Tag Archive "anti-sikh-deras"

ਕੈਪਟਨ ਅਮਰਿੰਦਰ ਅਤੇ ਬਾਦਲ ਨੇ ਡੇਰਾ ਸਿਰਸਾ ਨੂੰ ਖੁਸ਼ ਕਰਨ ਲਈ ਪਿੰਡਾਂ ਦੇ ਨਾਂ ਬਦਲੇ ਸਨ

ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ-ਸਮੇਂ ’ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ, ਜੋ ਹੁਣ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ, ਦੇ ਬੋਲ ਪੁਗਾਉਂਦੀ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖਿਆ ਅਤੇ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਦੀ ਬਹੁਗਿਣਤੀ ਵਾਲੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ 'ਪ੍ਰੇਮ ਕੋਟਲੀ' ਰੱਖ ਦਿੱਤਾ ਸੀ।

ਮੌਕਾਪ੍ਰਸਤੀ: ਜਿੱਥੇ ਡੇਰਿਆਂ ਦਾ ਜ਼ੋਰ ਹੈ ਉਥੇ ਪ੍ਰਚਾਰ ਮੁਹਿੰਮ ਆਰੰਭੀ ਜਾਵੇਗੀ: ਗਿਆਨੀ ਗੁਰਬਚਨ ਸਿੰਘ

ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਡੇਰੇ ਨਾਲ ਜੁੜੇ ‘ਭੁਲੜ’ ਸਿੱਖਾਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਹੈ। ਮੰਗਲਵਾਰ (29 ਅਗਸਤ) ਨੂੰ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਸਕੂਨ ਮਿਲਿਆ ਹੈ।

ਫੈਸਲੇ ਦਾ ‘ਨਾ ਸਵਾਗਤ ਕਰ ਸਕਦੇ ਹਾਂ ਨਾ ਹੀ ਰੱਦ, ਸਿਰਫ ਸੁਣ ਸਕਦੇ ਹਾਂ’: ਅਮਰਿੰਦਰ ਸਿੰਘ, ਸੁਖਬੀਰ ਬਾਦਲ

ਡੇਰਾ ਸਿਰਸਾ ਦੇ ਬਲਾਤਕਾਰੀ ਸਾਧ ਨੂੰ 20 ਸਾਲ ਹੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੂਟਨੀਤਕ ਜਵਾਬ ਦਿੰਦਿਆਂ ਕਿਹਾ, "ਇਹ ਕੋਈ ਰੱਦ ਕਰਨ ਵਾਲੀ ਜਾਂ ਸਵਾਗਤ ਕਰਨ ਵਾਲੀ ਗੱਲ ਨਹੀਂ"।

ਸੌਦਾ ਸਾਧ ਨੇ ਹਨੀਪ੍ਰੀਤ ਨੂੰ ਆਪਣੇ ਨਾਲ ਨਾ ਰਹਿਣ ਦੇਣ ‘ਤੇ ਜੇਲ੍ਹ ਅਧਿਕਾਰੀਆਂ ਨੂੰ ਦਿੱਤੀ ਸੀ ਧਮਕੀ

ਡੇਰਾ ਸਿਰਸਾ ਦੇ ਬਲਾਤਕਾਰੀ ਮੁਖੀ ਨੇ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਉਰਫ ਪ੍ਰਿਅੰਕਾ ਨੂੰ ਆਪਣੇ ਨਾਲ ਜੇਲ੍ਹ 'ਚ ਰੱਖਣ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਨੀਪ੍ਰੀਤ ਰੋਹਤਕ ਤੱਕ ਰਾਮ ਰਹੀਮ ਨਾਲ ਹੈਲੀਕਾਪਟਰ 'ਚ ਬੈਠ ਕੇ ਆਈ ਸੀ।

