ਸਿਆਸੀ ਖਬਰਾਂ

ਮੋਦੀ ਨੂੰ ਕਾਲਜ਼ ਮੈਗਜ਼ੀਨ ਵਿੱਚ ਕੀਤਾ ਦੁਨੀਆਂ ਦੇ ਜ਼ਾਲਮ ਲੋਕਾਂ ਵਿੱਚ ਸ਼ਾਮਲ, ਪਰਚਾ ਦਰਜ਼

June 11, 2014 | By

ਤਿ੍ਸ਼ੂਰ (ਕੇਰਲ) (10 ਜੂਨ 2014): ਤ੍ਰਿਸ਼ੂਰ ਦੇ ਇਕ ਸਰਕਾਰੀ ਪਾਲੀਟੈਕਨਿਕ ਕਾਲਜ ਦੇ ਮੈਗਜ਼ੀਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦੇ ਜ਼ਾਲਮ ਵਿਅਕਤੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਕਰਕੇ ਕਾਲਜ਼ ਦੇ ਪਿ੍ੰਸੀਪਲ ਅਤੇ 4 ਵਿਦਿਆਰਥੀਆਂ ਸਮੇਤ 7 ਵਿਅਕਤੀਆਂ  ਖਿ਼ਲਾਫ਼ ਪੁਲਿਸ ਨੇ ਮੁਕੱਦਲਾਂ ਦਰਜ਼ ਕੀਤਾ ਗਿਆ।

ਕਾਲਜ਼ ਵੱਲੋਂ ਤਿਆਰ ਜ਼ਾਲਮ ਲੋਕਾਂ ਲਿਸਟ ‘ਚ ਅਲਕਾਇਦਾ ਦਾ ਸਾਬਕਾ ਸਰਗਨਾ ਓਸਾਮਾ ਬਿਨ ਲਾਦੇਨ, 2008 ਦੇ ਮੁੰਬਈ ਹਮਲਿਆਂ ਦਾ ਦੋਸ਼ੀ ਅਜਮਲ ਕਸਾਬ, ਸੰਦਲ ਦੀ ਲੱਕੜੀ ਦਾ ਸਮੱਗਲਰ ਵਿਰੱਪਨ, ਲਿਟੇ ਮੁਖੀ ਵੀ. ਪ੍ਰਭਾਕਰਨ, ਜਰਮਨੀ ਦੇ ਸਾਬਕਾ ਤਾਨਾਸ਼ਾਹ ਅਡੋਲਫ ਹਿਟਲਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।

ਪੁਲਿਸ ਵੱਲੋਂ ਇਸ ਸਬੰਧੀ 4 ਵਿਦਿਆਰਥੀਆਂ, ਮੈਗਜ਼ੀਨ ਦੇ ਸਹਿਯੋਗੀ ਕਾਲਜ ਪਿ੍ੰਸੀਪਲ ਐਮ. ਐਨ. ਕ੍ਰਿਸ਼ਨਨ ਕੁੱਟੀ, ਸਟਾਫ਼ ਸੰਪਾਦਕ ਗੋਪੀ ਅਤੇ ਪ੍ਰੀਟਿੰਗ ਪ੍ਰੈੱਸ ਦੇ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: