ਵਿਦੇਸ਼ » ਸਿੱਖ ਖਬਰਾਂ

ਆਸਟਰੇਲੀਆ ਦੀ ਪਾਰਲੀਮੈਂਟ ਵਿਚ ਗੁਰੂ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

October 17, 2019 | By

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅੱਜ (17 ਅਕਤਰੂਬਰ ਨੂੰ) ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚਲੇ ਫੈਡਰਲ ਪਾਰਲੀਮੈਂਟ ਹਾਊਸ ਵਿੱਚ ਪਲੇਠਾ ਸਮਾਗਮ ਰਚਾਇਆ ਗਿਆ ਅਤੇ ਗੁਰੂ ਨਾਨਕ ਜੀ ਦੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਸੁਨੇਹੇ ਤੋਂ ਆਸਟਰੇਲੀਆ ਦੇ ਭਾਈਚਾਰੇ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਮੇ ਬਾਬਾ ਜਸਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਗੁਰੂ ਘਰ ਦੇ ਰਾਗੀ ਭਾਈ ਸੁਬੇਗ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ।

ਆਸਟਰੇਲੀਆ ਦੀ ਪਾਰਲੀਮੈਂਟ ਵਿਚ ਗੁਰੂ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

ਸਿੱਖ ਐਸੋਸੀਸੇਸਨ ਦੇ ਸਕੱਤਰ ਸ. ਬਲਵਿੰਦਰ ਸਿੰਘ ਚਾਹਲ ਨੇ ਆਈਆਂ ਸੰਗਤਾਂ ਨੂੰ ਜੀ ਆਇਆ ਨੂੰ ਕਿਹਾ ਤੇ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਅਤੇ ਬਰਾਬਰੀ ਵਾਲੇ ਸੰਦੇਸ਼ ਨੂੰ ਵਿਆਪਕ ਭਾਈਚਾਰੇ ਨਾਲ ਸਾਂਝਾ ਕੀਤਾ । ਰਮਣੀਕ ਸਿੰਘ ਨੇ ਮੂਲ ਮੰਤਰ ਦੀ ਮਹੱਤਤਾ ਤੇ ਗੱਲ ਕੀਤੀ। ਜਸਬੀਰ ਸਿੰਘ ਥਿੰਦ ਨੇ ਗੁਰੂ ਸਾਹਿਬ ਵੱਲੋਂ ਕੀਤੀਆਂ ਉਦਾਸੀਆਂ ਤੇ ਵਿਸਥਾਰਿਤ ਚਾਨਣਾ ਪਾਇਆ। ਹਰਬੰਸ ਸਿੰਘ ਬਰਿਆਣਾ ਨੇ ਆਸਟ੍ਰੇਲੀਆ ਦੇ ਬਹੁ ਕੌਮੀ ਭਾਈਚਾਰੇ ਵਿੱਚ ਸਿੱਖਾਂ ਦੀ ਭੂਮਿਕਾ ਦੀ ਹਵਾਲੇ ਦੇ ਕੇ ਗੱਲ ਕੀਤੀ।
ਸਮਾਗਮ ਵਿੱਚ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਐਲਿਕਸ ਹਾਕ, ਇੰਮੀਗ੍ਰੇਸਨ ਮੰਤਰੀ ਡੇਵਿਡ ਕੋਲਮੈਨ, ਮੰਤਰੀ ਐਲਨ ਟੱਜ, ਊਰਜਾ ਮੰਤਰੀ ਐਂਗਸ ਟੇਲਰ, ਮੈਂਬਰ ਪਾਰਲੀਮੈਂਟ ਜੇਸਨ ਵੁੱਡ, ਜੂਲ਼ੀਅਨ ਲੀਜਰ, ਫਿਓਨਾ ਮਾਰਟਨ, ਸ਼ੈਡੋ ਮਨਿਸਟਰ ਮਿਸ਼ੇਲ ਰੋਲੈਂਡ, ਸੈਨੇਟਰ ਹੋਲੀ ਹਿਊਜ਼ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ੫੫੦ ਵੇ ਪ੍ਰਕਾਸ਼ ਪੁਰਬ ਦੀਆਂ ਵਿਧਾਈਆਂ ਦਿੰਦਿਆਂ ਕਿਹਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ ਪੂਰੇ ਸਮਾਜ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ। ਉਨ੍ਹਾਂ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵੱਲੋਂ ਆਸਟ੍ਰੇਲੀਆ ਦੇ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸੰਲਾਘਾ ਕੀਤੀ

ਸਿੱਖ ਸੰਗਤਾਂ ਵੱਲੋਂ ਆਈਆਂ ਰਾਜਸੀ ਸ਼ਖ਼ਸੀਅਤਾਂ ਨੂੰ ਹਰਿਮੰਦਰ ਸਾਹਬ ਦੀ ਤਸਵੀਰ ਯਾਦਗਾਰੀ ਚਿੰਨ ਵਜੋਂ ਭੇਟ ਕੀਤੀ ਗਈ।

ਇਸ ਮੌਕੇ ਹੋਰਨਾ ਤੋਂ ਇਲਾਵਾ ਹਰਜੀਤ ਸਿੰਘ ਸੋਮਲ, ਮਹਿੰਗਾ ਸਿੰਘ ਖੱਖ, ਹਰਦੀਪ ਸਿੰਘ , ਬਲਵੀਰ ਸਿੰਘ ਪਵਾਰ ਤੇ ਚਰਨਜੀਤ ਸਿੰਘ ਅਟਵਾਲ ਸਮੇਤ ਕੈਨਬਰਾ , ਮੈਲਬਰਨ , ਸ਼ੈਪਰਟਰਨ ਅਤੇ ਖੇਤਰੀ ਇਲਾਕਿਆਂ ਦੀਆਂ ਸਿੱਖ ਸੰਸਥਾਵਾਂ ਨੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਆਪਣੇ ਅਹਿਮ ਦਿਹਾੜਿਆਂ ਉੱਤੇ ਬਾਹਰਲੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿਚ ਥਾਂ ਲੈ ਕੇ ਸਮਾਗਮ ਰਚਾਉਂਦੇ ਲੈਂਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,