਗਿਆਂ ਦੇ ਕਤਲ ਹੋਣ, ਝੂਠੇ ਮੁਕਾਬਲੇ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾਂ ਹੋਵੇ। ਆਖਿਰ ਵਿੱਚ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀਆਂ ਦੀ ਪੜਤਾਲ ਕਰ ਰਹੇ ਜਸਟਿਸ ਰਣਜੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਫੌਜੀ ਹਮਲਾ ਚੇਤੇ ਕਰਵਾ ਕੇ ਪੜਤਾਲ ਤੋਂ ਹਟਣ ਦੀ ਨਸੀਅਤ ਦੇਣਾ ਨਿੰਦਾਂਜਨਕ ਕਾਰਵਾਈ ਹੈ, ਕਿਉਕਿ ਪ੍ਰਕਾਸ਼ ਸਿੰਘ ਬਾਦਲ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਂਬੰਦੀ ਵਿੱਚ ਖੁਦ ਸ਼ਾਮਿਲ ਸਨ। ਇੰਨਾਂ ਹੀ ਨਹੀਂ ਉਹਨਾਂ ਦੇ ਰਾਜਭਾਗ ਸਮੇਂ ਜਵਾਨੀ ਦਾ ਨਸ਼ਿਆ ਰਾਹੀ ਬੁਰੀ ਤਰ੍ਹਾਂ ਘਾਣ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,