ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਦਲ ਦਲ ਵੱਲੋ ਜਬਰ ਵਿਰੌਧੀ ਰੈਲੀਆ ਦੀ ਸ਼ੁਰੂਆਤ ਡਰਾਮੇਬਾਜੀ: ਪੀਰ ਮੁਹੰਮਦ

July 28, 2017 | By

ਚੰਡੀਗੜ: ਪੰਜਾਬ ਅੰਦਰ ਅਕਾਲੀ ਦਲ (ਬਾਦਲ) ਵੱਲੋਂ ਆਪਣੀ ਹਾਰ ਤੋਂ ਬਾਅਦ ਜਬਰ ਵਿਰੌਧੀ ਰੈਲੀਆ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਉਸ ਵਕਤ ਤੱਕ ਮਹਿਜ ਇੱਕ ਡਰਾਮਾ ਹੈ ਜਦ ਤੱਕ ਅਕਾਲੀ ਦਲ (ਬਾਦਲ) ਆਪਣੀ ਗਠਜੋੜ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕਾਰਕੰੁਨਾ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਖਿਲਾਫ਼ ਅਵਾਜ ਬੁਲੰਦ ਨਹੀ ਕਰਦਾ।

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬਾਦਲ ਦਲ ਵੱਲੋਂ ਆਪਣੇ ਵਰਕਰਾਂ ਅਤੇ ਪੰਜਾਬ ਵਾਸੀਆ ਦੇ ਹੋਸਲੇ ਬੁਲੰਦ ਕਰਨ ਦੇ ਨਾਮ ਤੇ ਪੰਜਾਬ ਵਿੱਚ ਜਬਰ ਵਿਰੋਧੀ ਰੈਲੀਆ ਦੀ ਸ਼ੁਰੂਆਤ ਕੀਤੀ ਗਈ ਹੈ ਲੇਕਿਨ ਬੀਤੇ ਕੱਲ ਜੀਰਕਪੁਰ (ਪੰਜਾਬ) ਅੰਦਰ ਭਾਰਤੀ ਜਨਤਾ ਪਾਰਟੀ ਦੇ ਕੋਸਲਰ ਦੀ ਅਗਵਾਹੀ ਵਿੱਚ ਜੋ ਗੰੁਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਕਈ ਸਿੱਖਾ ਦੀਆਂ ਸ਼ਰੇਆਮ ਦਸਤਾਰਾ ਲਾਹ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਉਸ ਬਾਰੇ ਅਕਾਲੀ ਦਲ ਦੇ ਕਿਸੇ ਵੀ ਛੋਟੇ ਵੱਡੇ ਆਗੂ ਦਾ ਕੋਈ ਵੀ ਬਿਆਨ ਨਾ ਆਉਣਾ ਸਾਬਤ ਕਰਦਾ ਹੈ ਕਿ ਸਿੱਖਾਂ ਦੀ ਰਾਜਸੀ ਨੁਮਾਇੰਦਾ ਜਮਾਤ ਸ੍ਰੌਮਣੀ ਅਕਾਲੀ ਦਲ ਹੁਣ ਪੂਰੀ ਤਰਾ ਬੇ.ਜੇ.ਪੀ ਦੀ ਉਸੇ ਤਰਾ ਸਾਖਾ ਬਣਦੀ ਜਾ ਰਹੀ ਹੈ ਜਿਸ ਤਰਾ ਆਰ.ਐਸ.ਐਸ, ਬਜਰੰਗ ਦਲ, ਵਿਸਵ ਹਿੰਦੂ ਪ੍ਰੀਸਦ ਹੈ।peer mhohamd

ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ.ਕੇ ਨੂੰ ਇਟਲੀ ਦੇ ਹਵਾਈ ਅੱਡੇ ਤੇ ਸੁਰੱਖਿਆ ਦੇ ਨਾਮ ਤੇ ਦਸਤਾਰ ਦੀ ਤਲਾਸੀ ਲੈਣ ਦਾ ਭਾਰੀ ਦੁੱਖ ਲਗਦਾ ਹੈ ਤੇ ਅਕਾਲੀ ਦਲ ਫਰਾਸ ਵਿੱਚ ਦਸਤਾਰ ਦੀ ਪਾਬੰਦੀ ਉੱਪਰ ਸੰਘਰਸ਼ ਲੜਨ ਦੀ ਗੱਲ ਕਰਦਾ ਹੈ ਪਰ ਪੰਜਾਬ ਅੰਦਰ ਹਰ ਦਿਨ ਹੋ ਰਹੀ ਦਸਤਾਰ ਦੀ ਬੇਅਦਬੀ ਬਾਰੇ ਇੱਕ ਸ਼ਬਦ ਵੀ ਨਾ ਬੋਲਣਾ ਦੋਗਲੇਪਣ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਜਦ ਤੱਕ ਸਿੱਖ ਲੀਡਰਸ਼ਿਪ ਭਾਰਤ ਅੰਦਰ ਆਪਣੇ ਨਾਲ ਹੋ ਰਹੇ ਗੁਲਾਮਾ ਵਾਲੇ ਸਲੂਕ ਦਾ ਅਹਿਸਾਸ ਨਹੀ ਕਰਦੀ ਤਦ ਤੱਕ ਸਿੱਖ ਕੌਮ ਦਾ ਪੰਜਾਬ ਅਤੇ ਦੇਸ਼ ਅੰਦਰ ਇਸੇ ਤਰਾ ਨਿਰਾਦਰ ਹੰੁਦਾ ਰਹੇਗਾ।

ਉਹਨਾਂ ਸੁਖਬੀਰ ਬਾਦਲ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਕੱਲ ਜੀਰਕਪੁਰ ਵਿਖੇ ਵਾਪਰੀ ਘਟਨਾ ਸਿੱਖਾ ਲਈ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਿ ਬੀ.ਜੇ.ਪੀ ਦੇ ਕੋਸਲਰ ਨੇ ਸਰੇਆਮ ਗੁੰਡਾਗਰਦੀ ਕਰਕੇ ਕਈ ਸਿੱਖਾ ਦੀਆਂ ਦਸਤਾਰਾ ਲਾਹ ਕੇ ਹਿੱਕ ਥਾਪੜਦਿਆ ਕਿਹਾ ਕਿ ਉਸ ਦਾ ਕੋਈ ਕੁਝ ਨਹੀ ਵਿਗਾੜ ਸਕਦਾ ਉਹਨਾ ਕਿਹਾ ਕਿ ਸ੍ਰ ਬਾਦਲ ਜਬਰ ਵਿਰੌਧੀ ਰੈਲੀਆ ਕਰਨ ਤੋਂ ਪਹਿਲਾ ਆਪਣੀ ਭਾਈਵਾਲ ਪਾਰਟੀ ਦੀ ਗੁੰਡਾਗਰਦੀ ਬਾਰੇ ਜਰੂਰ ਸ਼ਪਸੀਕਰਨ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,