July 27, 2020 | By ਸਿੱਖ ਸਿਆਸਤ ਬਿਊਰੋ
ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਕਾਰਖਾਨਾ ਪਾਰਕ ਬਣਾਉਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਬਾਰੇ ਵਾਤਾਵਰਣ ਪ੍ਰੇਮੀਆਂ ਅਤੇ ਸਮਾਜਿਕ ਕਾਰਕੁੰਨਾਂ ਵੱਲੋਂ ਗੰਭੀਰ ਖਦਸ਼ੇ ਜਾਹਿਰ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਵਣ-ਜੀਵਾਂ ਦੇ ਸਭ ਤੋੰ ਵੱਡੇ ਬਾਕੀ ਬਚੇ ਬਸੇਰੇ ਮੱਤੇਵਾੜਾ ਜੰਗਲ ਕੋਲ ਕਾਰਖਾਨੇ ਲਾਉਣ ਦਾ ਵਾਤਾਵਰਣ ਨੂੰ ਭਾਰੀ ਨੁਕਸਾਨ ਹੋਵੇਗਾ। ਸਰਕਾਰ ਜਿਸ ਜਮੀਨ ਉੱਤੇ ਕਾਰਖਾਨਾ ਪਾਰਕ ਬਣਾ ਰਹੀ ਹੈ ਉਹ ਸਤਲੁਜ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਆਲਮੀ ਪੰਜਾਬੀ ਸੰਗਤ ਦੇ ਸੇਵਾਦਾਰ ਗੰਗਵੀਰ ਸਿੰਘ ਰਾਠੌੜ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਇਸ ਮਾਮਲੇ ਦੇ ਅਹਿਮ ਪੱਖਾਂ ਉੱਤੇ ਚਾਨਣਾ ਪਾਇਆ ਹੈ। ਇਹ ਗੱਲਬਾਤ ਦਰਸ਼ਕਾਂ ਦੀ ਜਾਣਕਾਰੀ ਹਿੱਤ ਪੇਸ਼ ਹੈ।
Related Topics: Capt. Amarinder Singh, Gangveer Rathour, Parmjeet Singh Gazi, Punjab Government