ਡੇਰਾ ਸਿਰਸਾ: ਨਵੇਂ ਮੁਖੀ ਬਾਰੇ ਚਰਚਾਵਾਂ: ਕਾਂਗਰਸੀ ਆਗੂ ਹਰਮਿੰਦਰ ਜੱਸੀ ਡੇਰੇ ‘ਚ ਮੌਜੂਦ

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਇਥੇ ਡੇਰਾ ਸਿਰਸਾ ਵਿੱਚ ਬੇਯਕੀਨੀ ਵਾਲਾ ਮਾਹੌਲ ਹੈ ਕਿਉਂਕਿ ਡੇਰੇ ਦੀ ਅਗਵਾਈ ਬਾਰੇ ਭੰਬਲਭੂਸਾ ਪਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਨੀਪ੍ਰੀਤ, ਜੋ ਦੋਸ਼ੀ ਠਹਿਰਾਏ ਜਾਣ ਬਾਅਦ ਰਾਮ ਰਹੀਮ ਨਾਲ ਹੈਲੀਕਾਪਟਰ ਵਿੱਚ ਬੈਠੀ ਸੀ, ਕੁੱਝ ਸਮੇਂ ਤੋਂ ਡੇਰਾ ਮੁਖੀ ਦੇ ਸਭ ਤੋਂ ਨੇੜੇ ਸੀ।

ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਰੋਹਤਕ ਜੇਲ੍ਹ ਵਿਚ ਅੱਜ ਸੁਣਾਈ ਜਾਣੀ ਹੈ ਸਜ਼ਾ

ਪਿੰਡ ਸੁਨਾਰੀਆ ’ਚ ਪੈਂਦੀ ਜ਼ਿਲ੍ਹਾ ਜੇਲ੍ਹ ਰੋਹਤਕ ’ਚ ਪ੍ਰਸ਼ਾਸਨ ਨੇ ਸੀਬੀਆਈ ਦੀ ਆਰਜ਼ੀ ਅਦਾਲਤ ਬਣਾ ਦਿੱਤੀ ਹੈ। ਜੱਜ ਤੋਂ ਇਲਾਵਾ ਅਮਲੇ ਦੇ ਹੋਰ ਮੁਲਾਜ਼ਮ ਹੈਲੀਕਾਪਟਰ ਰਾਹੀਂ ਸੋਮਵਾਰ ਨੂੰ ਇਥੇ ਪੁਜਣਗੇ। ਅਦਾਲਤ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੁ ਹੋ ਜਾਵੇਗੀ ਅਤੇ ਦੁਪਹਿਰ ਬਾਅਦ ਰਾਮ ਰਹੀਮ ਦੀ ਸਜ਼ਾ ’ਤੇ ਫ਼ੈਸਲਾ ਸੁਣਾਇਆ ਜਾਣਾ ਹੈ। ਆਈਜੀ ਨਵਦੀਪ ਸਿੰਘ ਵਿਰਕ ਨੇ ਤਸਦੀਕ ਕੀਤੀ ਹੈ ਕਿ ਸਜ਼ਾ ਬਾਰੇ ਫ਼ੈਸਲਾ ਦੁਪਹਿਰ ਬਾਅਦ ਹੀ ਆਏਗਾ।

ਮੀਡੀਆ ਰਿਪੋਰਟਾਂ: ਡੇਰਾ ਸਿਰਸਾ ਦੇ ਹਮਾਇਤੀਆਂ ਕੋਲੋਂ ਏਕੇ 47, 2 ਰਾਈਫਲਾਂ, 5 ਪਸਤੌਲਾਂ ਬਰਾਮਦ

ਹਰਿਆਣਾ ਦੇ ਮੁੱਖ ਸਕੱਤਰ ਡੀ. ਐਸ. ਢੇਸੀ, ਹਰਿਆਣਾ ਦੇ ਡੀਜੀਪੀ ਬੀ. ਐਸ. ਸੰਧੂ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸਮਰਥਕਾਂ ਵਿਰੁੱਧ ਦੇਸ਼ ਧਰੋਹ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਡੇਰੇ ਨਾਲ ਸਬੰਧਿਤ ਇਕ ਗੱਡੀ 'ਚੋਂ ਇਕ ਏ ਕੇ-47 ਰਾਈਫ਼ਲ, ਇਕ ਮਾਊਜ਼ਰ ਜ਼ਬਤ ਕੀਤਾ ਗਿਆ ਹੈ, ਜਦਕਿ ਇਕ ਹੋਰ ਗੱਡੀ 'ਚੋਂ ਦੋ ਰਫ਼ਲਾਂ ਅਤੇ ਪੰਜ ਪਿਸਤੌਲ ਜ਼ਬਤ ਕੀਤੇ ਗਏ ਹਨ।

