ਆਮ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ‘ਚ 12ਵਾਂ ਖ਼ਾਲਸਾਈ ਖੇਡ ਉਤਸਵ ਸ਼ਾਨੋ ਸ਼ੌਕਤ ਨਾਲ ਅਰੰਭ

March 8, 2016 | By

 

 ਫ਼ਤਹਿਗੜ੍ਹ ਸਾਹਿਬ (8 ਮਾਰਚ 2016): ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਅੱਜ ਖ਼ਾਲਸਾਈ ਖੇਡ ਉਤਸਵ ਸ਼ਾਨੋ^ਸ਼ੌਕਤ ਨਾਲ ਅਰੰਭ ਹੋ ਗਿਆ ਹੈ। ਇਸ ਤਿੰਨ ਰੋਜ਼ਾ ਖੇਡ ਉਤਸਵ ਵਿਚ ਸ ਸੁਖਦੇਵ ਸਿੰਘ ਢੀਂਡਸਾ, ਮੈਂਬਰ ਪਾਰਲੀਮੈਂਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਜਥੇਦਾਰ ਅਵਤਾਰ ਸਿੰਘ, ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਅਤੇ ਪ੍ਰਧਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਕੀਤੀ ਅਤੇ ਪ੍ਰੋ ਕਿਰਪਾਲ ਸਿੰਘ ਬਡੂੰਗਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਖਾਲਸਾ ਖੇਡ ਉਤਸਵ ਸ਼ੁਰੂ ਹੋਣ ਮੌਕੇ ਭੰਗੜਾ ਪਾਉਂਦੇ ਕਲਾਕਾਰ

ਖਾਲਸਾ ਖੇਡ ਉਤਸਵ ਸ਼ੁਰੂ ਹੋਣ ਮੌਕੇ ਭੰਗੜਾ ਪਾਉਂਦੇ ਕਲਾਕਾਰ

ਮੁੱਖ ਮਹਿਮਾਨ ਸ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ਼੍ਰਿਤਸਰ ਦੇ ਉੱਦਮ ਸਦਕਾ ਕਰਵਾਇਆ ਜਾ ਰਿਹਾ ਇਹ ਖ਼ਾਲਸਾਈ ਖੇਡ ਉਤਸਵ ਵਿਿਦਆਰਥੀਆਂ ਤੇ ਕੌਮ ਲਈ ਬਹੁਤ ਹੀ ਮੁੱਲਵਾਨ ਸਾਬਿਤ ਹੋਵੇਗਾ। ਵਿਿਦਆਰਥੀਆਂ ਨੂੰ ਸਮੇਂ ਦੇ ਹਾਣ ਦੀ ਤਕਨੀਕ ਨਾਲ ਜੋੜਦਿਆਂ ਹੋਇਆਂ ਆਪਣੀ ਵਿਰਾਸਤ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਵੱਡੀ ਲੋੜ ਹੈ। ਇਸ ਸਮੇਂ ਪ੍ਰਧਾਨਗੀ ਭਾਸ਼ਣ ਵਿਚ  ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਨੂੰ ਆਪਣੀ ਵਡਮੁੱਲੀ ਵਿਰਾਸਤ ਨਾਲ ਜੋੜਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। 12ਵਾਂ ਖ਼ਾਲਸਾਈ ਖੇਡ ਉਤਸਵ ਉਸ ਦੀ ਇਕ ਕੜੀ ਹੈ ਜਿਸ ਦਾ ਆਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ।

ਵਾਈਸ ਚਾਂਸਲਰ ਡਾ ਗੁਰਮੋਹਨ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਖੇਡ ਉਤਸਵ ਵਿਚ 40 ਦੇ ਕਰੀਬ ਕਾਲਜ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ਖੇਡਾਂ ਵਿਚੋਂ ਹੀ ਵਿਸ਼ਵ ਪੱਧਰ ਦੇ ਖਿਡਾਰੀ ਉੱਭਰਨ ਦੀ ਆਸ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਦੀ ਹਾਕੀ ਅਕੈਡਮੀ ਦੀ ਟੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਕੀ ਟੀਮ ਨੇ ਸਾਰੇ ਨੈਸ਼ਨਲ ਟੂਰਨਾਮੈਂਟ ਜਿੱਤੇ ਹਨ ਅਤੇ ਖਿਡਾਰਨਾਂ ਅੰਤਰਰਾਸ਼ਟਰੀ ਟੀਮਾਂ ਵਿਚ ਸ਼ਾਮਲ ਹੋ ਚੁੱਕੀਆਂ ਹਨ।

ਖਾਲਸਾ ਖੇਡ ਉਤਸਵ ਸ਼ੁਰੂ ਹੋਣ ਮੌਕੇਸ਼ਾਮਲ ਪ੍ਰਮੁੱਖ ਸ਼ਖਸ਼ੀਅਤਾਂ

ਖਾਲਸਾ ਖੇਡ ਉਤਸਵ ਸ਼ੁਰੂ ਹੋਣ ਮੌਕੇਸ਼ਾਮਲ ਪ੍ਰਮੁੱਖ ਸ਼ਖਸ਼ੀਅਤਾਂ

ਡਾ ਧਰਮਿੰਦਰ ਸਿੰਘ ਉੱਭਾ, ਡਾਇਰੈਕਟਰ ਸਿੱਖਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੇ ਪ੍ਰਿੰਸੀਪਲ, ਖ਼ਾਲਸਾ ਕਾਲਜ, ਪਟਿਆਲਾ ਨੇ ਯੂਨੀਵਰਸਿਟੀ ਨੂੰ ਇਸ 12ਵੇਂ ਖ਼ਾਲਸਾਈ ਖੇਡ ਉਤਸਵ ਨੂੰ ਆਯੋਜਿਤ ਕਰਨ ਦੀ ਵਧਾਈ ਦਿੰਦਿਆਂ ਕਿਹਾ ਕਿ ਖ਼ਾਲਸਾਈ ਖੇਡਾਂ ਦੀ ਇਹ ਪਰੰਪਰਾ ਨਿਰੰਤਰ ਵਿਕਾਸ ਵੱਲ ਵਧ ਰਹੀ ਹੈ। ਇਸ ਦਾ ਅਨੁਮਾਨ ਇਸ 12ਵੇਂ ਖੇਡ ਉਤਸਵ ਦੇ ਅਰੰਭਕ ਸਮਾਗਮ ਤੋਂ ਹੀ ਲਾਇਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਡਾਇਰੈਕਟਰ ਸਪੋਰਟਸ ਡਾ. ਕੰਵਲਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਖ਼ਾਲਸਾਈ ਖੇਡ ਉਤਸਵ ਲਈ ਵਿਿਦਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।

