
ਇਹ ਸਭ ਤੋਂ ਵਧੀਆ ਸਮਾਂ ਸੀ, ਇਹ ਸਭ ਤੋਂ ਮਾੜਾ ਸਮਾਂ ਸੀ, ਇਹ ਸਿਆਣਪ ਦਾ ਦੌਰ ਸੀ, ਇਹ ਮੂਰਖਤਾ ਦਾ ਦੌਰ ਸੀ … ਚਾਰਲਸ ਡਿਕਨਸ ਦੀ ਸ਼ਾਹਕਾਰ ਰਚਨਾ ‘ਏ ਟੇਲ ਆਫ ਟੂ ਸਿਟੀਜ਼’ ਦੀਆਂ ਇਹ ਸ਼ੁਰੂਆਤੀ ਸਤਰਾਂ ਸਿੱਖਾਂ ਦੇ ਮੌਜੂਦਾ ਹਾਲਾਤ ਉੱਤੇ ਇੰਨ ਬਿੰਨ ਢੁਕਦੀਆਂ ਨਜਰ ਆਉਂਦੀਆਂ ਹਨ।
ਸਾਲ 2015 ਵਿੱਚ ਭਾਰਤੀ ਉਪਮਹਾਂਦੀਪ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬਿਪਰਵਾਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਮੁਸਲਮਾਨਾਂ ਉੱਪਰ ਹਮਲੇ ਵਧ ਰਹੇ ਸਨ, ਉਸ ਵੇਲੇ ਇਸ ਖਿੱਤੇ ਵਿੱਚ ਪਸਰ ਰਹੀ ਅਸਹਿਣਸ਼ੀਲਤਾ ਬਾਰੇ ਬਹਿਸ ਜ਼ੋਰਾਂ ਉੱਪਰ ਸੀ। ਇਸੇ ਦੌਰਾਨ ਇੱਕ ਗੱਲਬਾਤ ਵਿੱਚ ਹਿੰਦੀ ਫਿਲਮਾਂ ਦੇ ਅਦਾਕਾਰ ਆਮਿਰ ਖਾਨ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਸ ਖਿੱਤੇ ਵਿੱਚ ਵਧ ਰਹੀ ਅਸਹਿਣਸ਼ੀਲਤਾ ਕਾਰਨ ਉਸ ਦੀ ਧਰਮ ਪਤਨੀ ਨੇ ਇਹ ਸਲਾਹ ਦਿੱਤੀ ਸੀ ਕਿ ਉਹ ਇਸ ਖਿੱਤੇ ਨੂੰ ਛੱਡ ਦੇਣ।
ਲੰਘੇ ਫਰਵਰੀ ਮਹੀਨੇ ਦੇ ਚੌਥੇ ਹਫਤੇ ਦੌਰਾਨ ਦਿੱਲੀ ਵਿੱਚ ਵਿਆਪਕ ਪੱਧਰ ਉੱਤੇ ਹਿੰਸਾ ਹੋਈ ਜਿਸ ਵਿੱਚ ਮੁਸਲਮਾਨਾਂ ਦਾ ਕਤਲੇਆਮ ਆਉਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ।