
ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਪੰਜਾਬ ਦੇ ਵਿਚ ਮੁੱਖ ਤੌਰ ਤੇ ਕਣਕ ਤੇ ਝੋਨੇ ਦਾ ਦੋ - ਫ਼ਸਲੀ ਚੱਕਰ ਅਪਣਾਇਆ ਗਿਆ ਹੈ। ਇੱਕ ਮੋਟਾ ਜਿਹਾ ਅੰਦਾਜ਼ਾ ਲਗਾਈਏ ਤਾਂ ਇੱਕ ਕਿੱਲੇ ਵਿੱਚੋਂ ਤਕਰੀਬਨ 28 ਤੋਂ 35 ਕੁਇੰਟਲ ਝੋਨਾ ਅਤੇ 18 ਤੋਂ 25 ਕੁਇੰਟਲ ਕਣਕ ਨਿਕਲਦੀ ਹੈ। ਜਿਸ ਤੋਂ ਕਿਸਾਨ ਨੂੰ ਤਕਰੀਬਨ ਇਕ ਲੱਖ ਦੀ ਆਮਦਨ ਹੁੰਦੀ ਹੈ । ਫਸਲ ਅਤੇ ਠੇਕੇ ਦਾ ਖਰਚਾ ਕੱਢ ਦਈਏ ਤਾਂ ਵਾਹੀ ਕਰਨ ਵਾਲੇ ਕਿਸਾਨ ਦੀ ਆਮਦਨ ਨਾ - ਮਾਤਰ ਰਹਿ ਜਾਂਦੀ ਹੈ। ਪਰ ਫਿਰ ਵੀ ਇਹ ਦੇਖਣ ਵਿੱਚ ਆਉਂਦਾ ਹੈ ਕਿ ਜ਼ਮੀਨ ਦੇ ਠੇਕੇ ਦੀ ਰਕਮ ਆਏ ਸਾਲ ਵੱਧ ਰਹੀ ਹੈ।
ਧਰਤੀ ਹੇਠਲਾ ਪਾਣੀ ਗੰਧਲਾ ਕਰਨ ਕਰਕੇ ਜ਼ੀਰੇ ਵਾਲੇ ਸ਼ਰਾਬ ਕਾਰਖਾਨੇ ਮਾਲਬਰੋਸ ਤੇ ਕਾਰਵਾਈ ਲਈ ਪੰਜਾਬ ਵਾਸੀਆਂ ਵੱਲੋਂ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਕੋਲ ਪਹੁੰਚ ਕੀਤੀ ਗਈ ਸੀ ।
ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਵੱਲੋਂ ਕਾਰਖਾਨੇ ਅੰਦਰ ਲੱਗੇ 10 ਬੋਰ ਅਤੇ 6 ਪੀਜ਼ੋਮੀਟਰਾਂ ਦੀ ਪੜ੍ਹਤਾਲ ਕੀਤੀ ਗਈ ਹੈ।
ਕਿਸੇ ਨੇ ਨਹੀਂ ਦੇਖਿਆ ਮੈਨੂੰ
ਬਾਸਮਤੀ ਪੈਦਾਵਾਰ ਕਰਨ ਵਾਲੇ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ ,ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਇਸ ਤਰਾਂ ਦੇ ਢਾਂਚੇ ਨੂੰ ਸਥਾਪਤ ਕਰਨ ਦੀ ਲੋੜ ਹੈ।
ਸਰਕਾਰ ਨੇ ਕਿਸਾਨਾਂ ਨੂੰ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਝੋਨੇ ਦੇ ਫਸਲ ਜੁਲਾਈ ਵਿੱਚ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨੀ ਗਈ ।
ਪਿਛਲੇ ਦਿਨੀ ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਨਸੀਰਪੁਰ, ਜਿਲ੍ਹਾ ਕਪੂਰਥਲਾ ਵਿੱਚ ਸਰਦਾਰ ਗੁਰਬਿੰਦਰ ਸਿੰਘ ਦੀ 3 ਕਨਾਲ ਜ਼ਮੀਨ ਵਿਚ 274ਵਾਂ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀ) ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ।
ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਬਾਰੇ ਚਿੱਠੀ ਜਾਰੀ ਕੀਤੀ ਗਈ ਸੀ । ਜੇਕਰ ਇਹ ਪੰਪ ਬੰਦ ਕਰਵਾਏ ਜਾਂਦੇ ਹਨ ਤਾਂ ਸਰਹੰਦ ਫ਼ੀਡਰ ਦੇ ਨਾਲ ਵਗਦੀ ਰਾਜਸਥਾਨ ਫ਼ੀਡਰ ਨਹਿਰ ਵਾਲੇ ਪਾਸੇ ਦਾ ਇਲਾਕਾ ਪਾਣੀ ਤੋਂ ਸੱਖਣਾ ਹੋ ਜਾਵੇਗਾ । ਅਜਿਹਾ ਕਿਵੇਂ ਹੋਵੇਗਾ ਅਤੇ ਮਸਲਾ ਗੰਭੀਰ ਕਿਉਂ ਹੈ, ਆਓ ਸਮਝਦੇ ਹਾਂ।
ਪੂਰੀ ਦੁਨੀਆ ਦੀ ਆਰਥਿਕਤਾ ਵਿੱਚ ਏਕੀਕਰਨ ਦਿਨੋ ਦਿਨ ਵਧਦਾ ਜਾ ਰਿਹਾ ਹੈ। ਵਿਸ਼ਵ ਵਪਾਰ ਦੇ ਬਹੁਤੇ ਹਿੱਸਿਆਂ ਨੂੰ ਤਕੜੀਆਂ ਕੰਪਨੀਆਂ ਨੇ ਕਾਬੂ ਕੀਤਾ ਹੋਇਆ ਹੈ। ਪਿਛਲੇ ਕੁਝ ਸਮੇਂ ਤੋਂ ਵਿਸ਼ਵ ਭੋਜਨ ਸ਼ਾਸਨ ਤੇ ਵੱਡੀਆਂ ਕੰਪਨੀਆਂ ਦੀ ਸ਼ਮੂਲੀਅਤ ਵਧ ਗਈ ਹੈ।
ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੇ ਰਾਜਸਥਾਨ ਨੂੰ ਰਾਜਸਥਾਨ ਫੀਡਰ ਨਹਿਰ ਰਾਹੀਂ ਦਿੱਤੇ ਜਾ ਰਹੇ ਪਾਣੀ ਦੇ ਮਸਲੇ ਨੂੰ ਦੁਬਾਰਾ ਵੱਡੇ ਪੱਧਰ ਤੇ ਚਰਚਾ ਵਿੱਚ ਲੈ ਆਂਦਾ ਹੈ। ਇਹਨਾਂ ਹੜ੍ਹਾਂ ਨੇ ਵੱਡੇ ਪੱਧਰ ਤੇ ਪੰਜਾਬ ਵਿੱਚ ਨੁਕਸਾਨ ਕੀਤਾ ਹੈ। ਪਰ ਸਾਰਾ ਸਾਲ 12000 ਕਿਊਸਿਕ ਪਾਣੀ ਰਾਜਸਥਾਨ ਲੈ ਕੇ ਜਾਣ ਵਾਲੀ ਰਾਜਸਥਾਨ ਫੀਡਰ ਨਹਿਰ ( ਰਾਜਸਥਾਨ ਵਿਚ ਜਿਸ ਨੂੰ ਰਾਜ ਨਹਿਰ ਵੀ ਕਿਹਾ ਜਾਂਦਾ ਹੈ) ਇਸ ਵਕਤ ਬਿਲਕੁਲ ਖਾਲੀ ਹੈ।
Next Page »