ਲੰਘੀ 15 ਜੂਨ ਨੂੰ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਬੀਤੇ (20 ਅਗਸਤ ਨੂੰ) ਦਿਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਬੁੱਕਣਵਾਲਾ ਮਾਰਗ, ਮੋਗਾ ਵਿਖੇ ਹੋਇਆ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
"ਨਾਂ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ " "ਸਿੱਖ ਰਾਜ ਦਾ ਹੋਇਆ ਅੰਤ ਕਿੳਂ ਮੁੜ ਕੌਮ 'ਚ ਆਏ ਮਸੰਦ ਕਿੳਂ ਪਾ ਗਏ ਸ਼ਹੀਦੀ ਸੰਤ ਕਿੳਂ? ਕੁਝ ਲੋਕ ਗਿਰੇ ਕਿਰਦਾਰਾਂ ਤੋਂ"