ਸਿੱਖ ਖਬਰਾਂ

ਸਿੱਖਾਂ ਨੇ ਲਗਾਤਾਰ ਫੇਸਬੁੱਕ, ਗੂਗਲ ਤੇ ਸੈਪ ਸੈਂਟਰ ‘ਤੇ ਮੋਦੀ ਦਾ ਘਿਰਾਓ ਕੀਤਾ

October 1, 2015 | By

ਕੈਲੀਫੋਰਨੀਆ (30 ਸਤੰਬਰ , 2015): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2002 ਦੇ ਮੁਸਲਮਾਨਾਂ ਦੇ ਕਤਲੇਆਮ ਅਤੇ ਇਸਾਈ, ਮੁਸਲਮਾਨ ਤੇ ਸਿੱਖਾਂ ਦੇ ਮੁਢੱਲੇ ਅੀਧਕਾਰਾਂ ਨੂੰ ਕੁਚਲਣ ਅਤੇ ਘੱਟ ਗਿਣਤੀਆਂ ਦੇ ਚੱਲ ਰਹੇ ਜਬਰੀ ਧਰਮ ਪਰਿਵਰਤਨ ਦੀ ਪ੍ਰਚਲਨ ਖਿਲਾਫ ਦੌਰਾਨ ਫੇਸਬੁਕ, ਗੂਗਲ ਤੇ ਸੈਪ ਸੈਂਟਰ ਦਾ ਘਿਰਾਓ ਲਗਾਤਾਰ ਹੁੰਦਾ ਰਿਹਾ।

ਫੇਸਬੁੱਕ, ਗੂਗਲ ਤੇ ਸੈਪ ਸੈਂਟਰ ‘ਤੇ ਮੋਦੀ ਦਾ ਘਿਰਾਓ ਕਰਦੇ ਸਿੱਖ

ਫੇਸਬੁੱਕ, ਗੂਗਲ ਤੇ ਸੈਪ ਸੈਂਟਰ ‘ਤੇ ਮੋਦੀ ਦਾ ਘਿਰਾਓ ਕਰਦੇ ਸਿੱਖ

ਮੋਦੀ ਦੀ ਅਮਰੀਕਾ ਫੇਰੀ ਦੌਰਾਨ ਫੇਸਬੁਕ, ਗੂਗਲ ਤੇ ਸੈਪ ਸੈਂਟਰ ਦਾ ਘਿਰਾਓ ਲਗਾਤਾਰ ਹੁੰਦਾ ਰਿਹਾ। ਸੈਂਕੜੇ ਦੀ ਗਿਣਤੀ ਵਿਚ ਸਿੱਖ ਕਾਰਕੁਨਾਂ ਨੇ ਇਥੇ ਸਥਿਤ ਫੇਸਬੁੱਕ ਹੈੱਡਕੁਆਰਟਰ ਦਾ ਘਿਰਾਓ ਕੀਤਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੁੱਖੀ ਅਧਿਕਾਰਾਂ ਲਈ ਦੋਸ਼ੀ ਠਹਿਰਾਉਣ ਵਾਸਤੇ ਇਕ ਅਦਾਲਤੀ ਕਾਰਵਾਈ ਕੀਤੀ।

ਮਨੁੱਖੀ ਅਧਿਕਾਰਾਂ ਬਾਰੇ ਐਨ. ਜੀ. ਓ. ਸਿੱਖਜ਼ ਫਾਰ ਜਸਟਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਸ ਦੇ ਸਾਰੇ ਅਪਰਾਧਾਂ ਨੂੰ ਅਣਗੌਲਿਆ ਜਾ ਰਿਹਾ ਹੈ ਜੋ ਕਿ ਉਸ ਨੇ ਧਾਰਮਿਕ ਘੱਟ ਗਿਣਤੀਆਂ ਲਈ ਬੀਤੇ ਸਮੇਂ ਵਿਚ ਕੀਤੇ ਹਨ ਤੇ ਇਸ ਵੇਲੇ ਵੀ ਕਰ ਰਿਹਾ ਹੈ।

ਨਿਊਯਾਰਕ ਸਥਿਤ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ ਉੱਘੇ ਵਕੀਲ ਗੁਰਪਤਵੰਤ ਸਿੰਘ ਪੰਨੂੰ, ਜਿਸ ਦੇ ਸੰਗਠਨ ਨੇ ਫੇਸਬੁੱਕ ਹੈੱਡਕੁਆਰਟਰ ਦੇ ਘਿਰਾਓ ਦਾ ਸੱਦਾ ਦਿੱਤਾ ਹੋਇਆ ਸੀ, ਨੇ ਕਿਹਾ 2014 ਦੀ ਮੋਦੀ ਦੀ ਚੋਣ ਮੁਹਿੰਮ ਵਿਚ ਕਾਰਪੋਰੇਟ ਭਾਰਤ ਵੱਲੋਂ ਫੰਡ ਮੁਹੱਈਆ ਕਰਵਾਏ ਗਏ ਸਨ, ਜਿਸ ਕਾਰਨ ਪੱਛਮ ਵਿਚ ਉਸ ਦਾ ਅਕਸ ਬਦਲ ਗਿਆ।

ਸਿਲੀਕਾਨ ਵੈਲੀ ਵੱਲੋਂ ਉਸ ਨੂੰ ਵਪਾਰਕ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਕਿਉਂਕਿ ਭਾਰਤ ਇਕ ਅਰਬ ਲੋਕਾਂ ਦਾ ਵੱਡਾ ਬਾਜ਼ਾਰ ਹੈ। ਇਥੇ ਵੀ ਜਿਥੇ ਸੈਪ ਸੈਂਟਰ ਦੇ ਸਾਹਮਣੇ ਸਮੂਹਿਕ ਪੰਥਕ ਜਥੇਬੰਦੀਆਂ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਗਤਾਂ ਸੈਂਕੜੇ ਦੀ ਤਦਾਦ ਨਾਲ ਪਹੁੰਚੇ, ਉਥੇ ਬਾਕੀ ਭਾਈਚਾਰਿਆਂ ਦੇ ਲੋਕ ਜਿਨ੍ਹਾਂ ‘ਚ ਮੁਸਲਮਾਨ, ਹਿੰਦੂ ਤੇ ਗੁਜਰਾਤੀ ਵੀ ਮੋਦੀ ਦੇ ਖਿਲਾਫ ਮੁਜ਼ਾਹਰੇ ਲਈ ਪਹੁੰਚੇ ਹੋਏ ਸਨ।

ਦੱਸਣਯੋਗ ਹੈ ਕਿ 2014 ਤੱਕ ਮੋਦੀ ਨੂੰ ਅਮਰੀਕਾ ਦੇ ਦੌਰੇ ਲਈ ਵੀਜ਼ੇ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ, ਕਿਉਂਕਿ ਉਹ ਧਾਰਮਿਕ ਆਜ਼ਾਦੀ ਦੀਆਂ ਗੰਭੀਰ ਉਲੰਘਣਾਵਾਂ ਦਾ ਦੋਸ਼ੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,