ਸਿਆਸੀ ਖਬਰਾਂ

ਜੰਮੂ ਕਸ਼ਮੀਰ ਦੀ ਤਰਜ਼ ‘ਤੇ ਹੀ ਰਾਜਸਥਾਨ ਦੇ ਵੱਖਰੇ ਝੰਡੇ ਅਤੇ ਨਾਂ ਬਦਲ ਕੇ ਰਾਜਪੁਤਾਣਾ ਕਰਨ ਦੀ ਮੰਗ

July 21, 2017 | By

ਗੰਗਾਨਗਰ: ਜੰਮੂ ਕਸ਼ਮੀਰ ਵਾਂਗ ਰਾਜਸਥਾਨ ਦੇ ਵੱਖਰੇ ਝੰਡੇ ਅਤੇ ਰਾਜਸਥਾਨ ਦਾ ਨਾਂ ਬਦਲ ਕੇ ਰਾਜਪੁਤਾਨਾ ਕਰਨ ਦੀ ਮੰਗ ਉੱਠ ਰਹੀ ਹੈ। ਕੁਝ ਦਿਨ ਪਹਿਲਾਂ ਕਰਨਾਟਕਾ ਸੂਬੇ ‘ਚ ਵੀ ਕਰਨਾਟਕਾ ਦੇ ਵੱਖਰੇ ਝੰਡੇ ਦੀ ਮੰਗ ਕੀਤੀ ਗਈ ਸੀ ਅਤੇ 9 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ। ਇਸ ਸਬੰਧੀ ਇਕ ਪੱਤਰ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨੇ ਰਾਜਸਥਾਨ ਦੀ ਮੁਖ ਮੰਤਰੀ ਵਸੁੰਧਰਾ ਰਾਜੇ ਨੂੰ ਲਿਖਿਆ ਹੈ।

ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ

ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ

ਪੱਤਰ ‘ਚ ਬੇਨਤੀ ਕੀਤੀ ਗਈ ਹੈ ਕਿ ਰਾਜਸਥਾਨ ਦਾ ਆਪਣਾ ਮਾਣਮੱਤਾ ਇਤਿਹਾਸ ਹੈ ਜੋ ਕਿ ਦੂਸਰੇ ਰਾਜਾਂ ਨਾਲੋਂ ਵੱਖਰਾ ਹੈ ਅਤੇ ਖੁਦ ਮੁਖ ਮੰਤਰੀ ਵੀ ਰਾਜ ਘਰਾਣੇ ਵਿਚੋਂ ਹਨ ਇਸ ਕਰਕੇ ਰਾਜਸਥਾਨ ਲਈ ਵੱਖਰਾ ਝੰਡਾ ਹੋਣਾ ਚਾਹੀਦਾ ਅਤੇ ਰਾਜਸਥਾਨ ਦਾ ਨਾਂ ਵੀ ਰਾਜਪੁਤਾਣਾ ਰੱਖਿਆ ਜਾਣਾ ਚਾਹੀਦਾ ਹੈ। ਪੱਤਰ ‘ਚ ਸ. ਮੋਰਜੰਡ ਨੇ ਰਾਜਸਥਾਨ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਰਾਜਸਥਾਨੀ ਭਾਸ਼ਾ ਨੂੰ ਹਿੰਦੀ ਦੀ ਥਾਂ ‘ਤੇ ਪਹਿਲੀ ਭਾਸ਼ਾ ਐਲਾਨਿਆ ਜਾਵੇ ਇਸ ਦੇ ਨਾਲ ਨਾਲ ਰਾਜਸਥਾਨ ਦੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਕੇਂਦਰ ਤੋਂ ਵੱਧ ਅਧਿਕਾਰਾਂ ਦੀ ਮੰਗ ਕਰਨੀ ਚਾਹੀਦੀ ਹੈ। ਤਾਂ ਜੋ ਰਾਜਸਥਾਨ ਦੇ ਵਪਾਰੀ ਅਤੇ ਕਾਮਿਆਂ ਨੂੰ ਮਹਾਰਾਸ਼ਟਰ ਅਤੇ ਉਤਰ ਪੂਰਵ ਰਾਜਾਂ ਵਿਚ ਜਾਣ ਦੀ ਲੋੜ ਨਾ ਪਵੇ ਅਤੇ ਇਥੋਂ ਦੇ ਮੂਲ ਲੋਕਾਂ ਨੂੰ ਅਪਣੀ ਮਾਂ ਬੋਲੀ ਰਾਜਸਥਾਨੀ ਦੀ ਬਣਦੀ ਥਾਂ ਮਿਲ ਸਕੇ। ਪੱਤਰ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿਚ ਰਲਣ ਤੋਂ ਪਹਿਲਾਂ ਰਾਜਸਥਾਨ ਵੱਖੋ-ਵੱਖ ਰਿਆਸਤਾਂ ਦਾ ਦੇਸ਼ ਸੀ ਅਤੇ ਇਸ ਦਾ ਪਹਿਲਾ ਨਾਮ ਰਾਜਪੁਤਾਣਾ ਹੀ ਸੀ।

ਸਬੰਧਤ ਖ਼ਬਰ:

ਜੰਮੂ-ਕਸ਼ਮੀਰ ਵਾਂਗ ਕਰਨਾਟਕਾ ਸਰਕਾਰ ਵੀ ਚਾਹੁੰਦੀ ਹੈ ਵੱਖਰਾ ਝੰਡਾ, 9 ਮੈਂਬਰੀ ਕਮੇਟੀ ਬਣਾਈ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,