Tag Archive "corruption"

ਰੋਪੜ ਤੋਂ ‘ਆਪ’ ਵਿਧਾਇਕ ਸੰਦੋਆ ਖਿਲਾਫ ਔਰਤ ਨੇ ਬਦਸਲੂਕੀ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਵਾਇਆ

ਰੋਪੜ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਔਰਤ ਨਾਲ ਬਦਸਲੂਕੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਰੇਤ ਖੱਡਾਂ ‘ਚ ਹੋਇਆ ‘ਘਪਲਾ’: ‘ਆਪ’ ਆਗੂਆਂ ਵਲੋਂ ਦਿੱਤੇ ਦਸਤਾਵੇਜ਼ ਲੈਣ ਤੋਂ ਜਸਟਿਸ ਨਾਰੰਗ ਨੇ ਕੀਤਾ ਇਨਕਾਰ

ਰੇਤ ਦੀਆਂ ਖੱਡਾਂ ਦੀ ਨਿਲਾਮੀ ’ਚ ਹੋਏ 'ਘਪਲੇ' ਦੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇਐੱਸ ਨਾਰੰਗ ਨੇ ਆਮ ਆਦਮੀ ਪਾਰਟੀ ਦੇ ਵਫ਼ਦ ਨੂੰ ਬੇਰੰਗ ਮੋੜ ਦਿੱਤਾ ਹੈ। ਜਸਟਿਸ ਨਾਰੰਗ ਨੇ 'ਘਪਲੇ' ਨਾਲ ਸਬੰਧਤ ਹੋਰ ਦਸਤਾਵੇਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਰੇਤਾ ਦੀਆਂ ਖੱਡਾਂ ਦੀ ਨਿਲਾਮੀ ਘਪਲੇ ਦੀ ਜਾਂਚ ਜਸਟਿਸ ਨਾਰੰਗ ਕਮਿਸ਼ਨ ਨੂੰ ਦਿੱਤੀ ਗਈ ਹੈ ਅਤੇ ‘ਆਪ’ ਦਾ ਵਫਦ ਕਮਿਸ਼ਨ ਨੂੰ ਇਸ ਜਾਂਚ ਨਾਲ ਸਬੰਧਤ ਦਸਤਾਵੇਜ਼ ਦੇਣ ਲਈ ਗਿਆ ਸੀ।

ਹੁਣ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ‘ਸਾਲਾ ਸਾਹਿਬ’ ਜੈਜੀਤ ਜੌਹਲ ਕਰਨਗੇ ਬਠਿੰਡਾ ਦੇ ਲੋਕਾਂ ਦੀ ‘ਸੇਵਾ’

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ 'ਸਾਲਾ ਸਾਹਿਬ' ਜੈਜੀਤ ਸਿੰਘ ਜੌਹਲ ਹੁਣ ਹਲਕਾ ਬਠਿੰਡਾ (ਸ਼ਹਿਰੀ) ਦੀ 'ਸੇਵਾ' ਕਰਨਗੇ।

ਪਸ਼ੂ ਮੇਲੇ ਵਿੱਚ 4% ਦੀ ਬਜਾਏ 12% ਕਮਿਸ਼ਨ ਲੈ ਰਹੇ ਬਾਦਲ ਦਲ ਦੇ ਆਗੂ ਠੇਕੇਦਾਰ ਖਿਲਾਫ ਭੜਕੇ ਲੋਕ

ਐਤਵਾਰ (23 ਜੁਲਾਈ) ਨੂੰ ਫਰੀਦਕੋਟ-ਤਲਵੰਡੀ ਰੋਡ ‘ਤੇ ਜੇਲ੍ਹ ਸਾਹਮਣੇ ਲੱਗੀ ਪਸ਼ੂ ਮੰਡੀ ਵਿੱਚ ਕਿਸਾਨਾਂ ਤੇ ਵਪਾਰੀਆਂ ਤੋਂ ਧੱਕੇ ਨਾਲ ਲਏ ਜਾਂਦੇ 'ਗੁੰਡਾ ਟੈਕਸ' ਖ਼ਿਲਾਫ਼ ਕਿਸਾਨ ਤੇ ਵਪਾਰੀ ਅਚਾਨਕ ਭੜਕ ਪਏ। ਮਾਮਲਾ ਪ੍ਰਸ਼ਾਸਨ ਤੱਕ ਪਹੁੰਚਣ ਤੋਂ ਬਾਅਦ ਪਸ਼ੂ ਮੇਲਾ ਅੱਧ ਵਿਚਾਲੇ ਹੀ ਸਮਾਪਤ ਹੋ ਗਿਆ।

