May 22, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਅਤੇ ਮਿਸਲ ਪੰਜ-ਆਬ ਕਮੇਟੀ ਮੈਂਬਰ ਭਾਈ ਜੁਝਾਰ ਸਿੰਘ ਜੀ ਦੇ ਪਿੰਡ ਕੇਸੋਪੁਰ ਵਿੱਚ ਹੋਏ ਇਕੱਠ ਵਿੱਚ ਇਲਾਕੇ ਦੀਆਂ 20 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਹੱਕ ਵਿੱਚ ਮਤੇ ਪਾਏ ਗਏ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਧੁੱਗਾ, ਲਖਵਿੰਦਰ ਸਿੰਘ ਲੱਖਾ ਅਮਰਜੀਤ ਸਿੰਘ ਮੂਨਕ ਮੋਹਣ ਸਿੰਘ ਕੇਸੋਪੁਰ, ਸਰਪੰਚ ਯੂਨੀਅਨ ਦੇ ਪ੍ਰਧਾਨ ਸ਼੍ਰੀ ਜੈ ਪਾਲ ਸ਼ਰਮਾ ਜੀ ਬਾਹਟੀਵਾਲ ਨੇ ਨਹਿਰੀ ਪਾਣੀ ਦੀ ਮੰਗ ਲਈ ਆਪਣੇ ਵਿਚਾਰ ਰੱਖੇ ਮਿਸਲ ਪੰਜ-ਆਬ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਸੇਖੋਂ ਅਤੇ ਜਸਵੀਰ ਸਿੰਘ ਨੇ ਦੱਸਿਆ ਕਿਸ ਤਰ੍ਹਾਂ ਲਗਾਤਾਰ ਸਾਡੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋ ਰਹੀ ਹੈ, ਸਰਕਾਰਾਂ ਵੱਲੋਂ ਝੋਨੇ ਤੇ ਐਮ ਐੱਸ ਪੀ ਦੇਣਾ ਝੋਨਾ ਬੀਜਣਾ ਕਿਸਾਨਾ ਦੀ ਮਜਬੂਰੀ ਬਣਾਉਣਾ ਅਤੇ ਉਲਟਾ ਕਿਸਾਨਾਂ ਸਿਰ ਪਾਣੀ ਦਾ ਪੱਧਰ ਹੇਠਾਂ ਸੁੱਟਣ ਦਾ ਦੋਸ਼ ਲਾਉਣਾ ਹੈ, ਅਤੇ ਸਾਡੇ ਕੰਢੀ ਇਲਾਕੇ ਵਿੱਚ ਵੀ ਡੂੰਘੇ ਬੋਰਾ ਦੇ ਕਾਰਨ ਧਰਤੀ ਹੇਠਲਾ ਪਾਣੀ 90 ਫੀਸਦੀ ਤੋਂ ਵੱਧ ਬਾਹਰ ਕੱਢਣ ਕਾਰਨ ਪਾਣੀ ਆਮ ਕਿਸਾਨ ਦੀ ਪਹੁੰਚ ਤੋਂ ਦੂਰ ਹੂੰਦਾ ਜਾ ਰਿਹਾ , ਦੂਸਰੇ ਪਾਸੇ ਪਾਣੀ ਦਾ ਰਿਸਾਅ ਕਿਤੇ ਘੱਟ ਹੈ ,ਹਰ ਸਾਲ ਕਿਸਾਨਾ ਨੂੰ ਮੋਟਰਾਂ ਨੂੰ 10 ਤੋਂ 20 ਫੁੱਟ ਦੇ ਪਾਈਪਾਂ ਦੇ ਟੋਟੇ ਪਾਉਣੇ ਪੈਂਦੇ ਹਨ,350 ਫੁੱਟ ਡੂੰਘੇ ਬੋਰ ਬੰਦ ਹੋਣ ਕੰਢੇ ਹਨ ਅਤੇ ਕੁੱਝ ਬੰਦ ਹੋ ਚੁੱਕੇ ਹਨ। ਇਲਾਕੇ ਵਿੱਚੋਂ ਨਿਕਲਦੀ ਨਹਿਰ ਆਪਣੀ ਸਮਰੱਥਾ ਅਨੁਸਾਰ ਪਾਣੀ ਨਹੀਂ ਲਿਜਾ ਰਹੀ ਜਿਸ ਕਾਰਨ ਨਹਿਰੀ ਨਾਲ ਜੁੜੇ ਬਹੁਤ ਸਾਰੇ ਕਿਸਾਨਾਂ ਦੀ ਖੇਤੀ ਸਿੰਚਾਈ ਪੂਰਨ ਤੌਰ ਤੇ ਨਹੀਂ ਹੁੰਦੀ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੇ ਇਲਾਕੇ ਵਿੱਚ ਨਿਕਲਦੀ ਨਹਿਰ ਵਿੱਚ ਮਿੱਥੀ ਸਮਰੱਥਾ ਅਨੁਸਾਰ ਪਾਣੀ ਪੂਰਾ ਸਮਾਂ ਚਲਦਾ ਰੱਖੇ ਅਤੇ ਬੰਦ ਪਏ ਖਾਲੇ ਕੱਸੀਆਂ ਨੂੰ ਆਰਜ਼ੀ ਤੌਰ ਤੇ ਤਿਆਰ ਕਰਕੇ ਪਹਿਲ ਦੇ ਅਧਾਰ ਤੇ ਪਾਣੀ ਛੱਡਿਆ ਜਾਵੇ, ਕਿਸਾਨਾਂ ਨੂੰ ਖੇਤੀ ਸਿੰਚਾਈ ਲਈ ਧਰਤੀ ਹੇਠਾਂ ਪਾਈਪਾਂ ਦੱਬ ਕੇ ਨਹਿਰੀ ਪਾਣੀ ਨਾਲ ਜੋੜਿਆ ਜਾਵੇ, ਨਹਿਰਾਂ ਤੇ ਪਣ ਬਿਜਲੀ ਪ੍ਰਾਜੈਕਟ ਲਗਾ ਕੇ ਪਿੰਡਾਂ ਦੀਆਂ ਬਿਜਲੀ ਊਰਜਾ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਅਤੇ ਨਹਿਰ ਦਾ ਸਾਫ ਕੀਤਾ ਪੀਣਯੋਗ ਪਾਣੀ ਇਲਾਕਾ ਨਿਵਾਸੀਆਂ ਨੂੰ ਮੁਹੱਈਆ ਕਰਵਾਇਆ ਜਾਵੇ, ਪੀ੍ਤਮੋਹਨ ਸਿੰਘ ਅਤੇ ਗੁਰਪ੍ਰੀਤ ਸਿੰਘ ਖੁੱਡਾ ਨੇ ਰਿਪੇਰੀਅਨ ਲਾਅ ਬਾਰੇ ਜਾਣਕਾਰੀ ਦਿੱਤੀ, ਇਸ ਸਮੇਂ ਇਲਾਕੇ ਦੀਆਂ 20ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਦੇ ਹੱਕ ਵਿੱਚ ਮਤੇ ਪਾ ਕੇ ਮਿਸਲ ਪੰਜ-ਆਬ ਕਮੇਟੀ ਦੇ ਅਹੁਦੇਦਾਰਾਂ ਨੂੰ ਸੌਂਪੇ ਅਤੇ ਭਾਈ ਜੁਝਾਰ ਸਿੰਘ ਕੇਸੋਪੁਰ ਨੇ ਆਏ ਹੋਏ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਸਰਪੰਚ ਚੈਚਲ ਸਿੰਘ ਬਾਹਗਾ, ਚੈਚਲ ਸਿੰਘ ਟੁੰਡ, ਜਸਵੀਰ ਸਿੰਘ ਖਿਆਲਾ ਬੁਲੰਦਾ , ਰਾਜਵਿੰਦਰ ਕੌਰ ਕੇਸੋਪੁਰ, ਪੁਸ਼ਪਿੰਦਰ ਸਿੰਘ, ਸ਼੍ਰੀ ਮਤੀ ਅਨੂ ਦੇਵੀ ਠੱਕਰ, ਰਜਿੰਦਰ ਸਿੰਘ ਚਾਗ ਬਸੋਆ,ਦਿਆਲ ਸਿੰਘ ਕਾਲਕਟ, ਸਤਪਾਲ ਜੱਲੋਵਾਲ, ਸੁੱਚਾ ਸਿੰਘ ਸੈਦੁਪੁਰ, ਸਤਵੀਰ ਸਿੰਘ ਬੈਰਮਪੁਰ,ਗੁਰਕਮਲ ਕੌਰ ਬ੍ਰਾਡਾਂ,ਹਰਦੀਪ ਸਿੰਘ ਡੱਫਰ ਹਰਜਿੰਦਰ ਸਿੰਘ ਅਰਗੋਵਾਲ, ਹਰਵਿੰਦਰ ਸਿੰਘ ਸਰਾਈ, ਗੁਰਦਿਆਲ ਸਿੰਘ ਗੋਂਦਪੁਰ ,ਰਣਜੀਤ ਸਿੰਘ ਟੁੰਡ ਮਨਜੀਤ ਸਿੰਘ ਕੇਸੋਪੁਰ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।
Related Topics: Canal water, Punjab Water