January 30, 2012 | By ਪਰਦੀਪ ਸਿੰਘ
ਹਲਕਾ ਵਾਰ ਵੋਟ ਪ੍ਰੀਤਸ਼ਤ (ਸਰੋਤ: ਪੰਜਾਬ ਚੋਣ ਕਮਿਸ਼ਨ; ਸਮਾਂ 19:00)
ਚੰਡੀਗੜ੍ਹ, ਪੰਜਾਬ (30 ਜਨਵਰੀ, 2012): ਅਖਬਾਰੀ ਖਬਰਾਂ ਅਨੁਸਾਰ ਪੰਜਾਬ ਵਿਚ ਚੋਣਾਂ ਤੋਂ ਪਹਿਲੀ ਰਾਤ “ਨੋਟਾਂ ਅਤੇ ਨਸ਼ੇ ਦੀ ਬਰਸਾਤ ਹੋਈ”; ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਕ ਦੀ ਖਾਸ ਰਿਪੋਰਟ ਅਨੁਸਾਰ ਬੀਤੀ ਰਾਤ ਪੰਜਾਬ ਵਿਚ ਵੋਟਰਾਂ ਨੂੰ ਲੁਭਾਉਣ ਲਈ ਪੈਸਾ ਅਤੇ ਨਸ਼ਾ ਵੱਡੀਪੱਧਰ ਉੱਤੇ ਵੰਡਿਆ ਗਿਆ। ਚੋਣ ਕਮਿਸ਼ਨ ਵੱਲੋਂ ਅਪਣਾਇਆ ਗਿਆ “ਸਖਤ ਰੁਖ” ਵੀ ਪੈਸੇ ਤੇ ਨਸ਼ੇ ਦੀ ਇਸ ਬਰਸਾਤ ਨੂੰ ਰੋਕਣ ਵਿਚ ਨਾਕਾਮ ਰਿਹਾ। ਇਸ ਰਿਪੋਰਟ ਅਨੁਸਾਰ ਪੰਜਾਬ ਵਿਚ ਇਸ ਰਾਤ ਦਰਜਨ ਦੇ ਕਰੀਬ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿਚ ਕਈ ਲੋਕ ਗੰਭੀਰ ਰੂਪ ਵਿਚ ਜਖਮੀ ਵੀ ਹੋਏ ਹਨ।
ਉਧਰ ਤਾਜਾ ਖਬਰਾਂ ਅਨੁਸਾਰ ਪੰਜਾਬ ਵਿਚ ਕੁੱਲ 65% ਲੋਕਾਂ ਨੇ ਵੋਟਾਂ ਪਾਈਆਂ ਹਨ, ਹਾਲਾਂਕਿ ਇਸ ਵਿਚ ਮਾਲਵਾ ਖੇਤਰ ਵਿਚ ਮੁਕਾਬਲਤਨ ਵੱਧ ਅਤੇ ਮਾਝਾ ਖੇਤਰ ਵਿਚ ਘੱਟ ਲੋਕਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਮਲੇਰਕੋਟਲਾ ਅਤੇ ਫਰੀਦਕੋਟ ਵਿਚ ਸਭ ਤੋਂ 83% ਅਤੇ 82% ਵੋਟਾਂ ਪਈਆਂ ਹਨ ਜਦਕਿ ਫਤਹਿਗੜ੍ਹ ਚੂੜੀਆਂ ਵਿਚ ਸਭ ਤੋਂ ਘੱਟ 22% ਵੋਟਾਂ ਪਈਆਂ ਹਨ।
ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਸੀਟਾ ਉੱਤੇ ਅੱਜ ਚੋਣ ਕਾਰਵਾਈ ਪੂਰੀ ਹੋ ਚੁੱਕੀ ਹੈ ਪਰ ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ।
Related Topics: Punjab Polls 2012