Tag Archive "prof-baljinde-kaur"

‘ਆਪ’ ‘ਚ ਵੱਡੇ ਫੇਰਬਦਲ ਹੋਣ ਦੀ ਸੰਭਾਵਨਾ, 68 ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਇਸੇ ਮਹੀਨੇ

ਸੁੱਚਾ ਸਿੰਘ ਛੋਟੇਪੁਰ ਨੂੰ ਲਾਂਭੇ ਕਰਨ ਤੋਂ ਬਾਅਦ 'ਆਪ' ਦੀ ਪੂਰੀ ਪੰਜਾਬ ਇਕਾਈ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਗੁਰਪ੍ਰੀਤ ਘੁੱਗੀ ਨੂੰ ਸੂਬਾਈ ਕਨਵੀਨਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਛੋਟੇਪੁਰ ਨਾਲ ਜੁੜੇ ਪੰਜ ਜ਼ੋਨਾਂ ਦੇ ਕੋਆਰਡੀਨੇਟਰਾਂ ਦੀ ਥਾਂ ਨਵੇਂ ਆਗੂ ਨਿਯੁਕਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

‘ਆਪ’ 22 ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ; ਇਕ-ਦੋ ਦਿਨਾਂ ਵਿਚ ਐਲਾਨ

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 22 ਉਮੀਦਵਾਰਾਂ ਦੀ ਸੂਚੀ ਉਪਰ ਸੋਮਵਾਰ ਨੂੰ ਮੋਹਰ ਲਾ ਦਿੱਤੀ। ਪੰਜਾਬੀ ਟ੍ਰਿਬਿਊਨ ਵਿਚ ਛਪੀ ਖਬਰ ਮੁਤਾਬਕ ਸੋਮਵਾਰ ਸਵੇਰੇ ਦਿੱਲੀ ਵਿੱਚ ਪਾਰਟੀ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਹੋਈ ਮੀਟਿੰਗ ਦੌਰਾਨ ਪੰਜਾਬ ਦੀ ਸਕਰੀਨਿੰਗ ਕਮੇਟੀ ਵੱਲੋਂ 23 ਹਲਕਿਆਂ ਲਈ ਸਿਫ਼ਾਰਸ਼ ਕੀਤੇ 130 ਦੇ ਕਰੀਬ ਨਾਵਾਂ ਉਪਰ ਚਰਚਾ ਹੋਈ। ਇਸ ਦੌਰਾਨ ਘੱਟੋ ਘੱਟ 22 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਗਈ।

ਚੀਮਾ ਅਧਿਆਪਕਾਂ ਨੂੰ ਦੋਸ਼ ਦੇਣ ਨਾਲੋਂ ਖਾਲੀ ਪੋਸਟਾਂ ਭਰਨ ਵੱਲ ਧਿਆਨ ਦੇਵੇ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਮਾੜੇ ਨਤੀਜਿਆਂ ਲਈ ਦੋਸ਼ ਦੇਣ ਨਾਲੋਂ ਸੂਬੇ ਦੇ ਸਕੂਲਾਂ ਦਾ ਢਾਂਚਾ ਠੀਕ ਕਰਕੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਵੱਲ ਧਿਆਨ ਦੇਣ ਲਈ ਕਿਹਾ।

ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਖਿਲਾਫ ਘਰ-ਘਰ ਦਸਤਕ ਦੇਵੇਗਾ ਮਹਿਲਾ ਵਿੰਗ: ਪ੍ਰੋ. ਬਲਜਿੰਦਰ ਕੌਰ

ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਵਿੰਗ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਵਿਰੁੱਧ ਸ਼ਨੀਵਾਰ ਤੋਂ ਰਾਜ ਭਰ ਵਿੱਚ ਹਸਤਾਖਰ ਅਭਿਆਨ ਸ਼ੁਰੂ ਕਰ ਰਿਹਾ ਹੈ। ਮਹਿਲਾ ਵਿੰਗ ਦੀ ਪ੍ਰਦੇਸ਼ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਸ਼ੁੱਕਰਵਾਰ ਇੱਥੇ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਸੂਬੇ ਦੇ ਘਰ-ਘਰ ਦਸਤਕ ਦਿੱਤੀ ਜਾਵੇਗੀ ਅਤੇ ਔਰਤਾਂ ਨੂੰ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਵਰਗੀ ਸਮਸਿਆਵਾਂ ਦੇ ਵਿਰੁੱਧ ਡੱਟਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮਹਿਲਾ ਵਿੰਗ ਦੀ ਜਨਰਲ ਸਕੱਤਰ ਗੁਰਪ੍ਰੀਤ ਕੌਰ ਗਿਲ, ਉਪ-ਪ੍ਰਧਾਨ ਕੁਲਦੀਪ ਕੌਰ, ਸੰਯੁਕਤ ਸਕੱਤਰ ਅਤੇ ਬੁਲਾਰੇ ਰਾਜ ਲਾਲੀ ਗਿਲ, ਸੰਯੁਕਤ ਸਕੱਤਰ ਸੁਰਿੰਦਰ ਕੌਰ, ਮਹਿਲਾ ਨੇਤਾ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਮਨਜੀਤ ਕੌਰ ਨਾਭਾ ਮੌਜੂਦ ਸੀ।

ਆਪ (ਪੰਜਾਬ) ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਦਸਤਖਤ ਮੁਹਿੰਮ ਬਾਰੇ ਗੱਲਬਾਤ

ਆਮ ਆਦਮੀ ਪਾਰਟੀ (ਪੰਜਾਬ) ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਸੈਕਟਰ 35-ਏ, ਚੰਡੀਗੜ੍ਹ ਵਿਖੇ ਦਸਤਖਤ ਮੁਹਿੰਮ ਬਾਰੇ ਗੱਲਬਾਤ ਕੀਤੀ ਗਈ।

« Previous Page