ਸਿੱਖ ਖਬਰਾਂ

ਬਾਪੂ ਸੁਰਤ ਸਿੰਘ ਖਾਲਸਾ ਨੂੰ ਜਬਰੀ ਪੀਜੀਆਈ ਦਾਖਲ ਕਰਵਾਉਣ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਖਲ

October 2, 2015 | By

ਚੰਡੀਗੜ੍ਹ (1 ਅਕਤੂਬਰ , 2015): ਬਾਪੂ ਸੂਰਤ ਸਿੰਘ ਨੂੰ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪੁਲਿਸ ਵੱਲੋਂ ਜਬਰੀ ਪੀਜੀਆਈ ਦਾਖਲ ਕਰਵਾਉਣ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ।

ਬਾਪੂ ਸੂਰਤ ਸਿੰਘ ਖਾਲਸਾ (ਫਾਈਲ ਫੋਟੋ)

ਬਾਪੂ ਸੂਰਤ ਸਿੰਘ ਖਾਲਸਾ (ਫਾਈਲ ਫੋਟੋ)

ਬਾਪੂ ਸੂਰਤ ਸਿੰਘ ਨੂੰ ਪੰਜਾਬ ਪੁਲਿਸ ਤੇ ਸੂਬਾ ਸਰਕਾਰ ਨੇ ਇਸ ਵੇਲੇ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ‘ਚ ਦਾਖਲ ਕਰਵਾਇਆ ਹੋਇਆ ਹੈ, ਪ੍ਰੰਤੂ ਉਥੇ ਪੀ.ਜੀ.ਆਈ. ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ।

ਉਨ੍ਹਾਂ ਦੀ ਪੀ.ਜੀ.ਆਈ. ‘ਚੋਂ ਰਿਹਾਈ ਤੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਦੀ ਮੰਗ ਨੂੰ ਲੈਕੇ ਉਨ੍ਹਾਂ ਦੇ ਸਪੁੱਤਰ ਸ. ਰਵਿੰਦਰਜੀਤ ਸਿੰਘ ਗੋਗੀ ਨੇ ਹਾਈਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ ।

ਜਸਟਿਸ ਇੰਦਰਜੀਤ ਸਿੰਘ ਦੇ ਇਕਹਿਰੇ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਸੋਮਵਾਰ ਨੂੰ ਕਰਨ ਦੇ ਨਿਰਦੇਸ਼ ਦਿੱਤੇ ਹਨ । ਪਟੀਸ਼ਨ ‘ਚ ਰਵਿੰਦਰਜੀਤ ਸਿੰਘ ਨੇ ਇਹ ਮੰਗ ਵੀ ਕੀਤੀ ਹੈ ਕਿ ਸੂਰਤ ਸਿੰਘ ਖਾਲਸਾ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਆਗਿਆ ਤੋਂ ਬਿਨਾਂ ਪੀ.ਜੀ.ਆਈ. ਦੇ ਡਾਕਟਰ ਉਨ੍ਹਾਂ ਦਾ ਇਲਾਜ ਨਾ ਕਰਨ ।

ਪੀ. ਜੀ. ਆਈ. ‘ਚੋਂ ਆਈ ਸੂਚਨਾ ਅਨੁਸਾਰ ਬਾਬਾ ਸੂਰਤ ਸਿੰਘ ਖਾਲਸਾ, ਡਾਕਟਰੀ ਇਲਾਜ ਜਾਂ ਸਹਾਇਤਾ ਲੈਣ ਤੋਂ ਲਗਾਤਾਰ ਇਨਕਾਰ ਕਰ ਰਹੇ ਹਨ, ਪ੍ਰੰਤੂ ਪੁਲਿਸ ਤੇ ਡਾਕਟਰਾਂ ਵੱਲੋਂ ਜ਼ਬਰੀਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: