Tag Archive "sikh-federation-of-australia"

ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਦਾ ਤੀਜੇ ਘੱਲੂਘਾਰੇ ਦੀ ਵਰ੍ਹੇਗੰਢ (4 ਜੂਨ) ‘ਤੇ ਸਾਂਝਾ ਬਿਆਨ

ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਜਿਹਨਾ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਕੌਂਸਲ ਆਫ ਬੈਲਜੀਅਮ; ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ; ਸਿੱਖ ਫੈਡਰੇਸ਼ਨ, ਅਮਰੀਕਾ; ਸਿੱਖ ਫੈਡਰੇਸ਼ਨ, ਇਟਲੀ; ਸਿੱਖ ਫੈਡਰੇਸ਼ਨ, ਸਪੇਨ; ਸਿੱਖ ਫੈਡਰੇਸ਼ਨ, ਸਵਿੱਟਜ਼ਰਲੈਂਡ; ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਫੈਡਰੇਸ਼ਨ, ਫਰਾਂਸ; ਸਿੱਖ ਫੈਡਰੇਸ਼ਨ, ਯੂ.ਕੇ.; ਸਿੱਖ ਯੂਥ ਆਫ ਅਮਰੀਕਾ; ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ), ਕਨੇਡਾ ਅਤੇ ਨੈਸ਼ਨਲ ਸਿੱਖ ਫੈਡਰੇਸ਼ਨ, ਗ੍ਰੀਸ ਸ਼ਾਮਿਲ ਹਨ ਨੇ ਅੱਜ ਦੇ ਦਿਨ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ।

ਸਿੱਖ ਧਿਰਾਂ ਵਿੱਚ ਛਿੜੇ ਵਿਵਾਦ ਬਾਰੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਪੰਥ ਦੀ ਕਚਿਹਰੀ ‘ਚ ਆਪਣਾ ਪੱਖ ਰੱਖਿਆ

ਮੈਲਬਰਨ, ਆਸਟ੍ਰੇਲੀਆ: ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੌਜੂਦਾ ਸਮੇਂ ਦੌਰਾਨ ਕੁਝ ਜਥੇਬੰਦੀਆਂ ਅਤੇ ਸ਼ਖਸੀਅਤਾਂ ਵਲੋਂ ਕੌਮ ਵਿੱਚ ...

Seminar at Sydney

ਵਿਸ਼ੇਸ਼ ਰਿਪੋਰਟ: ਨਵੰਬਰ ਚੌਰਾਸੀ ਦੇ ਕਤਲੇਆਮ ਨੂੰ ਡਕਾਰਕੇ ਭਾਰਤੀ ਲੋਕਤੰਤਰ ਜ਼ਿੰਦਾ ਨਹੀਂ ਰਹਿ ਸਕੇਗਾ; ਸਿੱਖ ਨਸ਼ਲਕੁਸੀ ਸਬੰਧੀ ਸਿਡਨੀ ਦੇ ਗੁਰੂਘਰ ਪਾਰਕਲੀ’ਚ ਸਮਾਗਮ

ਸਿਡਨੀ, ਆਸਟ੍ਰੇਲੀਆ (ਨਵੰਬਰ 08, 2013): ੳਨੱਤੀ ਸਾਲ ਪਹਿਲਾਂ, ਨਵੰਬਰ 1984 ਸਮੇਂ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਯੋਜਨਾਬਧ ਤਰੀਕੇ ਨਾਲ ਨਸ਼ਲਕੁਸ਼ੀ ਦਾ ਸ਼ਿਕਾਰ ਬਣਾਏ ਗਏ ਸਿੱਖਾਂ ਦੀ ਯਾਦ ਵਿਚ ਸਮਾਗਮ ਸਿਡਨੀ ਦੇ ਪੱਛਮ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਗੁਲੈਨਵੱਡ ਪਾਰਕਲੀ ਵਿਖੇ ਹੋਇਆ।

‘ਪੰਜਾਬ ਵਿਚ ਮੀਡੀਏ ਦਾ ਰੋਲ’ ਵਿਸ਼ੇ ‘ਤੇ ਸਿਡਨੀ ਵਿਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਨੇ ਸੈਮੀਨਾਰ ਕਰਵਾਇਆ

ਮੈਲਬਰਨ, ਆਸਟ੍ਰੇਲੀਆ (ਅਕਤੂਬਰ 31, 2013): ਭਾਰਤੀ ਮੀਡੀਆ ਦੇ ਘੱਟ-ਗਿਣਤੀਆਂ ਅਤੇ ਦਲਿਤ ਭਾਈਚਾਰੇ ਬਾਰੇ ਦੋਹਰੇ ਮਾਪਦੰਡ ਹਮੇਸ਼ਾ ਹੀ ਚਿੰਤਾ ਦਾ ਵਿਸ਼ਾ ਰਹੇ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਏ ਵਿਚ ਵਧੀਆ ਜਾਣਕਾਰੀ ਦਾ ਵਟਾਂਦਰਾ ਇਸ ਵਰਤਾਰੇ ਨੂੰ ਕਮਜ਼ੋਰ ਕਰ ਰਿਹਾ ਹੈ।

ਕਰੇਗੀਬਰਨ ਗੁਰੁਦੁਆਰਾ ਵਿਖੇ ਮਨਮਤ ਦੀਆਂ ਕਾਰਵਾਈਆਂ ਤੋਂ ਸੰਗਤਾਂ ਨਾ-ਖੁਸ਼

ਕਰੇਗੀਬਰਨ (6 ਨਵੰਬਰ, 2011): ਅੱਜ ਗੁਰੂਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਜੋ ਕਿ ਅਸਟ੍ਰੇਲੀਆ ਦੇ ਪ੍ਰਮੁਖ ਗੁਰੂਦੁਆਰਿਆਂ ਵਿੱਚੋਂ ਇਕ ਹੈ, ਵਿੱਚ ਹਾਜਿਰ ਸੂਝਵਾਨ ਦਰਦੀ ਸਿੱਖਾਂ ਦੇ ਮਨਾਂ ਨੂੰ ਉਸ ਸਮੇਂ ਭਾਰੀ ਸੱਟ ਲੱਗੀ ਜਦੋਂ ਐਤਵਾਰ ਦੇ ਦਿਵਾਨ ਵਿੱਚ ਪ੍ਰਬਂਧਕਾਂ ਨੇ ਗੁਰੁ ਸਿਧਾਂਤ ਅਤੇ ਗੁਰੁ ਮਰਿਆਦਾ ਨੂੰ ਛਿਕੇ ਟੰਗ ਦੇ ਹੋਏ ਇਕ ਤਕਰੀਬਨ ਅੱਠ-ਨੌ ਸਾਲ ਦੇ ਬੱਚੇ ਨੂੰ ਚਲ ਰਹੇ ਦਿਵਾਨ ਵਿੱਚ ਇਹ ਕਹਿ ਕੇ ਸਿਰੋਪਾੳ ਦੇ ਨਾਲ ਸਨਮਾਨਿਤ ਕੀਤਾ ਕਿ ਇਹ ਬੱਚਾ ਮਰਹੂਮ ਕਰਤਾਰ ਸਿੰਘ ਭਰੋਮਾਜਰੇ ਵਾਲੇ ਹਨ ਜਿਨਾਂ ਦਾ ਪੁਨਰਜਨਮ ਇਸ ਬਚੇ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਇਆ ਹੈ।

ਪੁਲਿਸ ਹਿਰਾਸਤ ਦੌਰਾਨ ਭਾਈ ਸੋਹਣ ਸਿੰਘ ਦਾ ਕਤਲ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੀ ਪ੍ਰਤੱਖ ਮਿਸਾਲ ਹੈ

ਸਿਡਨੀ/ਆਸਟ੍ਰੇਲੀਆ (22 ਮਾਰਚ, 2011): ਭਾਈ ਸੋਹਨ ਸਿੰਘ ਦੀ ਪੁਲਿਸ ਹਿਰਾਸਤ ਵਿਚ ਤਸ਼ੱਦਦ ਕਾਰਨ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਗਾਤਾਰ ਮਨੁੱਖੀ ਹੱਕਾਂ ਦੇ ਹਾਲਾਤ ਵਿਗੜ ਰਹੇ ਹਨ। ਭਾਰਤ ਅਤੇ ਪੰਜਾਬ ਦੀਆਂ ਸਿੱਖ ਵਿਰੋਧੀ ਸਰਕਾਰਾਂ ਹਮੇਸ਼ਾ ਹੀ ਅਜਿਹੇ ਬੁਚੜ ਪੁਲਸ ਅਫਸਰਾਂ ਦੀ ਪਿੱਠ ਥਾਪੜਦੀਆਂ ਰਹੀਆਂ ਹਨ ਜਿਹੜੇ ਭੋਲੇ-ਭਾਲੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਜਾਂ ਤਾਂ ਝੂਠਾ ਪੁਲਸ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਅਤੇ ਜਾਂ ਫਿਰ ਆਤਮਹੱਤਿਆ ਦੀ ਕਹਾਣੀ ਘੜ ਦਿਤੀ ਜਾਂਦੀ ਹੈ ।

ਸਿੱਖ ਨਸਲਕੁਸ਼ੀ 1984 ਬਾਰੇ ਮੈਲਬੌਰਨ ਵਿੱਚ ਇਨਸਾਫ ਮਾਰਚ ਨੂੰ ਭਰਵਾਂ ਹੁੰਗਾਰਾ

ਮੈਲਬਰਨ (6 ਨਵੰਬਰ, 2010 - ਤੇਜਸ਼ਦੀਪ ਸਿੰਘ ਅਜਨੌਦਾ): ਸਿੱਖ ਫੈਡਰੇਸ਼ਨ ਆਫ਼ ਆਸਟਰੇਲੀਆ ਵੱਲੋਂ ਸ਼ਹਿਰ ਵਿਚ ਸਿੱਖ ਨਸਲਕੁਸ਼ੀ ਯਾਦਗਾਰੀ ਤੇ ਇਨਸਾਫ਼ ਮਾਰਚ ਕੱਢਿਆ ਗਿਆ ਜਿਸ ਵਿਚ ਸਿਡਨੀ, ਐਡੀਲੇਡ, ਬ੍ਰਿਸਬੇਨ, ਸ਼ੈਪਰਟਨ ਤੋਂ ਆਏ ਸਿੱਖਾਂ ਨੇ ਸ਼ਮੂਲੀਅਤ ਕੀਤੀ। ਸਟੇਟ ਲਾਇਬਰੇਰੀ ਤੋਂ ਅਰਦਾਸ ਕਰਨ ਮਗਰੋਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਇਹ ਮਾਰਚ ਸ਼ਹਿਰ ਦੇ ਵਿਚਕਾਰ ਦੀ ਹੁੰਦਾ ਹੋਇਆ ਨੇੜਲੇ ਮੈਦਾਨ ‘ਬਿਰਾਰੰਗ ਮੌਰ’ ਤਕ ਪਹੁੰਚਿਆ ਜਿੱਥੇ 1984 ਵਿਚ ਦਿੱਲੀ ਰਹਿ ਰਹੇ ਸਿੱਖਾਂ ਨੇ ਆਪਣਾ ਦੁੱਖ ਸਾਂਝਾ ਕੀਤਾ।

ਆਸਟ੍ਰੇਲੀਆ ਵਿੱਚ ਭਾਈ ਠਰੂਆ ਨਮਿਤ ਅਰਦਾਸ ਸਮਾਗਮ 5 ਸਤੰਬਰ ਨੂੰ ਹੋਵੇਗਾ – ਸਿੱਖ ਫੈਡਰੇਸ਼ਨ

ਮੈਲਬੌਰਨ (20 ਅਗਸਤ 2010): "ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਣਥੱਕ ਮਿਹਨਤ ਕਰਨ ਵਾਲੇ ਅਤੇ ਜੁਝਾਰੂ ਆਗੂ ਸ: ਸੁਰਿੰਦਰਪਾਲ ਸਿੰਘ ਜੀ ਠਰੂਆ ਦਾ ਸਦੀਵੀ ਵਿਛੋੜਾ ਕੌਮ ਕਦੇ ਨਹੀਂ ਭੁੱਲ ਸਕਦੀ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਕੌਮ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।

ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਚੌਥਾ ਸ਼ਾਨਦਾਰ ਖੂਨਦਾਨ ਕੈਂਪ

ਮੈਲਬੌਰਨ (13 ਜੁਲਾਈ 2010): ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਦੁਨੀਆਂ ਸਾਹਮਣੇ ਰੱਖਣ ਖਾਤਿਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਚੌਥਾ ਖੂਨਦਾਨ ਕੈਂਪ ਮੈਲਬੌਰਨ ਦੇ ਨਾਰਦਰਨ ਡੋਨਰ ਸੈਂਟਰ ਵਿਖੇ ਲਗਾਇਆ ਗਿਆ ਜਿਸ ਵਿੱਚ ਮੈਲਬੌਰਨ ਦੇ ਸਭ ਕੋਨਿਆਂ ਤੋਂ ਸੰਗਤਾ ਨੇ ਪਹੁੰਚ ਕੇ ਖੂਨਦਾਨ ਕੀਤਾ।

ਸਿੱਖ ਬੀਬੀ ਨੁੰ ਵਾਪਿਸ ਭੇਜਣਾ ਅਤਿ ਮੰਦਭਾਦਾ- ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ

ਮੈਲਬੌਰਨ (18 ਜਨਵਰੀ 2010): ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਰਹਿਣ ਵਾਲੀ ਸਿੱਖ ਬੀਬੀ ਸ਼ੁਭਨੀਤ ਕੌਰ ਅਤੇ ਉਨ੍ਹਾਂ ਦੇ 2 ਸਾਲਾ ਸਪੁੱਤਰ ਨੂੰ ਕਾਲੀ ਸੂਚੀ ਦੀ ਆੜ ਹੇਠ ਭਾਰਤ ਤੋਂ ਨਿਊਜ਼ੀਲੈਂਡ ਵਾਪਿਸ ਭੇਜ ਕੇ ਭਾਰਤ ਸਰਕਾਰ ਨੇ ਸਿੱਖਾਂ ਦੇ ਜਖਮਾ ਨੂੰ ਮੁੜ ਕੁਰੇਦਿਆ ਹੈ।

Next Page »