Tag Archive "manpreet-badal"

ਕੈਪਟਨ ਅਮਰਿੰਦਰ ਨੇ ਪੀ.ਪੀ.ਪੀ ਦੇ ਕਾਂਗਰਸ ’ਚ ਸ਼ਾਮਿਲ ਹੋਣ ਦਾ ਸਵਾਗਤ ਕੀਤਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕਾਂਗਰਸ ’ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਸਿਆਸੀ, ਸਮਾਜਿਕ, ਆਰਥਿਕ ਤੇ ਖੇਤੀਬਾੜੀ ਹਾਲਤ ਨੂੰ ਸੁਧਾਰਨ ਦੀ ਦਿਸ਼ਾ ’ਚ ਇਹ ਰਲੇਵਾਂ ਮੀਲ ਦਾ ਪੱਥਰ ਸਾਬਤ ਹੋਵੇਗਾ।ਕੈਪਟਨ ਅਮਰਿੰਦਰ ਨੇ ਪੀ.ਪੀ.ਪੀ ਦੇ ਕਾਂਗਰਸ ’ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਮਿਸ਼ਨ ਇਕ ਹੋਵੇ, ਤਾਂ ਫਿਰ ਰਸਤੇ ਵੱਖ ਵੱਖ ਹੋਣ ਦਾ ਸਵਾਲ ਨਹੀਂ ਰਹਿ ਜਾਂਦਾ।

ਮਨਪ੍ਰੀਤ ਬਾਦਲ ਕਾਂਗਰਸ ਵਿੱਚ ਸ਼ਾਮਲ ਹੋਇਆ

ਪੰਜਾਬ ਦੇ ਸਾਬਕਾ ਵਿੱਤ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਪੀਪੀਪੀ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਤੋਂ ਬਾਅਦ ਉਨ੍ਹਾਂ ਪੀਪੀਪੀ ਨੂੰ ਕਾਂਗਰਸ ਪਾਰਟੀ ਵਿੱਚ ਮਿਲਾ ਦਿੱਤਾ।

ਮਨਪ੍ਰੀਤ ਬਾਦਲ ਫੜਨਗੇ ਕਾਂਗਰਸ ਦਾ ਹੱਥ, ਭਲਕੇ ਹੋਣਗੇ ਸ਼ਾਮਿਲ

ਪੰਜਾਬ ਵਿੱਚ ਇਹ ਸਮਾਂ ਸਿਆਸੀ ਅਦਲਾ ਬਦਲੀ ਦਾ ਚੱਲ ਰਿਹਾ ਹੈ। ਇਸ ਦੇ ਚਲਦਿਆਂ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅੱਡ ਹੋ ਕੇ ਵੱਖਰੀ ਪਾਰਟੀ ਪੀ.ਪੀ.ਪੀ ਬਣਾਉਣ ਵਾਲੇ ਮਨਪ੍ਰੀਤ ਬਾਦਲ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਵੀ ਹਨ ਕਾਂਗਰਸ ਪਾਰਟੀ ਦਾ ਹੱਥ ਫੜਨ ਜਾ ਰਹੇ ਹਨ।

ਮਨਪ੍ਰੀਤ ਬਾਦਲ ਮਾਘੀ ਮੇਲੇ ‘ਤੇ ਆਪਣੀ ਭਵਿੱਖਤ ਰਾਜਨੀਤੀ ਦਾ ਕਰੇਗਾ ਐਲਾਨ

ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਆਮ ਚੋਣਾਂ ਲਈ ਭੱਜ-ਨੱਠ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਾਰਟੀਆਂ ਨੇ ਸਿਆਸੀ ਗਠਜੋੜ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲ ਦਲ ਅਤੇ ਨਵੀ ਉੱਭਰ ਰਹੀ ਪਾਰਟੀ ਆਮ ਪਾਰਟੀ ਨੇ ਮਾਘੀ ਮੇਲੇ ਮੌਕੇ ਇੱਕ ਦੂਜੇ ਤੋਂ ਵੱਡੀਆਂ ਕਾਨਫਰੰਸਾਂ ਕਰਨ ਲਈ ਜੋਰ ਲਾ ਲਈਆਂ ਹਨ।

ਆਮ ਆਦਮੀ ਪਾਰਟੀ ਵਿੱਚ ਸ਼ੁਰੂ ਹੋਇਆ ਅੰਦਰੂਨੀ ਕਲੇਸ਼; ਜੱਸੀ ਜਸਰਾਜ ਨੇ ਭਗਵੰਤ ਮਾਨ ਤੇ ਛੋਟੇਪੁਰ ਉੱਤੇ ਚੁੱਕੀ ਉਂਗਲ

ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਤੀਜੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਵਿੱਚ ਅੰਦਰੁਨੀ ਕਲੇਸ਼ ਦੀ ਮੱਚ ਰਹੀ ਅੰਗਿਆਰੀ ਹੁਣ ਜੱਗ ਜਾਹਿਰ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਦੌਰਾਨ ਚੱਲੇ ਰੁਝਾਨ ਜਿਸ ਵਿੱਚ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਉਸ ਤੇ ਸਵਾਲ ਚੁੱਕਦਿਆਂ 2014 ਦੀਆਂ ਬਠਿੰਡਾ ਤੋਂ ਲੋਕ ਸਭਾ ਚੌਣਾਂ ਲੜੇ ਆਪ ਆਗੂ ਜੱਸੀ ਜਸਰਾਜ ਨੇ ਕਿਹਾ ਕਿ ਛੋਟੇਪੁਰ ਅਤੇ ਭਗਵੰਤ ਮਾਨ ਪਾਰਟੀ ਦੇ ਵਲੰਟੀਅਰਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸਿਰੋਪੇ ਪਾ ਕੇ ਅੱਗੇ ਕਰ ਰਹੇ ਹਨ।

ਮਨਪ੍ਰੀਤ ਬਾਦਲ ਨਾਲ ਆਪ ਪਾਰਟੀ ਵਿੱਚ ਆਉਣ ਬਾਰੇ ਕੋਈ ਗੱਲ ਨਹੀਂ ਹੋਈ: ਛੋਟੇਪੁਰ

ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਨੇ ਮੀਡੀਆ ਵਿੱਚ ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਸ਼ਾਮਲ ਹੋਣ ਦੀ ਚੱਲ ਰਹੀ ਚਰਚਾ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨਪ੍ਰੀਤ ਬਾਦਲ ਨਾਲ ਕੋਈ ਗੱਲ ਨਹੀਂ ਹੋਈ, ਇਹ ਸਿਰਫ ਅਫਵਾਹਾਂ ਹੀ ਹਨ।

ਮਨਪ੍ਰੀਤ ਬਾਦਲ ਵੱਲੋਂ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਐਲਾਨ ਕਿਸੇ ਸਮੇਂ ਵੀ ਸੰਭਵ: ਮੀਡੀਆ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2017 ਲਈ ਕਵਾਇਦ ਪੁਰੀ ਤਰਾਂ ਸ਼ੁਰੂ ਹੋ ਚੁੱਕੀ ਹੈ। ਬਾਦਲ ਦਲ ਅਤੇ ਕਾਘਰਸ ਵੱਲੋਂ ਰੈਲੀਆਂ ਕਰਕੇ ਆਪੋ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ।ਆਮ ਆਦਮੀ ਪਾਰਟੀ ਦੇ ਸਿਆਸੀ ਮੈਦਾਨ ਵਿੱਚ ਆਉਣ ਨਾਲ ਇਸ ਵਾਰ ਪੰਜਾਬ ਦਾ ਸਿਆਸੀ ਮਾਹੌਲ ਕੁੱਝ ਵੱਖਰੇ ਤਰਾਂ ਦਾ ਹੈ।

ਪੰਜਾਬ ਦੀ ਸਿਆਸਤ ਉੱਤੇ ਕੀ ਅਸਰ ਪਾਵੇਗਾ ਤੀਜਾ ਮੋਰਚਾ? – ਸੁਰਜੀਤ ਸਿੰਘ ਗੋਪੀਪੁਰ

ਪੰਜਾਬ ਦੀ ਸਿਆਸਤ ਨੂੰ ਮੋੜਾ ਦੇਣ ਲਈ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.), ਮੁੱਖ ਧਾਰਾ ਦੀਆਂ ਦੋਵੇਂ ਖੱਬੇ-ਪੱਖੀ ਪਾਰਟੀਆਂ ਸੀ.ਪੀ.ਆਈ. ਤੇ ਸੀ.ਪੀ.ਐਮ. ਅਤੇ ਅਕਾਲੀ ਦਲ (ਲੌਂਗੋਵਾਲ) ਵੱਲੋਂ ਬਣਾਇਆ 'ਸਾਂਝਾ ਮੋਰਚਾ' ਪੰਜਾਬ ਵਿਚ ਤੀਜਾ ਸਿਆਸੀ ਬਦਲ ਬਣੇ ਭਾਵੇਂ ਨਾ ਪਰ ਇਸ ਨੇ ਰਾਜ ਵਿਚ ਬਣੀ ਸਿਆਸੀ ਖੜੋਤ ਨੂੰ ਤੋੜਨ ਦੀ ਦਿਸ਼ਾ 'ਚ ਕੁਝ ਹਲਚਲ ਜ਼ਰੂਰ ਮਚਾਈ ਹੈ।

ਮਨਪ੍ਰੀਤ ਬਾਦਲ – ਅਕਾਲੀਆਂ ਦਾ ਸ਼ਰੀਕ ਕਿ ਕਾਮਰੇਡਾਂ ਦਾ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮਨਪ੍ਰੀਤ ਬਾਦਲ ਤੇ ਪੰਜਾਬ ਦੇ ਕਾਮਰੇਡਾਂ ਦੀ ਵਿਚਾਰਧਾਰਾ ਦੇ ਪਿਛੋਕੜ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਦੋਹਾਂ ਦੇ ਸਿਆਸੀ ਪ੍ਰਾਜੈਕਟ ਭਾਵੇਂ ਦੇਖਣ ਨੂੰ ਇੱਕ ਦੂਜੇ ਦੇ ਉਲਟ ਲਗਦੇ ਹਨ ਪਰ ਦੋਹਾਂ ਦਾ ਵਿਚਾਰਧਾਰਕ ਆਧਾਰ ਸਾਂਝਾ ਹੈ। ਇਸ ਲੁਕਵੀਂ ਵਿਚਾਰਧਾਰਕ ਸਾਂਝ ਨੂੰ ਜੇਕਰ ਕੋਈ ਨਾਂਅ ਦੇਣਾ ਹੋਵੇ ਤਾਂ ਇਹ ਦਿੱਤਾ ਜਾ ਸਕਦਾ ਹੈ - ਆਧੁਨਿਕ ਭੋਗਵਾਦੀ ਨਾਸਤਿਕਤਾ।

« Previous Page