Tag Archive "indra-canal"

ਮਸਲਾ ਨਹਿਰਾਂ ਪੱਕੀਆਂ ਕਰਨ ਦਾ

ਇੰਦਰਾ ਗਾਂਧੀ ਅਤੇ ਸਰਹਿੰਦ ਕਨਾਲ ਨਹਿਰਾਂ ਚ ਕੰਕਰੀਟ ਦੀ ਪਰਤ ਵਿਛਾਉਣ ਦਾ ਪੰਜਾਬ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਵੀ ਇਸਦਾ ਤਿੱਖਾ ਵਿਰੋਧ ਹੋਇਆ ਸੀ ਅਤੇ ਹੁਣ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਫਰੀਦਕੋਟ ਵਿਚਲੀ ਰਿਹਾਇਸ਼ ਦੇ ਬਾਹਰ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ।

ਰਾਜਸਥਾਨ ਨਹਿਰ ’ਚੋਂ ਪਾਣੀ ਲੈਣ ਦੀ ਯੋਜਨਾ ’ਤੇ ਪਾਣੀ ਫਿਰਿਆ

ਪੰਜਾਬ ਸਰਕਾਰ ਵੱਲੋਂ ਮੁਕਤਸਰ-ਬਠਿੰਡਾ ਮੁੱਖ ਸੜਕ ਉਪਰ ਪਿੰਡ ਭੁੱਲਰ ਕੋਲ ਰਾਜਸਥਾਨ ਕੈਨਾਲ (ਇੰਦਰਾ ਗਾਂਧੀ ਕੈਨਾਲ) ਵਿੱਚ ਕੱਟ ਲਾ ਕੇ ਉਸ ਦਾ ਪਾਣੀ ਸਰਹਿੰਦ ਫੀਡਰ ਵਿੱਚ ਪਾਉਣ ਦੀ ਯੋਜਨਾ ਰਾਜਸਥਾਨ ਸਰਕਾਰ ਦੇ ਵਿਰੋਧ ਕਾਰਨ ਫੇਲ੍ਹ ਹੋ ਗਈ। ਰਾਜਸਥਾਨ ਕੈਨਾਲ ਤੇ ਸਰਹਿੰਦ ਫੀਡਰ, ਹਰੀ ਕੇ ਪੱਤਣ ਤੋਂ ਨਿਕਲਦੀਆਂ ਹਨ ਅਤੇ ਬਰਾਬਰ ਚੱਲਦੀਆਂ ਹਨ। ਰਾਜਸਥਾਨ ਕੈਨਾਲ ਦਾ ਸਾਰਾ ਪਾਣੀ ਰਾਜਸਥਾਨ ਜਾਣਾ ਹੁੰਦਾ ਹੈ, ਜਦੋਂ ਕਿ ਸਰਹਿੰਦ ਫੀਡਰ, ਪੰਜਾਬ-ਰਾਜਸਥਾਨ ਦੀ ਹੱਦ ‘ਤੇ ਲੋਹਗੜ੍ਹ ਹੈੱਡ ਕੋਲ ਜਾ ਕੇ ਖ਼ਤਮ ਹੋ ਜਾਂਦੀ ਹੈ।