ਉਮਰ ਅਬਦੁੱਲਾ ਨੇ ਕਿਹਾ; ਕੀ ਮਿਰਚਾਂ ਵਾਲੇ ਗੋਲੇ ਤੇ ਪੈਲੇਟ ਗੰਨਾਂ ਸਿਰਫ਼ ਕਸ਼ਮੀਰੀਆਂ ਵਾਸਤੇ ਹੀ ਹਨ?

ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸ਼ੁੱਕਰਵਾਰ (25 ਅਗਸਤ) ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਲਈ ਦੋਸ਼ੀ ਠਹਿਰਾਏ ਜਾਣ ਬਾਅਦ ਡੇਰਾ ਹਮਾਇਤੀਆਂ ਵਲੋਂ ਕੀਤੀ ਗਈ ਹਿੰਸਾ ਨੂੰ ਰੋਕਣ ਲਈ ਹਰਿਆਣਾ ਪੁਲਿਸ ਅਤੇ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕੀਤੀ ਗਈ ਕਾਰਵਾਈ ’ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਚੁੱਕੇ ਹਨ।

ਹਿੰਸਾ ਲਈ ਨਿਆਂਪਾਲਿਕਾ ਜ਼ਿੰਮੇਵਾਰ, ਰਾਮ ਰਹੀਮ ਸਿੱਧਾ ਸਾਦਾ ਬੰਦਾ: ਭਾਜਪਾ ਸਾਂਸਦ ਸਾਕਸ਼ੀ ਮਹਾਰਾਜ

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਬਿਆਨ ਦਿੱਤਾ ਹੈ ਕਿ ਪੰਚਕੁਲਾ 'ਚ ਅੱਜ ਹੋਈ ਹਿੰਸਾ ਲਈ ਨਿਆਂਪਾਲਿਕਾ ਜ਼ਿੰਮੇਵਾਰ ਹੈ। ਸਾਕਸ਼ੀ ਮਹਾਰਾਜ ਨੇ ਬਿਆਨ 'ਚ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਇਕ ਸਿੱਧੇ ਸਾਦੇ ਇਨਸਾਨ ਹਨ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਨਿਆਂਪਾਲਿਕਾ ਨੇ ਜਨਤਾ ਦੀ ਆਵਾਜ਼ ਨਹੀਂ ਪਛਾਣੀ।

‘ਪ੍ਰੇਮੀਆਂ’ ਨੂੰ ਪੰਚਕੁਲਾ ‘ਚੋਂ ਹਟਾਉਣ ਲਈ ਪੁਲਿਸ ਕਾਰਵਾਈ ਸ਼ੁਰੂ, ਕਈ ਚੈਨਲਾਂ ਦੀ ਓਬੀ ਵੈਨਾਂ ‘ਤੇ ਹਮਲਾ

ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਪੰਚਕੁਲਾ 'ਚੋਂ ਹਟਾਉਣ ਲਈ ਹਰਿਆਣਾ ਪੁਲਿਸ, ਭਾਰਤੀ ਫੌਜ ਅਤੇ ਨੀਮ ਫੌਜੀ ਦਸਤਿਆਂ ਵਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕਾਰਵਾਈ ਤਹਿਤ ਡੇਰਾ ਹਮਾਇਤੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਡੇਰਾ ਪ੍ਰੇਮੀਆਂ ਨੇ ਕਈ ਚੈਨਲਾਂ ਦੀ ਓਬੀ ਵੈਨਾਂ 'ਤੇ ਹਮਲਾ ਕਰਕੇ ਭੰਨ-ਤੋੜ ਕੀਤੀ ਅਤੇ ਕੁਝ ਚੈਨਲਾਂ ਦੇ ਪੱਤਰਕਾਰਾਂ ਨੂੰ ਸੱਟਾਂ ਵੀ ਲੱਗੀਆਂ ਹਨ।

« Previous PageNext Page »