ਆਮ ਖਬਰਾਂ

ਨਿਤਿਸ਼ ਸਰਕਾਰ ਨੇ ਬਿਹਾਰ ਵਿੱਚ ਹਰ ਤਰਾਂ ਸ਼ਰਾਬ ‘ਤੇ ਪਾਬੰਦੀ ਲਾਈ

April 6, 2016 | By

ਪਟਨਾ: ਬਿਹਾਰ ਸਰਕਾਰ ਨੇ ਇੱਕ ਲੋਕ ਹਿੱਤ ਇੱਕ ਵੱਡਾ ਫੈਸਲਾ ਲੈਦਿਆਂ ਬਿਹਾਰ ‘ਚ ਅੱਜ ਤੋਂ ਹਰ ਕਿਸਮ ਦੀ ਸ਼ਰਾਬ ‘ਤੇ ਲੱਗੀ ਪਾਬੰਦੀ ਦੇ ਫੈਸਲੇ ‘ਤੇ ਕੈਬਨਿਟ ਦੀ ਮੋਹਰ ਲਾ ਦਿੱਤੀ ਹੈ।

ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰੈਸ ਕਾਨਫ਼ਰੰਸ ‘ਚ ਕਿਹਾ ਕਿ ਬਿਹਾਰ ‘ਚ ਅੱਜ ਤੋਂ ਤਤਕਾਲ ਪ੍ਰਭਾਵ ਤੋਂ ਵਿਦੇਸ਼ੀ ਸ਼ਰਾਬ ਦੀ ਖਰੀਦ ਤੇ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਗੌਰ ਹੈ ਕਿ ਦੇਸੀ ਸ਼ਰਾਬ ਦੀ ਖਰੀਦ ਤੇ ਵਿਕਰੀ ‘ਤੇ ਪਹਿਲੇ ਹੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਫੈਸਲੇ ਦੇ ਬਾਅਦ ਹੁਣ ਬਿਹਾਰ ‘ਚ ਅੱਜ ਤੋਂ ਕਿਸੀ ਵੀ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਨਿਤਿਸ਼ ਕੁਮਾਰ ਨੇ ਕਿਹਾ ਕਿ ਸ਼ਰਾਬ ਪੀਣ, ਵੇਚਣ ਤੇ ਵਪਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੀ ਕੈਬਨਿਟ ‘ਚ ਅੱਠ ਏਜੰਡਿਆਂ ‘ਤੇ ਮੁਹਰ ਲੱਗੀ ਹੈ। ਇਨ੍ਹਾਂ ਵਿਚੋਂ ਵਿਦੇਸ਼ੀ ਸ਼ਰਾਬ ਦੀ ਵਿਕਰੀ ‘ਤੇ ਪੂਰਨ ਤੌਰ ‘ਤੇ ਰੋਕ ਲਗਾਉਣਾ ਵੀ ਇਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਕੋਈ ਵੀ ਹੋਟਲ ਤੇ ਬਾਰ ‘ਚ ਸ਼ਰਾਬ ਨਹੀਂ ਮਿਲੇਗੀ ਤੇ ਨਾ ਹੀ ਕਿਸੇ ਨੂੰ ਲਾਇਸੈਂਸ ਦਿੱਤਾ ਜਾਵੇਗਾ।

ਗੌਰ ਹੈ ਕਿ ਇਸ ਫੈਸਲੇ ਤੋਂ ਬਾਅਦ ਬਿਹਾਰ ਹੁਣ ਦੇਸ਼ ਦਾ ਚੌਥਾ ਰਾਜ ਹੋ ਗਿਆ ਹੈ, ਜਿੱਥੇ ਸ਼ਰਾਬ ਵੇਚਣਾ ਤੇ ਖਰੀਦਣਾ ਪੂਰੀ ਤਰ੍ਹਾਂ ਨਾਲ ਬੰਦ ਹੈ।

ਬਿਹਾਰ ਸਰਕਾਰ ਦੇ ਇਸ ਅਹਿਮ ਅਤੇ ਲੋਕਪੱਖੀ ਫੈਸਲੇ ਤੋਂ ਨਸ਼ਿਆਂ ਦੀ ਸੌਦਾਗਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੂੰ ਕੁਝ ਸੇਧ ਲੈਣੀ ਚਾਹੀਦੀ ਅਤੇ ਅਤੇ ਪੰਜਾਬ ਵਿੱਚ ਹੋਰ ਨਸ਼ਿਆਂ ਦੇ ਨਾਲ ਸ਼ਰਾਬ ਦੇ ਵਗ ਰਹੇ ਛੇਵੇਂ ਦਰਿਆ ਨੂੰ ਬੰਦ ਕਰਨ ਲਈ ਕਾਨੂੰਨ ਬਾਣਕੇ ਸਖਤੀ ਨਾਲ ਲਾਗੂ ਕਰਕੇ ਗੂਰਾਂ ਸਵਾਰੀ ਧਰਤ ਪੰਜਾਬ ਨੂੰ ਸ਼ਰਾਬ ਮੁਕਤ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: