ਸਿਆਸੀ ਖਬਰਾਂ

ਡਾ. ਗੁਰਦਰਸ਼ਨ ਸਿੰਘ ਢਿੱਲੋਂ ਸਮੇਤ 7 ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਬੁਲਾਰੇ ਬਣੇ

January 13, 2019 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੇ ਸੱਤ ਬੁਲਾਰੇ ਲਾਏ ਗਏ ਹਨ। ਇਹਨਾਂ ਬੁਲਾਰਿਆਂ ਵਿਚ ਸਿੱਖ ਇਤਿਹਾਸਕਾਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ।

ਡਾ. ਗੁਰਦੁਰਸ਼ਨ ਸਿੰਘ, ਵਕੀਲ ਗੁਰਪ੍ਰੀਤ ਸਿੰਘ, ਵਕੀਲ ਬੂਟਾ ਸਿੰਘ ਬੈਰਾਗੀ, ਸੁਖਦੀਪ ਸਿੰਘ ਅੱਪਰਾ, ਡਾ. ਸੁਰਿੰਦਰ ਕੰਵਲ, ਪ੍ਰੋ. ਗੁਰਨੂਰ ਸਿੰਘ ਕੋਮਲ ਅਤੇ ਵਕੀਲ ਸਿਮਰਨਜੀਤ ਕੌਰ

ਡਾ. ਗੁਰਦੁਰਸ਼ਨ ਸਿੰਘ ਤੋਂ ਇਲਾਵਾ ਵਕੀਲ ਗੁਰਪ੍ਰੀਤ ਸਿੰਘ, ਵਕੀਲ ਬੂਟਾ ਸਿੰਘ ਬੈਰਾਗੀ, ਸੁਖਦੀਪ ਸਿੰਘ ਅੱਪਰਾ, ਡਾ. ਸੁਰਿੰਦਰ ਕੰਵਲ, ਪ੍ਰੋ. ਗੁਰਨੂਰ ਸਿੰਘ ਕੋਮਲ ਅਤੇ ਵਕੀਲ ਸਿਮਰਨਜੀਤ ਕੌਰ ਨੂੰ ਵੀ ਪੰਜਾਬੀ ਏਕਤਾ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਹੈ।

ਪੀ.ਈ.ਪੀ. ਦਾ ਕਹਿਣਾ ਹੈ ਕਿ ਇਹ ਬੁਲਾਰੇ ਹੀ ਪੀ.ਈ.ਪੀ. ਵਲੋਂ ਅਖਬਾਰਾਂ, ਟੀ.ਵੀ. ਤੇ ਖਬਰਖਾਨੇ ਦੇ ਹਰੋਨਾਂ ਸਰੋਤਾਂ ਨਾਲ ਗੱਲਬਾਤ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,