ਸਿਆਸੀ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ(ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਕੌਮ ਦੇ ਨਾ ਸੰਦੇਸ਼ ਦੇਣ ਤੋ ਰੋਕਿਆ ਜਾਵੇ :ਪੰਜ ਪਿਆਰੇ

November 9, 2015 | By

ਸਾਰੀਆ ਪੰਥਕ  ਧਿਰਾਂ ਨੂੰ ਇਕ ਪਲੇਟਫਾਰਮ ਤੇ ਇੱਕਠਾ ਕਰਕੇ ਪਹਿਲਾਂ ਤਾਂ ਸਰਬੱਤ ਖਾਲਸਾ ਲਈ ਨਿਯਮ ਬਣਾਏ ਜਾਣ, ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲਿਆ ਜਾਵੇ।

ਅੰਮ੍ਰਿਤਸਰ:  ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਦੇ ਮਾਮਲੇ ਵਿੱਚ ਜਥੇਦਾਰਾਂ ਨੁੰ ਤਲਬ ਕਰਨ ਅਤੇ ਫਿਰ ਸੇਵਾਮੁਕਤ ਕਰਨ ਦੇ ਜਾਰੀ ਆਦੇਸ਼ਾਂ ਕਾਰਣ ਸਨਮੁਖ ਹੋਏ ਪੰਜ ਪਿਆਰਿਆਂ ਨੇ ਅੱਜ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਕਿ ਗਿਆਨੀ ਗੁਰਬਚਨ ਸਿੰਘ(ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਕੌਮ ਦੇ ਨਾˆ ਸੰਦੇਸ਼ ਦੇਣ ਤੋˆ ਰੋਕਿਆ ਜਾਵੇ ਕਿਉ ਕਿ ਉਹ ਸਿਧਾˆਤ ਵਿਹੂਣੇ ਹੋ ਚੁੱਕੇ ਹਨ।ਉਨ੍ਹਾਂ ਦੀ ਜਗ੍ਹਾ ਰੂਹਾਨੀਅਤ ਦੇ ਮੁਜੱਸਮੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਤਿਕਾਰਤ ਮੁੱਖ ਗ੍ਰੰਥੀ ਜੀ ਪਾਸੋਂ ਸੰਦੇਸ਼ ਦੇਣ ਦੀਆˆ ਸੇਵਾਵਾˆ ਲਈਆਂ ਜਾਣ।

ਪੰਜ ਪਿਆਰੇ (ਫਾਈਲ ਫੋਟੋ)

ਪੰਜ ਪਿਆਰੇ (ਫਾਈਲ ਫੋਟੋ)

ਇਸਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਅਤੇ ਹੁਣ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰ ਸਮਾਗਮਾਂ ਮੌਕੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਰਹੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਇਕ ਜਰੂਰੀ ਇਕੱਤਰਤਾ ਹੋਈ।ਪਿਛਲੇ ਕੁਝ ਦਿਨਾˆ ਤੋˆ ਪੰਥ ਵਿੱਚ ਵਾਪਰੇ ਘਟਨਾਕ੍ਰਮ ਤੇ ਦੀਰਘ ਵਿਚਾਰ ਵਟਾˆਦਰਾ ਕਰਦਿਆਂ ਪੰਜ ਪਿਆਰੇ ਸਿੰਘਾˆ ਵੱਲੋˆ 23 ਅਕਤੂਬਰ  ਨੂੰ ਸ਼੍ਰੋ : ਗੁ : ਪ੍ਰ: ਕਮੇਟੀ ਦੀ ਅੰਤ੍ਰਿਗ ਕਮੇਟੀ ਨੂੰ ਜਥੇਦਾਰਾˆ ਤੋˆ ਅਸਤੀਫੇ ਲਏ ਜਾਣ ਦੇ ਜਾਰੀ ਆਦੇਸ਼ ,ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਵੱਲੋˆ ਬੰਦੀ ਛੋੜ ਦਿਵਸ ਤੇ ਕੌਮ ਦੇ ਨਾˆ ਦਿੱਤੇ ਜਾਣ ਵਾਲੇ ਸੰਦੇਸ਼ ਦੀ ਵਿਰਾਸਤੀ ਪ੍ਰੰਪਰਾˆ ਦੇ ਮੱਦੇਨਜ਼ਰ ਅਤੇ ਮੌਜੂਦਾ ਹਲਾਤਾˆ, ਕੌਮ ਦੇ ਜਜ਼ਬਾਤਾˆ ਨੂੰ ਧਿਆਨ ਵਿਚ ਰੱਖਦਿਆˆ ਕੌਮ ਦੇ ਭਲੇ ਲਈ ਪੈਦਾ ਹੋਈ ਹੋਰ ਕੁੜੱਤਣ ਨੂੰ ਘਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਮਤਾ ਕੀਤਾ ਗਿਆ ਕਿ ‘ਸ਼੍ਰੋ : ਗੁ: ਪ੍ਰ : ਕਮੇਟੀ ਦੀ ਅੰਤ੍ਰਿਗ ਕਮੇਟੀ ਨੂੰ ਆਦੇਸ਼ ਦਿੱਤਾ ਜਾˆਦਾ ਹੈ ਕਿ ਗਿਆਨੀ ਗੁਰਬਚਨ ਸਿੰਘ(ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਕੌਮ ਦੇ ਨਾˆ ਸੰਦੇਸ਼ ਦੇਣ ਤੋˆ ਰੋਕਿਆ ਜਾਵੇ ਕਿਉਂਕਿ ਉਹ ਸਿਧਾˆਤ ਵਿਹੂਣੇ ਹੋ ਚੁੱਕੇ ਹਨ।ਉਨ੍ਹਾਂ ਦੀ ਜਗਾਹ ਤੇ ਰੂਹਾਨੀਅਤ ਦੇ ਮੁਜੱਸਮੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਤਿਕਾਰਤ ਮੁੱਖ ਗ੍ਰੰਥੀ ਜੀ ਪਾਸੋਂ ਸੰਦੇਸ਼ ਦੇਣ ਦੀਆˆ ਸੇਵਾਵਾˆ ਲਈਆਂ ਜਾਣ।

ਸਰਬੱਤ ਖਾਲਸਾ ਦੀ ਇਤਿਹਾਸਕ ਸੰਸਥਾ ਦੇ ਸਬੰਧ ਵਿਚ ਪੰਜ ਪਿਆਰੇ ਸਿੰਘਾˆ ਵੱਲੋˆ ਕਿਹਾ ਗਿਆ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਪੰਥਕ ਜਥੇਬੰਦੀਆˆ ਦੇ ਪ੍ਰਤੀਨਿਧੀਆˆ ਨੂੰ ਪੰਥਕ ਹਲਾਤਾˆ ਤੇ ਵਿਚਾਰ ਵਟਾˆਦਰਾ ਕਰਨ, ਪੰਥ ਦੇ ਦਰਪੇਸ਼ ਮੁਸ਼ਕਿਲਾˆ ਦੇ ਹੱਲ ਕੱਢਣ ਲਈ ਸਰਬਸੰਮਤੀ ਨਾਲ ਫੈਸਲੇ ਲੈਣ ਦਾ ਹੱਕ ਹੈ। ਸਮੂਹ ਪੰਥਕ ਜਥੇਬੰਦੀਆˆ ਵੱਲੋਂ ਹੋ ਰਹੇ ਸਰਬੱਤ ਖਾਲਸਾ (ਪੰਥਕ ਇੱਕਠ) ਵਿਚ ਖਾਲਸਾ ਪੰਥ ਦੀਆˆ ਉੱਚੀਆˆ ਸੁੱਚੀਆˆ ਰਵਾਇਤਾˆ ਨੂੰ ਮੁੱਖ ਰੱਖਦਿਆˆ 10 ਨਵੰਬਰ ਦੇ ਪੰਥਕ ਇੱਕਠ ਵਿਚ ਹੋਰ ਵਿਚਾਰਾˆ ਕਰਦਿਆˆ ਸਰਬੱਤ ਖਾਲਸਾ ਵਰਗੀ ਮਹਾਨ ਪਰੰਪਰਾˆ ਨੂੰ ਜਾਰੀ ਰੱਖਦਿਆˆ ਸਾਰੀਆ ਪੰਥਕ ਧਿਰਾˆ (ਧਾਰਮਿਕ, ਰਾਜਨੀਤਿਕ, ਸਮਾਜਿਕ) ਨੂੰ ਇਕ ਪਲੇਟਫਾਰਮ ਤੇ ਇੱਕਠਾ ਕਰਕੇ ਪਹਿਲਾˆ ਤਾˆ ਸਰਬੱਤ ਖਾਲਸਾ ਲਈ ਨਿਯਮ ਬਣਾਏ ਜਾਣ, ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲਿਆ ਜਾਵੇ। ਪੁਰਾਤਨ ਰਵਾਇਤਾˆ ਮੁਤਾਬਕ ਸਿੱਖ ਜਥੇਬੰਦੀਆˆ ਦੇ ਨੁਮਾਇੰਦਿਆˆ ਨਾਲ ਪਿਨ ਦੇ ਰੂਪ ਵਿਚ ਰੇਖਾ ਤਿਆਰ ਕਰਕੇ ਮੌਜੂਦਾ ਸਰਬੱਤ ਖਾਲਸਾ (ਪੰਥਕ ਇੱਕਠ) ਨੂੰ ਭਵਿੱਖ ਵਿਚ ਅਕਾਲ ਤਖ਼ਤ ਸਾਹਿਬ ਦੇ ਸਰਬੱਤ ਖਾਲਸਾ ਸੱਦਣ ਦੀ ਤਿਆਰ ਵਜੋˆ ਇਕ ਕੜੀ ਵਜੋ ਲਿਆ ਜਾਵੇ।ਇਸ ਮੌਕੇ ਭਾਈ ਸਤਨਾਮ ਸਿੰਘ ਖੰਡੇਵਾਲਾ,ਭਾਈ ਸਤਨਾਮ ਸਿੰਘ,ਭਾਈ ਤਰਲੋਕ ਸਿੰਘ,ਭਾਈ ਮੇਜਰ ਸਿੰਘ,ਭਾਈ ਪਰਮਜੀਤ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,