ਖਾਸ ਖਬਰਾਂ

ਬੋਡੋ ਧਿਰਾਂ ਦਾ ਦਿੱਲੀ ਸਲਤਨਤ ਨਾਲ ਸਮਝੌਤਾ • ਪੱਛਮੀ ਬੰਗਾਲ ਵੱਲੋਂ ਵੀ ਨਾ.ਸੋ.ਕਾ. ਖਿਲਾਫ ਮਤਾ • ਸ਼ਰਜੀਲ ਇਮਾਮ ਤੇ ਕਈ ਥਾਣਿਆਂ ‘ਚ ਦੇਸ ਧ੍ਰੋਹ ਦੇ ਕੇਸ ਦਰਜ ਅਤੇ ਹੋਰ ਖ਼ਬਰਾਂ

January 28, 2020 | By

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

28 ਜਨਵਰੀ 2020 (ਦਿਨ ਸੋਮਵਾਰ)


ਬੋਡੋ ਧਿਰਾਂ ਦਾ ਦਿੱਲੀ ਸਲਤਨਤ ਨਾਲ ਸਮਝੌਤਾ:

  • ਬੋਡੋ ਧਿਰਾਂ ਤੇ ਦਿੱਲੀ ਸਲਤਨਤ ਦਰਮਿਆਨ ਸਮਝੌਤਾ ਸਹੀਬੰਦ ਹੋਇਆ।
  • ਨੈਸ਼ਨਲ ਡੈਮੋਕਰੈਟਿਡ ਫਰੰਟ ਆਫ ਬੋਡੋਲੈਂਡ ਅਤੇ ਆਲ ਬੋਡੋ ਸਟੂਡੈਂਟਸ ਯੂਨੀਅਨ ਨੇ ਕੀਤਾ ਇਹ ਸਮਝੌਤਾ।
  • ਦਿੱਲੀ ਸਲਤਨਤ ਵਲੋਂ ਅਮਿਤ ਸ਼ਾਹ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ।
  • ਦਿੱਲੀ ਸਲਤਨਤ ਵਲੋਂ ਸਮਝੌਤੇ ਨੂੰ ਕਾਮਯਾਬ ਦੱਸਿਆ ਜਾ ਰਿਹਾ ਹੈ।
  • ਕਿਹਾ ਜਾ ਰਿਹਾ ਹੈ ਕਿ ਸਮਝੌਤੇ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ।
  • ਬੋਡੋ ਧਿਰਾਂ ਦੇ 1550 ਖਾੜਕੂ 130 ਹਥਿਆਰਾਂ ਨਾਲ 30 ਜਨਵਰੀ ਨੂੰ ਆਤਮ-ਸਮਰਪਣ ਕਰਨਗੇ।
  • ਸਮਝੌਤੇ ਵਿਚ ਬੋਡੋ ਧਿਰਾਂ ਦੀ ਵੱਖਰੇ ਬੋਡੋਲੈਂਡ ਸੂਬੇ ਦੀ ਮੰਗ ਨਹੀਂ ਮੰਨੀ ਗਈ।
  • ਸਮਝੌਤੇ ਦੇ ਮਸੌਦੇ ਬਾਰੇ ਹੋਰ ਬਹੁਤੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ।


ਪੱਛਮੀ ਬੰਗਾਲ ਵੱਲੋਂ ਵੀ ਨਾ.ਸੋ.ਕਾ. ਖਿਲਾਫ ਮਤਾ:

  • ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਮਤਾ ਪਾਸ ਕੀਤਾ।
  • ਕੇਰਲ ਪੰਜਾਬ ਅਤੇ ਰਾਜਸਥਾਨ ਤੋਂ ਬਾਅਦ ਪੱਛਮੀ ਬੰਗਾਲ ਅਜਿਹਾ ਮਤਾ ਪ੍ਰਵਾਨ ਕਰਨ ਵਾਲਾ  ਚੌਥਾ ਸੂਬਾ ਬਣਿਆ।
  • ਮਤੇ ਵਿੱਚ ਕਿਹਾ ਹੈ ਕਿ ਨਾ.ਸੋ.ਕਾ. ਲੋਕ ਵਿਰੋਧੀ ਹੈ ਅਤੇ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ।
  • ਮਤੇ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਤਾ ਅਤੇ ਜਨਸੰਖਿਆ ਰਜਿਸਟਰ ਵੀ ਰੱਦ ਹੋਣ।

ਸ਼ਰਜੀਲ ਇਮਾਮ ਤੇ ਕਈ ਥਾਣਿਆਂ ‘ਚ ਦੇਸ ਧ੍ਰੋਹ ਦੇ ਕੇਸ ਦਰਜ :

  • ਸ਼ਰਜੀਲ ਇਮਾਮ ਤੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਹੀ ਕੇਸ ਦਰਜ ਹੋਇਆ
  • ਕਿਹਾ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ
  • ਸ਼ਾਹ ਦਿੱਲੀ ਦੇ ਰਿਠਾਲਾ ਵਿੱਚ ਇਕ ਚੋਣ ਰੈਲੀ ਦੌਰਾਨ ਇਹ ਦਾਅਵਾ ਕੀਤਾ
  • ਸ਼ਰਜੀਲ ਇਮਾਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੌਰਾਨ ਇੱਕ ਵਖਿਆਨ ਦਿੱਤਾ ਸੀ  
  • ਸ਼ਰਜੀਲ ਨੇ ਕਿਹਾ ਸੀ ਕਿ ਜੇ ਅਸੀਂ ਅਸਾਮ ਦੇ ਲੋਕਾਂ ਉਪਰ ਭਾਰਤ ਵਲੋਂ ਹੋ ਰਹੇ ਤਸ਼ੱਦਦ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਅਸਾਮ ਨੂੰ ਭਾਰਤ ਨਾਲੋਂ ਕੱਟ ਦੇਣਾਂ ਚਾਹੀਦਾ ਹੈ
  • ਇਸ ਵਖਿਆਨ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਵਿਰੋਧੀ ਦੱਸ ਕੇ ਸ਼ਰਜੀਲ ਤੇ ਕਈ ਥਾਣਿਆਂ ਵਿੱਚ ਦੇਸ਼ ਧਿਰੋਹ ਦੇ ਕੇਸ ਦਰਜ ਕਰ ਦਿੱਤੇ ਗਏ ਹਨ

ਸ਼ਰਜੀਲ ਇਮਾਮ


ਮੋਦੀ ਦੇ ਫੈਸਲੇ ਦਾ ਵਿਰੋਧ ਕਰਨ ਤੇ ਪੈਣਗੇ ਦੇਸ-ਧ੍ਰੋਹ ਦੇ ਕੇਸ:

  • ਜੇ ਪ੍ਰਧਾਨ ਮੰਤਰੀ ਮੋਦੀ ਏਨੇ ਹੀ ਇਮਾਨਦਾਰ ਹੈ ਤਾਂ ਉਹ ਸ਼ਾਹੀਨ ਬਾਗ ਕਿਉਂ ਨਹੀਂ ਜਾ ਰਹੇ
  • ਕਿਹਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਸਦਨ ਨੇਤਾ ਅਧੀਰ ਰੰਜਨ ਚੌਧਰੀ ਨੇ
  • ਕਿਹਾ ਦਿੱਲੀ ਵਿੱਚ ਬੈਠੇ ਲੋਕ (ਮੋਦੀ-ਸ਼ਾਹ) ਜੋ ਕਹਿਣਗੇ ਉਹ ਮੰਨ ਲਓ
  • ਕਿਹਾ ਜੇ ਨਹੀਂ ਮੰਨੋਗੇ ਤਾਂ ਦੇਸ਼ ਧਿਰੋਹੀ ਬਣਾ ਦਿੱਤੇ ਜਾਓਗੇ
  • ਕਿਹਾ ਪਰ ਇਹ ਸਭ ਕੁੱਝ ਸਵੀਕਾਰ ਨਹੀਂ ਹੈ 

ਅਧੀਰ ਰੰਜਨ ਚੌਧਰੀ


ਸ਼ਾਹੀਨ ਬਾਗ ਰੋਹ ਵਿਖਾਵਾ ਮੋਦੀ ਵਿਰੁੱਧ, ਨਾ ਕਿ ਨਾ.ਸੋ.ਕਾ. ਵਿਰੁੱਧ: ਰਵੀ ਸ਼ੰਕਰ ਪ੍ਰਸਾਦ

  • ਸ਼ਾਹੀਨ ਬਾਗ ਦਾ ਰੋਹ ਵਿਖਾਵਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਹੈ 
  • ਕਿਹਾ ਭਾਰਤੀ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 
  • ਕਿਹਾ ਇਸ ਰੋਹ ਵਿਖਾਵੇ ਨੂੰ ਵਿਰੋਧੀ ਤਾਕਤਾਂ ਦਾ ਸਮਰਥਨ ਹਾਸਲ ਹੈ 
  • ਕਿਹਾ ਸ਼ਾਹੀਨ ਬਾਗ਼ ਵਿੱਚ ਬੈਠੇ ਕੁਝ ਕੁ ਲੋਕ ਲੱਖਾਂ ਲੋਕਾਂ ਦੀ ਆਵਾਜ਼ ਦਬਾ ਰਹੇ ਹਨ 
  • ਕਿਹਾ ਪੁਲਿਸ ਵੱਲੋਂ ਵਾਰ ਵਾਰ ਅਪੀਲ ਕਰਨ ਉੱਪਰ ਵੀ ਇਹ ਲੋਕ ਜਗ੍ਹਾ ਖਾਲੀ ਨਹੀਂ ਕਰ ਰਹੇ

ਰਵੀ ਸ਼ੰਕਰ ਪ੍ਰਸਾਦ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,