Tag Archive "bhai-jagtar-singh-tara"

ਬੇਅੰਤ ਸਿੰਘ ਕਤਲ ਕਾਂਡ: ਭਾਈ ਤਾਰਾ ਨੂੰ ਟੈਲੀਫੋਨ ਕਰਨ ਦੀ ਇਜ਼ਾਜ਼ਤ ਵਿਰੁੱਧ ਜੇਲ ਪ੍ਰਸ਼ਾਸ਼ਨ ਹਾਈਕੋਰਟ ਪੁੱਜਿਆ

ਪੰਜਾਬ ਦੇ ਮੁੱਖ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਅਦਾਲਤੀ ਸੁਣਵਾਈ ਅਧੀਨ ਬੰਦ ਭਾਈ ਜਗਤਾਰ ਸਿੰਘ ਤਾਰਾ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਟੈਲੀਫ਼ੋਨ 'ਤੇ ਗੱਲਬਾਤ ਕਰਨ ਦੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤੀ ਇਜਾਜ਼ਤ ਖਿ਼ਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਗਈ ਹੈ ।

ਮੈਨੂੰ ਹਿੰਦੋਸਤਾਨ ਦੇ ਅਦਾਲਤੀ ਸਿਸਟਮ ਉੱਤੇ ਕਿਸੇ ਤਰਾਂ ਦਾ ਵੀ ਕੋਈ ਵਿਸ਼ਵਾਸ਼ ਨਹੀ: ਭਾਈ ਤਾਰਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਦੀ ਸੁਣਵਾਈ ਬੁਧਵਾਰ ਨੂੰ ਚੰਡੀਗੜ੍ਹ ਦੀ ਸੈਂਟਰਲ ਜ਼ੇਲ੍ਹ ਬੁੜੈਲ ਵਿਖੇ ਐਡੀਸ਼ਨਲ ਸੈਸ਼ਨ ਜੱਜ ਜੇ. ਐਸ ਸਿੱਧੂ ਵਲੋਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸਿਮਰਨਜੀਤ ਸਿੰਘ ਨੇ ਦਸਿਆ ਕਿ ਅੱਜ ਅਦਾਲਤ ਵਿਚ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਉਹ ਆਪਣੇ ਕੇਸ ਦੀ ਪੈਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ, ਕਿਉਂਕਿ ਮੈਨੂੰ ਭਾਰਤ ਦੀ ਨਿਆਂ ਪ੍ਰਣਾਲੀ ਵਿਚ ਭਰੋਸਾ ਨਹੀਂ ਹੈ ਇਸ ਲਈ ਨਾ ਹੀ ਆਪ ਤੇ ਨਾ ਹੀ ਕਿਸੇ ਵਕੀਲ ਨੂੰ ਆਪਣੇ ਬਚਾਅ ਪੱਖ ਵਿਚ ਪੇਸ਼ ਕਰਨਾ ਚਾਹੁੰਦਾ ਹਾਂ।

ਭਾਈ ਜਗਤਾਰ ਸਿੰਘ ਤਾਰਾ ਖਿਲ਼ਾਫ ਜੇਲ ਅੰਦਰ ਵਿਸ਼ੇਸ਼ ਅਦਾਲਤ ਵਿੱਚ ਚੱਲੇਗਾ ਮੁਕੱਦਮਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਪੁਲਿਸ ਮੁਕੱਦਮਾ ਬੁੜੈਲ ਜੇਲ੍ਹ 'ਚ ਲੱਗਣ ਵਾਲੀ ਵਿਸ਼ੇਸ਼ ਅਦਾਲਤ 'ਚ ਚਲਾਇਆ ਜਾਵੇਗਾ।

ਬੇਅੰਤ ਕਤਲ ਕਾਂਢ ਕੇਸ ਦੀ ਸੁਣਵਾਈ ਦੀ ਵੀਡੀਓ ਰਿਪੋਰਟ ਵੇਖੋ

ਨਵੀਂ ਦਿੱਲੀ: ਅੱਜ ਭਾਰਤ ਦੀ ਸੁਪਰੀਮ ਕੋਰਟ ਵਿੱਚ ਜਗਤਾਰ ਸਿੰਘ ਹਵਾਰਾ ਦੀ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਢ ਵਿੱਚ ਸੀ.ਬੀ.ਆਈ ਵੱਲੋਂ ਪਾਈ ਗਈ ...

ਭਾਈ ਹਵਾਰਾ ਦੀ ਫਾਂਸੀ ਦੇ ਕੇਸ ਤੇ ਸੁਣਵਾਈ ਟਲੀ; ਭਾਈ ਤਾਰਾ ਖਿਲਾਫ ਕੇਸ਼ ਸ਼ੁਰੂ ਕਰਨ ਦੇ ਹੁਕਮ

ਨਵੀਂ ਦਿੱਲੀ: ਅੱਜ ਭਾਰਤ ਦੀ ਸੁਪਰੀਮ ਕੋਰਟ ਵਿੱਚ ਜਗਤਾਰ ਸਿੰਘ ਹਵਾਰਾ ਦੀ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਢ ਵਿੱਚ ਸੀ.ਬੀ.ਆਈ ਵੱਲੋਂ ਪਾਈ ਗਈ ...

