September 14, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਅੱਜ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਿਕਾਰ ਘਾਟ, ਪਾਤਸ਼ਾਹੀ 6ਵੀਂ, ਪਿੰਡ ਡੱਲੇਵਾਲ ਨੇੜੇ ਗੁਰਾਇਆ ਵਿਖੇ ਮਨਾਇਆ ਗਿਆ।
ਭਾਈ ਸਤਪਾਲ ਸਿੰਘ ਜੀ ਡੱਲੇਵਾਲ ਇੱਕ ਨੌਜਵਾਨ ਆਗੂ ਸਨ ਅਤੇ ਸਿੱਖ ਸਟੂਡੈਟਸ ਫੈਂਡਰੇਸ਼ਨ ਦੇ ਜਨਰਲ ਸਕੱਤਰ ਰਹੇ।
ਜ਼ਿਕਰਯੋਗ ਹੈ ਕਿ ਭਾਈ ਡੱਲੇਵਾਲ ਨੂੰ ਹਕੂਮਤ ਦੇ ਕਰਿੰਦਿਆਂ ਨੇ ਨਕੋਂਦਰ ਚੌਕ, ਜਲੰਧਰ ਵਿਖੇ 14 ਸਤੰਬਰ 1990 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਉਹਨਾਂ ਦੀ ਯਾਦ ਵਿੱਚ ਪਰਿਵਾਰ, ਗੁਰ ਸੰਗਤ ਤੇ ਖਾਲਸਾ ਪੰਥ ਦੇ ਸੇਵਾਦਾਰਾਂ ਵੱਲੋਂ ਸਲਾਨਾ ਸ਼ਹੀਦੀ ਸ਼ਮਾਗਮ ਕਰਵਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਅਮਰਜੀਤ ਸਿੰਘ ਭਰੋਲੀ ਦੇ ਢਾਡੀ ਜਥੇ ਵਲੋਂ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸਮਾਗਮ ਵਿੱਚ ਇਸੇ ਪਿੰਡ ਦੇ ਸ਼ਹੀਦ ਭਾਈ ਹਰਮਿੰਦਰ ਸਿੰਘ (ਲਾਲਾ) ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ, ਵਿਦੇਸ਼ਾਂ ਵਿੱਚ ਵਿਚਰ ਰਹੇ (ਭਾਈ ਸਤਪਾਲ ਸਿੰਘ ਦੇ ਸੰਗੀ-ਸਾਥੀ) ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਬਲਵਿੰਦਰ ਸਿੰਘ ਢਿੱਲੋਂ , ਭਾਈ ਗੁਰਚਰਨ ਸਿੰਘ ਗੁਰਾਇਆ ਨੂੰ ਨਿੱਘੀ ਯਾਦ ਭੇਜੀ ਗਈ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਯਾਦ ਕਰਦਿਆਂ, ਉਨ੍ਹਾਂ ਦੀ ਬੰਦ ਖਲਾਸੀ ਦੀ ਅਰਦਾਸ ਕੀਤੀ ਗਈ।
ਬੁਲਾਰਿਆਂ ਵਲੋਂ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਸਰਧਾਂਜਲੀਆਂ ਭੇਟ ਕਰਦੇ ਹੋਏ, ਉਨ੍ਹਾਂ ਦੀ ਸਿੱਖ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੇ ਹਮੇਸ਼ਾ ਨਿਰੰਤਰ ਕਾਰਜਸ਼ੀਲ ਰਹਿੰਦੇ ਹੋਏ, ਨੌਜਵਾਨਾਂ, ਬੁੱਧੀਜੀਵੀਆਂ, ਵਕੀਲਾਂ ਸਮੇਤ ਸਮਾਜ ਦੇ ਸਮੂਹ ਵਰਗਾਂ ਨੂੰ ਸੰਘਰਸ਼ ਨਾਲ ਜੋੜਿਆ।
ਇਸ ਮੌਕੇ ਪੰਥਕ ਸਫਾਂ ਵਿਚ ਸਰਗਰਮ ਸ਼ਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਅਮਰੀਕ ਸਿੰਘ ਈਸੜੁ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸਤਪਾਲ ਸਿੰਘ ਦੇ ਸਾਥੀ ਰਹੇ ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ), ਸ. ਪਲਵਿੰਦਰ ਸਿੰਘ ਤਲਵਾੜਾ (ਵਾਰਿਸ ਪੰਜਾਬ ਜਥੇਬੰਦੀ), ਨਰੰਜਣ ਸਿੰਘ, ਤਰਸੇਮ ਸਿੰਘ ਢਿੱਲੋਂ (ਕਿਸਾਨ ਯੂਨੀਅਨ ਦੋਆਬਾ), ਜਥੇਦਾਰ ਸੁਖਵਿੰਦਰ ਸਿੰਘ ਬਿੱਟੂ ਨਿਹੰਗ ਫਗਵਾੜਾ, ਪਰਵਿੰਦਰ ਸਿੰਘ ਢੰਡਵਾੜ, ਗਗਨਦੀਪ ਸਿੰਘ “ਬਾਗੀ ਕਲਮ”, ਨਵਦੀਪ ਸਿੰਘ ਅਨੋਖਰਵਾਲ, ਤਾਰਾ ਸਿੰਘ ਜਗਤਪੁਰ ਆਦਿ ਸ਼ਖਸ਼ੀਅਤਾਂ ਵੱਲੋਂ ਭਾਈ ਡੱਲੇਵਾਲ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਈ।
ਇਸ ਮੌਕੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਜਿਸ ਵਿਚ ਭਾਈ ਸਤਪਾਲ ਸਿੰਘ ਡੱਲੇਵਾਲ ਉਹਨਾਂ ਦਾ ਪਰਿਵਾਰ, ਸ਼ਹੀਦ ਭਾਈ ਸ਼ੇਰ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਢਿੱਲੋਂ (ਲਾਲਾ) ਦੀ ਪਤਨੀ ਬੀਬੀ ਹਰਬੰਸ ਕੌਰ, ਸ਼ਹੀਦ ਭਾਈ ਜੁਗਿੰਦਰ ਸਿੰਘ ਮਾਹੀਆ ਰੁੜਕਾ ਕਲਾਂ, ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਰੁੜਕਾ ਕਲਾਂ, ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ, ਸ਼ਹੀਦ ਭਾਈ ਨਿਸ਼ਾਨ ਸਿੰਘ ਕੰਵਰ ਡੇਰਾ ਬਾਬਾ ਨਾਨਕ , ਸ਼ਹੀਦ ਗੁਰਮੀਤ ਸਿੰਘ ਟੋਨੀ ਉਹਨਾਂ ਦੇ ਪਰਿਵਾਰਾਂ ਅਤੇ ਭਾਈ ਕੁਲਬੀਰ ਸਿੰਘ (ਨਜ਼ਰਬੰਦ) ਬੜਾ ਪਿੰਡ ਦੀ ਪਤਨੀ ਬੀਬੀ ਖੁਸ਼ਮੀਰ ਕੌਰ ਨੂੰ ਸੰਗਤ ਵਲੋਂ ਸਿਰੋਪਾਓ ਬਖਸ਼ ਕੇ ਸਨਮਾਨਿਆ ਗਿਆ।
ਸਮਾਗਮ ‘ਚ ਸ. ਭੁਪਿੰਦਰ ਸਿੰਘ, ਸ. ਨਿਰੰਜਨ ਸਿੰਘ ਡਰੌਲੀ, ਪ੍ਰਦੀਪ ਸਿੰਘ ਇਯਾਲੀ (ਸਿੱਖ ਯੂਥ ਪਾਵਰ ਆਫ ਪੰਜਾਬ), ਸ. ਪਰਮਜੀਤ ਸਿੰਘ ਗਾਜ਼ੀ (ਸੰਪਾਦਕ ਸਿੱਖ ਸਿਆਸਤ) ਆਦਿ ਹਾਜ਼ਰ ਸਨ।
ਸਮਾਗਮ ਦੀਆਂ ਕੁਝ ਹੋਰ ਤਸਵੀਰਾਂ –
Related Topics: Bhai Daljit Singh Bittu, Bhai Mandhir Singh, Shaheed bhai Satpal Singh Dalewal, Surinder Singh Kishanpura