ਆਮ ਖਬਰਾਂ » ਸਿਆਸੀ ਖਬਰਾਂ

ਰੋਹਿਤ ਵੇਮੁਲਾ ਆਤਮ ਹੱਤਿਆ ਮਾਮਲਾ: ਭਾਰਤ ਦੀ ਕੇਂਦਰ ਸਰਕਾਰ ਨੇ ਨਿਆਇਕ ਕਮਿਸ਼ਨ ਦਾ ਗਠਨ ਕੀਤਾ

January 23, 2016 | By

ਨਵੀਂ ਦਿੱਲੀ/ਹੈਦਰਾਬਾਦ (22 ਜਨਵਰੀ, 2016): ਹੈਦਰਾਬਾਦ ਯੂਨੀਵਰਸਿਟੀ ਵਿੱਚ ਪੀਐੱਚਡੀ ਕਰ ਰਹੇ ਕਥਿਤ ਦਲਿਤ ਵਿਦਿਆਰਥੀ ਵੱਲੋਂ ਅਖੌਤੀ ਉੱਚ ਜਾਤੀਆਂ ਦੇ ਬੰਦਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਯੁਨੀਵਰਸਿਟੀ ਵਿੱਚੋ ਮੁਅਤੱਲ ਕਰਨ ਕਰਕੇ ਆਤਮ ਹੱਤਿਆ ਕਰਨ ਦੇ ਮਾਮਲੇ ਨੂੰ ਵੱਧਦਾ ਵੇਖ ਕੇ ਭਾਰਤ ਦੀ ਕੇਂਦਰੀ ਸਰਕਾਰ ਨੇ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਹੈ।

ਹੈਦਰਾਬਾਦ ਵਿੱਚ ਭਾਜਪਾ ਖਿਲਾਫ ਪ੍ਰਦਰਸ਼ਨ ਕਰਦੇ ਵਿਦਿਆਰਥੀ

ਹੈਦਰਾਬਾਦ ਵਿੱਚ ਭਾਜਪਾ ਖਿਲਾਫ ਪ੍ਰਦਰਸ਼ਨ ਕਰਦੇ ਵਿਦਿਆਰਥੀ

ਰੋਹਿਤ ਵੇਮੁਲਾ ਆਤਮ ਹੱਤਿਆ ਮਾਮਲੇ ‘ਤੇ ਮੁਜ਼ਾਹਰਾ ਕਾਰੀਆਂ ਦਾ ਰੋਸ ਘਟਾਉਣ ਲਈ ਇਸ ਤੋਂ ਪਹਿਲਾਂ ਯੁਨੀਵਰਸਿਟੀ ਵੱਲੋ ਰੋਹਿਤ ਨਾਲ ਮੁਅੱਤਲ ਕੀਤੇ ਹੋ ਰਚਾਰ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰਨ ਦੇ ਨਾਲ ਨਾਲ ਮ੍ਰਿਤਕ ਦੇ ਪਰਿਵਾਰ ਨੂ 8 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ।

ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਸਮਰਿਤੀ ਇਰਾਨੀ ਨੇ ਮਿ੍ਤਕ ਵਿਦਿਆਰਥੀ ਦੀ ਮਾਤਾ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਿਆਂਇਕ ਜਾਂਚ ਦੇ ਆਧਾਰ ‘ਤੇ ਨਿਆਂ ਕੀਤਾ ਜਾਵੇਗਾ ।ਯੂਨੀਵਰਸਿਟੀ ਨੇ ਆਪਣੇ ਵਲੋਂ ਰੋਹਿਤ ਦੇ ਪੀੜਤ ਪਰਿਵਾਰ ਨੂੰ 8 ਲੱਖ ਰੁਪਏ ਐਕਸ-ਗਰੇਸ਼ੀਆ ਦੇਣ ਦ ਐਲਾਨ ਕਰਕੇ ਅੰਦੋਲਨਕਾਰੀ ਵਿਦਿਆਰਥੀਆਂ ਤਕ ਪਹੁੰਚ ਕੀਤੀ ਹੈ ।

ਇਕ ਦਿਨ ਪਹਿਲਾਂ ਯੂਨੀਵਰਸਿਟੀ ਨੇ ਚਾਰ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਜਿਨ ੍ਹਾਂ ਨੂੰ ਪਿਛਲੇ ਸਾਲ ਅਗਸਤ ਮਹੀਨੇ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨੇਤਾ ‘ਤੇ ਕਥਿਤ ਹਮਲੇ ਦੇ ਸਬੰਧ ਵਿਚ ਰੋਹਿਤ ਨਾਲ ਮੁਅੱਤਲ ਕੀਤਾ ਗਿਆ ਸੀ ।ਤੱਥ ਖੋਜ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਘਟਨਾਵਾਂ ਦੀ ਜਾਂਚ ਲਈ ਇਕ ਨਿਆਂਇਕ ਕਮਿਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਹੈ ।

ਮੰਤਰਾਲੇ ਦੇ ਅਧਿਕਾਰੀਆਂ ਦੋ ਮੈਂਬਰੀ ਕਮੇਟੀ ਜਿਸ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਕੁਝ ਖੇਤਰਾਂ ਵਿਚ ਸੰਵੇਦਨਸ਼ੀਲਤਾ ਦੀ ਘਾਟ ਕਾਰਨ ਖੁਦਕੁਸ਼ੀ ਦੀ ਘਟਨਾ ਵਾਪਰੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,