ਭਾਈ ਜਗਤਾਰ ਸਿੰਘ ਤਾਰਾ ਖਿਲਾਫ ਜੇਲ ਫਰਾਰੀ ਕੇਸ ਵਿੱਚ ਚਲਾਨ ਪੇਸ਼

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਪੁਲਿਸ ਨੇ ਬੁੜੈਲ ਜੇਲ ਫਰਾਰੀ ਕੇਸ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਇਸ 11 ਸਾਲ ਪੁਰਾਣੇ ਕੇਸ ਵਿੱਚ ਪੁਲਿਸ ਨੇ ਦੇਸ਼ ਧਰੋਹ ਦੀਆਂ ਧਰਾਵਾਂ ਤਹਿਤ ਮੰਗਲਵਾਰ ਨੂੰ ਸੀ.ਜੀ.ਐਮ. ਅਦਾਲਤ 'ਚ ਚਲਾਨ ਪੇਸ਼ ਕੀਤਾ ਹੈ।

ਰੁਲਦਾ ਸਿੰਘ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੇ ਅਦਾਲਤ ਵਿੱਚ ਭੁਗਤੀ ਪੇਸ਼ੀ

ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ ਸਬੰਧੀ ਇੱਥੇ ਵਧੀਕ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਵਿੱਚ ਹੋਈ ਸੁਣਵਾਈ ਭਾਈ ਜਗਤਾਰ ਸਿੰਘ ਤਾਰਾ, ਜੋ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਸਬੰਧੀ ਜੇਲ੍ਹ ਵਿੱਚ ਬੰਦ ਹੈ, ਨੂੰ ਅੱਜ ਮਾਡਲ ਜੇਲ੍ਹ ਬੁੜੈਲ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਅਦਾਲਤ ਵਿੱਚ ਪੇਸ਼ ਕਰਕੇ ਪੇਸ਼ੀ ਭੁਗਤਾਈ ਗੲੀ ਜਦਕਿ ਇਸੇ ਕੇਸ ਦੇ ਇੱਕ ਹੋਰ ਮੁਲਜ਼ਮ ਰਮਨਦੀਪ ਸਿੰਘ ਗੋਲਡੀ ਨੂੰ ਨਾਭਾ ਜੇਲ੍ਹ ਵਿੱਚੋਂ ਪੁਲੀਸ ਸਖ਼ਤ ਪਹਿਰੇ ਹੇਠ ਇੱਥੇ ਅਦਾਲਤ ਵਿੱਚ ਲੈ ਕੇ ਆਈ।

ਬੇਅੰਤ ਕਤਲ ਕਾਂਡ ਵਿੱਚ ਆਪਣੇ ਬਚਾਅ ਲਈ ਕਾਨੂੰਨੀ ਲੜਾਈ ਨਹੀਂ ਲੜਾਂਗਾ: ਭਾਈ ਤਾਰਾ

ਬੁੜੈਲ ਜੇਲ੍ਹ ਕੇਸ ਦੀ ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਨੇ ਕੇਸ ਲੜਨ ਤੋਂ ਮੁੜ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਕੇਸ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਚੱਲ ਰਹੀ ਸੁਣਵਾਈ ਦੌਰਾਨ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਆਪਣੇ ਵਕੀਲ ਸਿਮਰਜੀਤ ਸਿੰਘ ਕੋਲ ਵੀ ਅਜਿਹੀ ਇੱਛਾ ਪ੍ਰਗਟ ਕਰਦੇ ਰਹੇ ਹਨ।

ਰੁਲਦਾ ਕਤਲ ਕਾਂਡ: ਭਾਈ ਤਾਰਾ ਅਤੇ ਗੋਲਡੀ ਖਿਲਾਫ ਦੋਸ਼ ਤੈਅ

ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਖ਼ਿਲਾਫ਼ ਅੱਜ ਇੱਥੇ ਦੋਸ਼ ਆਇਦ ਹੋ ਗਏ। ਗੋਲਡੀ ਨੂੰ ਨਾਭਾ ਜੇਲ੍ਹ ਵਿੱਚੋਂ ਸਖ਼ਤ ਪ੍ਰਬੰਧਾਂ ਹੇਠ ਇੱਥੇ ਅਦਾਲਤ ਵਿੱਚ ਲਿਆਂਦਾ ਗਿਆ, ਜਦੋਂਕਿ ਤਾਰਾ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।

ਬੇਅੰਤ ਕਤਲ ਕੇਸ: ਭਾਈ ਤਾਰਾ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਹੋਈ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਕੇਸ ਦੀ ਸੁਣਵਾੲੀ ਯੂ.ਟੀ. ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵੀਰ ਸਿੰਘ ਸਿੱਧੂ ਨੇ ਵੀਡੀਓਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾੲੀ ਕੀਤੀ । ਅਦਾਲਤ ਵਿੱਚ ਸੁਣਵਾੲੀ ਦੇ ਪਹਿਲੇ ਦਿਨ ਸੀ.ਬੀ.ਆੲੀ. ਵੱਲੋਂ ਕੇਸ ਨਾਲ ਸਬੰਧਤ ਰਿਕਾਰਡ ਪੇਸ਼ ਨਾ ਕਰਨ ਕਰਕੇ ਸੁਣਵਾੲੀ 14 ਸਤੰਬਰ ਲੲੀ ਅੱਗੇ ਪਾ ਦਿੱਤੀ ਗੲੀ ਹੈ।

« Previous PageNext Page »