ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਡਾ. ਧਰਮਵੀਰ ਗਾਂਧੀ ਦੇ ਪੰਜਾਬ ਫਰੰਟ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

December 14, 2016 | By

ਚੰਡੀਗੜ੍ਹ: ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਪੰਜਾਬ ਫਰੰਟ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ (2017) ਲਈ ਆਪਣੇ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਜਾਰੀ ਹੋਣ ਤੋਂ ਪਹਿਲਾਂ ਪਟਿਆਲਾ ਅਤੇ ਲੁਧਿਆਣਾ ਵਿਚ ਐਡਵੋਕੇਟ ਹਰੀਸ਼ ਢਾਂਡਾ ਦੀ ਪ੍ਰਧਾਨਗੀ ‘ਚ ਮੀਟਿੰਗਾਂ ਹੋਈਆਂ, ਜਿਸ ਵਿਚ ਸੂਚੀ ਨੂੰ ਅੰਤਮ ਰੂਪ ਦਿੱਤਾ ਗਿਆ।

ਡਾ. ਧਰਮਵੀਰ ਗਾਂਧੀ ਦੇ ਪੰਜਾਬ ਫਰੰਟ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਸਾਡੇ ਉਮੀਦਵਾਰ ਘੱਟੋ-ਘੱਟ ਇਕ ਸਾਂਝੇ ਪ੍ਰੋਗਰਾਮ ਤਹਿਤ ਚੋਣ ਲੜਨਗੇ।

ਪ੍ਰੈਸ ਕਾਨਫਰੰਸ ‘ਚ ਡਾ. ਗਾਂਧੀ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਫਰੰਟ ਪੰਜਾਬ ਦੇ ਪਾਣੀਆਂ ਦੇ ਹੱਕ, ਚੰਡੀਗੜ੍ਹ, ਆਲ ਇੰਡੀਆ ਗੁਰਦੁਆਰਾ ਐਕਟ, ਅਨੰਦ ਮੈਰਿਜ ਐਕਟ ਆਦਿ ਮੁੱਦਿਆਂ ਨੂੰ ਸਮਰਥਕ ਕਰਦਾ ਹੈ।

ਪੰਜਾਬ ਫਰੰਟ ਵਲੋਂ ਜਾਰੀ ਪਹਿਲੀ ਸੂਚੀ:

ਗੁਰਿੰਦਰ ਸਿੰਘ ਜੌਹਲ (ਅਜਨਾਲਾ), ਗੁਰਦਰਸ਼ਨ ਸਿੰਘ (ਅਮਰਗੜ੍ਹ), ਪ੍ਰਿੰਸੀਪਲ ਸੂਬਾ ਸਿੰਘ (ਅੰਮ੍ਰਿਤਸਰ ਦੱਖਣੀ), ਬਲਵਿੰਦਰ ਫੌਜੀ (ਅੰਮ੍ਰਿਤਸਰ ਪੱਛਮ), ਜਗਤਾਰ ਸਿੰਘ ਗਿੱਲ (ਅਟਾਰੀ), ਮਨਿੰਦਰ ਸਿੰਘ (ਚੱਬੇਵਾਲ), ਮਾਸਟਰ ਰਾਜ ਕੁਮਾਰ (ਲਹਿਰਾਗਾਗਾ), ਹਰੀਸ਼ ਅਰੋੜਾ (ਲੁਧਿਆਣਾ ਕੇਂਦਰੀ), ਕੁੰਵਰ ਰੰਜਨ (ਲੁਧਿਆਣਾ ਦੱਖਣੀ), ਪ੍ਰੋਫੈਸਰ ਸੰਤੋਖ ਸਿੰਘ ਔਜਲਾ (ਲੁਧਿਆਣਾ ਪੱਛਮੀ), ਵਿਕਰਮਜੀਤ ਸਿੰਘ (ਮਜੀਠਾ), ਪਰਮਜੀਤ ਸਿੰਘ (ਨਾਭਾ), ਪ੍ਰੋਫੈਸਰ ਮੋਹਨਜੀਤ ਕੌਰ ਟਿਵਾਣਾ (ਪਟਿਆਲਾ-2), ਐਡਵੋਕੇਟ ਇੰਦਰਜੀਤ ਸਿੰਘ (ਪਾਇਲ), ਜੋਰਾਵਰ ਸਿੰਘ ਭਾਓਵਾਲ (ਰੋਪੜ)

ਪੰਜਾਬ ਫਰੰਟ ਵਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਵੱਖਰੀ ਰਾਜਨੀਤੀ ਦੀ ਗੱਲ ਕੀਤੀ ਸੀ ਪਰ ਹੁਣ ਪਾਰਟੀ ਆਪਣੇ ਸਿਧਾਂਤਾਂ ਨੂੰ ਛੱਡ ਕੇ ਦੂਜੀਆਂ ਸਿਆਸੀ ਜਮਾਤਾਂ ਵਾਂਗ ਹੀ ਵਿਚਰ ਰਹੀ ਹੈ। ਇਸ ਲਈ ਇਹ ਸਾਡੀ (ਪੰਜਾਬ ਫਰੰਟ ਦੀ) ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਦਲਵੀਂ ਸਿਆਸਤ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਦੱਸੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,