ਮਾਈਨਿੰਗ ਮਾਫੀਆ ਨੂੰ ਉਤਾਸ਼ਹਿਤ ਕਰਨ ਦੀ ਯੋਜਨਾ ਹੈ ਪੰਜਾਬ ਸਰਕਾਰ ਦੀ ਮਾਇਨਿੰਗ ਸਬੰਧੀ ਬੋਲੀ: ਆਪ

ਬੀਤੇ ਦਿਨ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਆਪਣੇ ਸਮੇਂ ਦੀ ਮਾਈਨਿੰਗ ਦੀ ਦੂਜੀ ਬੋਲੀ ਕੀਤੀ ਹੈ, ਪਰ ਪਹਿਲੀ ਬੋਲੀ ਵਾਂਗ ਇਹ ਦੂਜੀ ਬੋਲੀ ਵੀ ਸਿੱਧੇ ਤੌਰ 'ਤੇ ਸੂਬੇ ਵਿਚ ਨਾਜਾਇਜ਼ ਮਾਈਨਿੰਗ ਮਾਫੀਆ ਨੂੰ ਕਾਬਜ਼ ਕਰਵਾਉਣ ਦੀ ਯੋਜਨਾ ਹੈ ਅਤੇ ਸਰਕਾਰ ਨੇ ਪਹਿਲੀ ਬੋਲੀ ਵਿਚ ਮਾਫੀਏ ਦੇ ਹੋਏ ਕਬਜ਼ੇ ਤੋਂ ਸਬਕ ਲੈ ਕੇ ਦੂਜੇ ਬੋਲੀ ਲਈ ਕੋਈ ਵੀ ਸੁਧਾਰ ਨਹੀਂ ਕੀਤਾ ਹੈ।

ਵਿਜੀਲੈਂਸ ਨੇ ਬਾਦਲਾਂ ਦੇ ਖਾਸ ਪਹਿਲਵਾਨ ਖ਼ਿਲਾਫ਼ ਕੀਤਾ ਜਾਅਲੀ ਜਨਮ ਸਰਟੀਫਿਕੇਟ ਦਾ ਇਕ ਹੋਰ ਕੇਸ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਮੰਡੀ ਬੋਰਡ ਤੇ ਗਮਾਡਾ ਵਿੱਚ ਤਾਇਨਾਤ ਰਹੇ ਮਸ਼ਹੂਰ ਨਿਗਰਾਨ ਇੰਜਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਖ਼ਿਲਾਫ਼ ਵਿਜੀਲੈਂਸ ਥਾਣਾ ਫ਼ੇਜ਼ 8, ਮੁਹਾਲੀ ਵਿੱਚ ਆਈ.ਪੀ.ਸੀ ਦੀ ਧਾਰਾ 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਧੀਨ ਇਕ ਹੋਰ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਜ. ਸੁਰਿੰਦਰਪਾਲ ’ਤੇ ਗਲਤ ਜਨਮ ਪ੍ਰਮਾਣ ਪੱਤਰ ਪੇਸ਼ ਕਰ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਪੰਜਾਬ ਮੰਡੀ ਬੋਰਡ, ਗਮਾਡਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੇ ਸਬੰਧਤ ਮੁਲਾਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੰਜਨੀਅਰ ਸੁਰਿੰਦਰਪਾਲ ਸਿੰਘ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ।

ਬਾਦਲ ਦਲ ਦੇ ਆਗੂਆਂ ਨੂੰ ਬਚਾਉਣ ਲਈ ਹੀ ਕੈਪਟਨ ਨੇ ਦਿੱਤਾ “ਬਦਲਾਖੋਰੀ ਛੱਡਣ” ਵਾਲਾ ਬਿਆਨ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬਿਆਨ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਵਿੱਚ ਨਹੀਂ ਪੈਣਾ ਚਾਹੁੰਦੇ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਬਾਦਲ ਦਲ ਨਾਲ ਅੰਦਰਖਾਤੇ ਕੀਤੇ ਸਮਝੌਤੇ ਤਹਿਤ ਹੀ ਸੱਤਾ ਵਿੱਚ ਆਈ ਹੈ। ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਉਹ ਦੋਵਾਂ ਪਾਰਟੀਆਂ ਵਿਚਾਲੇ ਹੋਏ ਕਰਾਰ ਬਾਰੇ ਪਹਿਲਾਂ ਤੋਂ ਜਾਣਦੇ ਹਨ।

ਕੈਪਟਨ ਨੇ ਕੇਬਲ ਮਾਫੀਆ, ਭ੍ਰਿਸ਼ਟਾਚਾਰ, ਨਸ਼ਿਆਂ ਬਾਰੇ ਕਿਹਾ; ਬਦਲਾਖੋਰੀ ਛੱਡ, ਵਿਕਾਸ ਵੱਲ ਧਿਆਨ ਦਿਆਂਗੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਸਿਆਸੀ ਬਦਲਾਖੋਰੀ ਤੋਂ ਉਪਰ ਉੱਠ ਕੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਦੀਆਂ ਗੱਲਾਂ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਆਪਣੇ ਮੰਤਰੀ ਨਵਜੋਤ ਸਿੱਧੂ ਵੱਲੋਂ ਪਿਛਲੀ ਬਾਦਲ-ਭਾਜਪਾ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਸ਼ੁਰੂ ਕਰਨ ਅਤੇ ਬਾਦਲ ਦਲ ਦੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਵਾਰ ਵਾਰ ਦੁਹਾਈ ਦਿੱਤੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਨੇ ਹੁਣ ਤਕ ਕੋਈ ਕਦਮ ਨਹੀਂ ਚੁੱਕਿਆ।

ਨਸ਼ਾ ਤਸਕਰੀ ਦੇ ਕੇਸ ਵਿਚ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਰੱਦ ਕਰਨ ਦੀ ਜਾਂਚ ਮੁੜ ਸ਼ੁਰੂ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਬਕਾ ਐਸਐਸਪੀ ਸਮੇਤ ਕੁੱਝ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਮੋਗਾ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਤਸਕਰੀ ਕੇਸ ਵਿੱਚੋਂ ਕੱਢਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮੁਲਾਜ਼ਮਾਂ ਦੀਆਂ ਪਹਿਲਾਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਸਨ ਪਰ ਬਾਅਦ ਵਿੱਚ ਜ਼ਿਲ੍ਹਾ ਪੁਲਿਸ ਨੇ ਕੇਸ ਰੱਦ ਕਰਨ ਬਾਰੇ ਰਿਪੋਰਟ ਦਾਖ਼ਲ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸਤੰਬਰ 2013 ਵਿੱਚ ਇਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਹੋਏ ਕੇਸ ’ਚ ਮਦਦ ਬਦਲੇ ਮੋਗਾ ਦੇ ਸਾਬਕਾ ਐਸਐਸਪੀ ਕਮਲਜੀਤ ਸਿੰਘ ਢਿੱਲੋਂ ਉਤੇ 40 ਲੱਖ ਰੁਪਏ ਵੱਢੀ ਲੈਣ ਦਾ ਦੋਸ਼ ਹੈ। ਮੋਗਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 180 ਦਿਨਾਂ ਅੰਦਰ ਚਲਾਨ ਪੇਸ਼ ਨਹੀਂ ਕੀਤਾ ਸੀ।

ਸਿੱਧੂ ਅਤੇ ਮਨਪ੍ਰੀਤ ਬਾਦਲ ਵਲੋਂ ਦਾਅਵਾ; ਗ਼ੈਰਕਾਨੂੰਨੀ ਬੱਸਾਂ ਹਰ ਹਾਲ ‘ਚ ਬੰਦ ਕੀਤੀਆਂ ਜਾਣਗੀਆਂ

ਪੰਜਾਬ ਦੇ ਦੋ ਮੰਤਰੀਆਂ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਗ਼ੈਰਕਾਨੂੰਨੀ ਚੱਲਦੀਆਂ ਬੱਸਾਂ ਹਰ ਹਾਲ ਬੰਦ ਕੀਤੀਆਂ ਜਾਣਗੀਆਂ। ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ’ਚ ਸਿੱਧੂ ਨੇ ਕਿਹਾ ਕਿ ਪਿਛਲੀ ਬਾਦਲ-ਭਾਜਪਾ ਸਰਕਾਰ ਸਮੇਂ ਅੱਠ ਸੌ ਕਰੋੜ ਰੁਪਏ ਦੇ ਕੰਮ ਸਿੰਗਲ ਟੈਂਡਰ ’ਤੇ ਕੀਤੇ ਗਏ ਹਨ ਅਤੇ ਕਿਸੇ ਦਾ ਆਡਿਟ ਨਹੀਂ ਕਰਾਇਆ ਗਿਆ। ਇਸ ਤਰ੍ਹਾਂ ਬਾਦਲ ਪਰਿਵਾਰ ਨੇ ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਬਾਦਲ ਪਰਿਵਾਰ ਦੀਆਂ ਕਦੇ ਦੋ ਬੱਸਾਂ ਹੁੰਦੀਆਂ ਸਨ ਅਤੇ ਅੱਜ 650 ਕਿਵੇਂ ਹੋ ਗਈਆਂ।

« Previous PageNext Page »