ਇਸ ਖੇਡ ਉਤਸਵ ਦਾ ਆਗਾਜ਼ ਖ਼ਾਲਸਾਈ ਬਾਣੇ ਵਿਚ ਸਜੇ ਵਿਦਆਰਥੀਆਂ ਦੇ ਮਾਰਚ ਪਾਸਟ ਨਾਲ ਹੋਇਆ ਜੋ ਕਿ ਅਲੌਕਿਕ ਦ੍ਰਿਸ਼ ਸਿਰਜ ਰਿਹਾ ਸੀ। ਇਸ ਉਪਰੰਤ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵੱਲੋਂ ਮਿਸਾਲ ਜਗਾਈ ਗਈ। ਇਸ ਸਮਾਗਮ ਵਿਚ ਝੰਡਾ ਲਹਿਰਾਉਣ ਦੀ ਰਸਮ ਸ. ਸੁਖਦੇਵ ਸਿੰਘ ਢੀਂਡਸਾ, ਮੈਂਬਰ ਪਾਰਲੀਮੈਂਟ, ਸ. ਅਵਤਾਰ ਸਿੰਘ, ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ, ਸ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ, ਡਾ. ਧਰਮਿੰਦਰ ਸਿੰਘ ਉੱਭਾ, ਡਾਇਰੈਕਟਰ ਸਿੱਖਿਆ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਡਾ. ਗੁਰਮੋਹਨ ਸਿੰਘ ਵਾਲੀਆ, ਵਾਈਸ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ, ਡਾH ਕੰਵਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ, ਡਾ. ਪ੍ਰਿਤਪਾਲ ਸਿੰਘ, ਰਜਿਸਟਰਾਰ ਨੇ ਕੀਤੀ। ਇਸ ਮੌਕੇ ‘ਤੇ ਆਏ ਖਿਡਾਰੀਆਂ ਦਾ ਧਿਆਨ ਰੱਖਦੇ ਹੋਏ ਅਤੇ ਉਨ੍ਹਾਂ ਨੂੰ ਸੱਟਾਂ ਤੋਂ ਬਚਾਉਣ ਲਈ ਡਾ. ਪੰਕਜਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਫਿਜੀਓਥੇਰੈਪੀ ਵਿਭਾਗ ਵੱਲੋਂ ਇਕ ਫਸਟਏਡ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ‘ਤੇ ਕਮਲਦੀਪ ਸਿੰਘ ਸੰਘਾ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ, ਜਤਿੰਦਰ ਸਿੰਘ ਖਹਿਰਾ, ਐਸਐਸਪੀ ਫ਼ਤਹਿਗੜ੍ਹ ਸਾਹਿਬ, ਸੰਤ ਬਾਬਾ ਨਿਹਾਲ ਸਿੰਘ, ਹਰੀਆਂ ਵੇਲਾਂ ਦਾ ਦਲ, ਸੰਤ ਬਾਬਾ ਬਲਵੀਰ ਸਿੰਘ ਬੁੱਢਾ ਦਲ, ਸਮੂਹ ਖਾਲਸਾ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ, ਸਟਾਫ਼ ਤੇ ਵਿਿਦਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਯੂਨੀਵਰਸਿਟੀ ਵਿਿਦਆਰਥੀਆਂ ਵੱਲੋਂ ਆਏ ਮਹਿਮਾਨਾਂ ਦਾ ਮਨੋਰੰਜਨ ਭੰਗੜੇ, ਸੂਫ਼ੀ ਗੀਤਾਂ ਤੇ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਕੀਤਾ। ਆਤਿਸ਼ਬਾਜ਼ੀ ਉਪਰੰਤ ਖਿਡਾਰੀਆਂ ਨੇ ਆਪਸੀ ਮਿਲਵਰਤਨ ਤੇ ਖੇਡ ਭਾਵਨਾ ਬਰਕਰਾਰ ਰੱਖਣ ਦੀ ਸਹੁੰ ਚੁੱਕੀ।

ਇਸ ਮੌਕੇ ‘ਤੇ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਪੰਜ ਖਿਡਾਰੀ ਸ. ਅਜੀਤ ਸਿੰਘ (ਹਾਕੀ), ਸ. ਸੁਰਿੰਦਰ ਸਿੰਘ ਸੋਢੀ (ਹਾਕੀ), ਸ. ਬਲਵਿੰਦਰ ਸਿੰਘ (ਐਥਲੈਟਿਕਸ), ਨਵਪ੍ਰੀਤ ਕੌਰ (ਹਾਕੀ), ਸ. ਵਰਿੰਦਰ ਸਿੰਘ (ਹਾਕੀ) ਦਾ ਸਨਮਾਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਬਾ ਫ਼ਤਹਿ ਸਿੰਘ ਸਟੇਡੀਅਮ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਇਸ ਖੇਡ ਉਤਸਵ ਸਮੇਂ ਕੀਤਾ। ਅਖੀਰ ਵਿਚ ਆਏ ਮਹਿਮਾਨਾਂ, ਪਤਵੰਤਿਆਂ, ਅਧਿਆਪਕਾਂ ਤੇ ਵਿਿਦਆਰਥੀਆਂ ਦਾ ਡਾ. ਪ੍ਰਿਤਪਾਲ ਸਿੰਘ, ਰਜਿਸਟਰਾਰ ਯੂਨੀਵਰਸਿਟੀ ਨੇ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,