ਸਿੱਖ ਖਬਰਾਂ

ਭਾਰਤ ਦੇ ਕਾਨੂੰਨ ਵਿੱਚ ਵਿਸ਼ਵਾਸ ਨਹੀਂ: ਭਾਈ ਜਗਤਾਰ ਸਿੰਘ ਤਾਰਾ

April 16, 2016 | By

 ਚੰਡੀਗੜ੍ਹ: ਬੁੜੈਲ ਜੇਲ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਰਕਾਰੀ ਵਕੀਲ ਲੈਣ ਤੋਂ ਨਾਂਹ ਕਰ ਦਿੱਤੀ ਹੈ। ਯੂਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਉਸ ਨੂੰ ਕੇਸ ਦੀ ਪੈਰਵੀ ਕਰਨ ਲੲੀ ਮੁਫ਼ਤ ਸਰਕਾਰੀ ਵਕੀਲ ਦੇਣ ਦੀ ਪੇਸ਼ਕਸ਼ ਕੀਤੀ ਗੲੀ ਸੀ ਪ੍ਰੰਤੂ ੳੁਸ ਨੇ ਮੁਖ਼ਤਿਆਰਨਾਮੇ ’ਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਭਾਈ ਜਗਤਾਰ ਸਿੰਘ ਤਾਰਾ(ਫਾਈਲ ਫੋਟੋ)

ਭਾਈ ਜਗਤਾਰ ਸਿੰਘ ਤਾਰਾ(ਫਾਈਲ ਫੋਟੋ)

ਬੇਅੰਤ ਕਤਲ ਕੇਸ ਦੀ ਅਗਲੀ ਸੁਣਵਾਈ 26 ਅਪਰੈਲ ਲ ਬੁਡ਼ੈਲ ਜੇਲ੍ਹ ਵਿੱਚ ਮੁਕਰਰ ਕੀਤੀ ਗਈ ਹੈ ਅਤੇ ਇਸ ਦਿਨ ਤੋਂ ਕੇਸ ਵਿੱਚ ਗਵਾਹੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਭਾਈ ਤਾਰਾ ਵਿਰੁੱਧ ਚੰਡੀਗਡ਼੍ਹ ਦੀ ਅਦਾਲਤ ਵਿੱਚ ਇੱਕ ਹੋਰ ਜੇਲ੍ਹ ਬਰੇਕ ਕੇਸ ਵੀ ਚੱਲ ਰਿਹਾ ਹੈ। ਉਸ ਨੇ ਇਸ ਕੇਸ ਵਿੱਚ ਵੀ ਆਪਣਾ ਪੱਖ ਰੱਖਣ ਤੋਂ ਨਾਂਹ ਕਰ ਦਿੱਤੀ ਸੀ। ਉਸ ਨੇ ਅਦਾਲਤ ਨੂੰ ਇਹ ਕਹਿ ਕੇ ਕੇਸ ਲਡ਼ਨ ਤੋਂ ਨਾਂਹ ਕਰ ਦਿੱਤੀ ਸੀ ਕਿ ਉਸ ਨੂੰ । ਇਸ ਕਰਕੇ ੳੁਹ ਸਫ਼ਾਈ ਵਜੋਂ ਕੁਝ ਕਹਿਣ ਦੀ ਜ਼ਰੂਰਤ ਨਹੀਂ ਸਮਝਦਾ।

ਬੇਅੰਤ ਕਤਲ ਕੇਸ ਦੀ ਸੁਣਵਾਈ ਮਾਡਲ ਜੇਲ੍ਹ ਵਿੱਚ ਬਣੀ ਇੱਕ ਵਿਸ਼ੇਸ਼ ਅਦਾਲਤ ਵਿੱਚ ਹੁੰਦੀ ਹੈ ਜਦੋਂਕਿ ਜੇਲ੍ਹ ਬਰੇਕ ਕੇਸ ਵਿੱਚ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀ ਹੈ।

ਦੱਸਣਸੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ 31 ਅਗਸਤ 1995 ਨੂੰ ਬੰਬ ਧਮਾਕੇ ਵਿੱਚ ਕਤਲ ਹੋ ਗਿਆ ਸੀ। ਪੁਲੀਸ ਨੇ ਕਤਲ ਕੇਸ ਵਿੱਚ ਨੌਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਅੱਠ ਮੁਲਜ਼ਮਾਂ ਦਾ ਫੈਸਲਾ 31 ਜੁਲਾਈ 2007 ਵਿੱਚ ਹੋ ਗਿਆ ਸੀ ਪਰ ਉਸ ਵੇਲੇ ਤਾਰਾ ਨੂੰ ਜੇਲ੍ਹ ਵਿੱਚੋਂ ਫਰਾਰ ਹੋਣ ਕਰਕੇ ਫ਼ੈਸਲੇ ਤੋਂ ਬਾਹਰ ਰੱਖ ਲਿਆ ਗਿਆ ਸੀ।

ਭਾਈ ਤਾਰਾ ਆਪਣੇ ਦੋ ਹੋਰ ਸਾਥੀਆਂ ਪਰਮਜੀਤ ਸਿੰਘ ਭਿੳੁਰਾ ਅਤੇ ਜਗਤਾਰ ਸਿੰਘ ਤਾਰਾ ਸਮੇਤ 21 ਅਤੇ 22 ਜਨਵਰੀ 2003 ਦੀ ਰਾਤ ਨੂੰ ਜੇਲ੍ਹ ਵਿਚੋਂ ਫਰਾਰ ਹੋਇਆ ਸੀ ਪਰ ਬਾਕੀ ਦੋਵੇਂ ਜਣੇ ਜਲਦੀ ਫਡ਼ੇ ਗਏ ਸਨ ਜਿਸ ਕਰਕੇ ੳੁਨ੍ਹਾਂ ਨੂੰ ਵੀ ਬਾਕੀਆਂ ਦੇ ਨਾਲ ਹੀ ਸਜ਼ਾ ਹੋ ਗਈ ਸੀ। ਜਗਤਾਰ ਸਿੰਘ ਤਾਰਾ ਨੂੰ ਜਨਵਰੀ 2015 ਵਿੱਚ ਪੰਜਾਬ ਪੁਲੀਸ ਥਾਈਲੈਂਡ ਤੋਂ ਫਡ਼ ਕੇ ਲਿਆਈ ਸੀ ਅਤੇ ਉਸ ਵਿਰੁਧ ਦੋਵੇਂ ਕੇਸਾਂ ਦੀ ਵੱਖਰੀ ਸੁਣਵਾਈ ਸ਼ੁਰੁ ਹੋ ਗਈ ਹੈ।

ਭਾਈ ਤਾਰਾ ਨੇ ਕੇਸਾਂ ਬਾਰੇ ਸਲਾਹ ਮਸ਼ਵਰਾ ਕਰਨ ਵਾਸਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸਿਮਰਜੀਤ ਸਿੰਘ ਨਾਲ ਸਾਂਝ ਰੱਖੀ ਹੋਈ ਹੈ। ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਤਾਰਾ ਨੇ ਅਦਾਲਤ ਵੱਲੋਂ ਸਰਕਾਰੀ ਵਕੀਲ ਦੀਆਂ ਸੇਵਾਵਾਂ ਲੈਣ ਲਈ ਭੇਜਿਆ ਮੁਖ਼ਤਿਆਰਨਾਮਾ ਦਸਤਖ਼ਤ ਕੀਤੇ ਬਗ਼ੈਰ ਹੀ ਵਾਪਸ ਭੇਜ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,