Tag Archive "river-water-politics-in-punjab"

ਦਰਿਆਈ ਪਾਣੀਆਂ ਦੇ ਕਾਨੂੰਨੀ ਪਹਿਲੂ ਤੇ ਪੰਜਾਬ ਦੀ ਕਾਨੂੰਨ ਲੜਾਈ (ਭਾਗ-2)

ਸਿੱਖ ਯੂਥ ਆਫ ਪੰਜਾਬ ਵੱਲੋਂ 3 ਅਗਸਤ 2019 ਨੂੰ ਹੁਸ਼ਿਆਰਪੁਰ ਵਿਖੇ ਪੰਜਾਬ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਇੱਕ ਵਿਚਾਰ ਚਰਚਾ ਕਰਵਾਈ ਗਈ।

ਐਸ.ਵਾਈ.ਐਲ. : ਮਾਮਲਾ ਹਰਿਆਣੇ ਨੂੰ ਪਾਣੀ ਦਵਾਉਣ ਦਾ ਨਹੀਂ, ਬਲਕਿ ਪੰਜਾਬ ਤੋਂ ਖੋਹਣ ਦਾ ਹੈ

ਹਰਿਆਣੇ ਨੂੰ ਸ਼ਾਰਦਾ-ਯਮੁਨਾ ਲਿੰਕ ਨਹਿਰ ਰਾਹੀਂ ਮਿਲਣ ਵਾਲੇ ਪਾਣੀ ਨੂੰ ਕਿਸੇ ਗਿਣਤੀ-ਮਿਣਤੀ ਵਿਚ ਨਾ ਲਿਆਉਣਾ ਇਸ ਗੱਲ ਦੀ ਸ਼ੱਕ ਪਾਉਂਦਾ ਹੈ ਕਿ ਮਸਲਾ ਹਰਿਆਣੇ ਨੂੰ ਪਾਣੀ ਦਵਾਉਣ ਦਾ ਨਹੀਂ ਬਲਕਿ ਸਿਰਫ਼ ਪੰਜਾਬ ਤੋਂ ਪਾਣੀ ਖੋਹਣ ਦਾ ਹੈ।

27 ਫਰਵਰੀ 1978 ਨੂੰ ਲਾਉਣਾ ਸੀ ਬਾਦਲ ਨੇ ਨਹਿਰ ਦਾ ਟੱਕ; ਟੌਹੜਾ ਨੇ ਲਿੰਕ ਨਹਿਰ ਦਾ ਕੰਮ ਰੁਕਵਾਇਆ (ਲੇਖ)

ਸਤਲੁਜ-ਯਮੁਨਾ ਲਿੰਕ ਨਹਿਰ ਦੀ ਪੁਟਾਈ ਦਾ ਪਹਿਲਾ ਟੱਕ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 27 ਫਰਵਰੀ 1978 ਨੂੰ ਲਾਉਣਾ ਸੀ ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਦਖ਼ਲ ਦੇ ਕੇ ਇਹ ਕੰਮ ਰੁਕਵਾਇਆ। ਹਰਿਆਣਾ ਵਿਧਾਨ ਸਭਾ ਦਾ ਰਿਕਾਰਡ ਤੇ ਅਖਬਾਰੀ ਖਬਰਾਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਉਦਘਾਟਨੀ ਟੱਕ ਪ੍ਰਕਾਸ਼ ਸਿੰਘ ਬਾਦਲ ਨੇ ਹੀ ਲਾਉਣਾ ਸੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਉਦਘਾਟਨੀ ਜਲਸੇ ਦੀ ਪ੍ਰਧਾਨਗੀ ਕਰਨੀ ਸੀ।

10 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦੀ ਸਮੱਸਿਆ ਵਿਸ਼ੇ ‘ਤੇ ਸੈਮੀਨਾਰ

ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ 10 ਦਸੰਬਰ ਨੂੰ 68ਵੇਂ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ 'ਤੇ ਚੰਡੀਗੜ੍ਹ ਦੇ ਪੀਪਲ ਕਨਵੈਨਸ਼ਨ ਸੈਂਟਰ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦੀ ਸਮੱਸਿਆ ਅਤੇ ਇਸਦੇ ਹੱਲ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਪਾਣੀ ਵੰਂਡਣ ਖਾਤਰ ਟ੍ਰਿਬਿਊਨਲ ਮੰਗਣਾ, ਪੈਰਾਂ ਤੇ ਕੁਹਾੜਾ ਮਾਰਨ ਬਰਾਬਰ

ਪੰਜਾਬ ਸਰਕਾਰ ਨੇ ਹਰਿਆਣਾ ਨਾਲ ਦਰਿਆਈ ਪਾਣੀਆਂ ਦੀ ਵੰਡ ਕਰਨ ਖਾਤਰ ਟ੍ਰਿਬਿਊਨਲ ਕਾਇਮ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰਨ ਦਾ ਐਲਾਨ ਕੀਤਾ ਹੈ ਇਹ ਕਦਮ ਪੰਜਾਬ ਦੀ ਇਸ ਮਾਮਲੇ ‘ਚ ਹੁਣ ਤੱਕ ਦਿੱਤੀ ਜਾ ਰਹੀ ਮੁਢਲੀ ਦਲੀਲ ਦੀਆਂ ਜੜ੍ਹਾਂ ਵੱਢ ਦਿਊਗਾ।

ਮੋਦੀ ਸਰਕਾਰ ਦੀ ਦਰਿਆਵਾਂ ਨੂੰ ਜੋੜਨ ਦੀ ਸਕੀਮ ਨੇ ਬਾਦਲ ਨੂੰ ਕਸੂਤਾ ਫਸਾਇਆ

ਪੰਜਾਬ ਦੇ ਦਰਿਆਈ ਪਾਣੀ ਪੰਜਾਬ ਦੀ ਜਾਨ ਹਨ,ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਪੰਜਾਬ ਦਾ ਵਜੂਦ ਹੀ ਦਰਿਆਵਾਂ ਕਰਕੇ ਹੀ ਹੈ।ਭਾਰਤ-ਪਾਕਿ ਵੰਡ ਤੋਂ ਬਾਅਦ ਪੰਜਾਬ ਦੇ ਪਾਣੀਆਂ ਦਾ ਮਸਲਾ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਉਲਝਾ ਦਿੱਤਾ ਗਿਆ। ਹੁਣ ਤੱਕ ਦਰਿਆਈ ਪਾਣੀਆਂ ਦਾ ਮੁੱਦਾ ਪੰਜਾਬ ਦੀ ਸਿਆਸਤ ਦਾ ਕੇਂਦਰੀ ਧੁਰਾ ਰਿਹਾ ਹੈ ਅਤੇ ਅਕਾਲੀ ਦਲ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹਣ ਲਈ ਹਮੇਸ਼ਾਂ ਹੀ ਕਾਂਗਰਸ ‘ਤੇ ਨਜ਼ਲਾ ਝਾੜਿਆਂ ਜਾਂਦਾ ਰਿਹਾ ਹੈ।