Tag Archive "shabad-jang"

ਨਵੀਂ ਕਿਤਾਬ “ਸ਼ਬਦ ਜੰਗ” ਬਾਰੇ

ਸ਼ਬਦ ਸਿੱਖ ਲਈ ਗੁਰੂ ਹੈ ਤੇ ਸ਼ਬਦ ਰੂਪ ਵਿਚ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਆਖਦੇ ਮੰਨਦੇ ਹਨ। ਜਦੋਂ ਸ਼ਬਦ ਨੂੰ ਗੁਰੂ ਮੰਨਣ ਦੇ ਨਾਲ ਨਾਲ ਦੁਨਿਆਵੀ ਵਿਦਿਆ ਪੱਖੋਂ ਸ਼ਬਦਾਂ, ਬੋਲੀ ਅਤੇ ਲਿਪੀ ਦੀ ਉੱਚ ਵਿਦਿਆ ਹਾਸਲ ਕੋਈ ਜਿਗਿਆਸੂ ਜਦੋਂ ਅਸਾਵੀਂ ਜੰਗ ਬਾਰੇ ਸਵਾਲਾਂ ਦਾ ਉੱਤਰ ਲੱਭਦਿਆਂ ਉਤਰੇ ਵਿਚਾਰਾਂ ਨੂੰ ਲਿਖਤੀ ਰੂਪ ਦਿੰਦਾ ਹੈ ਤਾਂ “ਸ਼ਬਦ ਜੰਗ” ਨਾ ਦੀ ਕਿਤਾਬ ਜਨਮਦੀ ਹੈ।

ਕਿਤਾਬ “ਸ਼ਬਦ ਜੰਗ” ਗੁਰਦੁਆਰਾ ਜੰਡਸਰ ਸਾਹਿਬ ਵਿਖੇ ਜਾਰੀ

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤ 'ਤੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਡਾ. ਸੇਵਕ ਸਿੰਘ ਹੋਰਾਂ ਦੀ ਕਿਤਾਬ ਸ਼ਬਦ ਜੰਗ ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰਕੇ ਸੰਗਤਾਂ ਵਿੱਚ ਜਾਰੀ ਕੀਤੀ ਗਈ।

“ਸ਼ਬਦ ਜੰਗ” ਬਾਰੇ … (ਕਿਤਾਬ ਪੜਚੋਲ)

ਜੰਗ ਸਿਰਫ (ਜਿਵੇਂ ਮੰਨਿਆ ਜਾਂਦਾ ਹੈ) ਹਥਿਆਰਾਂ ਦੀ ਵਰਤੋਂ ਦਾ ਨਾਂ ਨਹੀਂ ਹੈ ਸਗੋਂ ਹਥਿਆਰਾਂ ਦੇ ਅਮਲ (ਜਿੱਤਾਂ, ਹਾਰਾਂ, ਜਖਮਾਂ, ਨੁਕਸਾਨਾਂ, ਘਾਟਿਆਂ ਅਤੇ ਮੌਤਾਂ ਆਦਿ ਸਭ ਕੁਝ) ਨੂੰ ਸ਼ਬਦਾਂ ਰਾਹੀਂ ਪੱਕੇ ਅਰਥ ਦੇਣ ਦੀ ਜੱਦੋਜਹਿਦ ਹੈ। ਜਿੰਦਗੀ, ਜਹਾਨ ਤੇ ਜੱਦੋਜਹਿਦ ਦੇ ਅਰਥਾਂ ਦੀ ਸਿਰਜਣਾ ਬੰਦੇ ਦੀ ਸਦੀਵੀ ਜੰਗ ਹੈ।