Tag Archive "west-bengal"

ਬੋਡੋ ਧਿਰਾਂ ਦਾ ਦਿੱਲੀ ਸਲਤਨਤ ਨਾਲ ਸਮਝੌਤਾ • ਪੱਛਮੀ ਬੰਗਾਲ ਵੱਲੋਂ ਵੀ ਨਾ.ਸੋ.ਕਾ. ਖਿਲਾਫ ਮਤਾ • ਸ਼ਰਜੀਲ ਇਮਾਮ ਤੇ ਕਈ ਥਾਣਿਆਂ ‘ਚ ਦੇਸ ਧ੍ਰੋਹ ਦੇ ਕੇਸ ਦਰਜ ਅਤੇ ਹੋਰ ਖ਼ਬਰਾਂ

ਸ਼ਾਹੀਨ ਬਾਗ ਦਾ ਰੋਹ ਵਿਖਾਵਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਹੈ 

ਗੋਰਖਾਲੈਂਡ: ਬੰਗਾਲ ਪੁਲਿਸ ਨੂੰ ਦਾਰਜੀਲਿੰਗ ਧਮਾਕਿਆਂ ‘ਚ ਨੇਪਾਲੀ ਮਾਓਵਾਦੀਆਂ ਦੇ ਹੱਥ ਹੋਣ ਦਾ ਖ਼ਦਸ਼ਾ

ਪੱਛਮੀ ਬੰਗਾਲ ਪੁਲਿਸ ਨੇ ਰਾਜ ਦੇ ਉੱਤਰੀ ਪਹਾੜੀ ਇਲਾਕੇ ਵਿੱਚ ਹੋਏ ਹਾਲੀਆ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀਆਂ ਦੇ ਹੱਥ ਦਾ ਖ਼ਦਸ਼ਾ ਪ੍ਰਗਟਾਇਆ ਹੈ। ਵਧੀਕ ਡੀਜੀਪੀ ਸਿੱਧੀਨਾਥ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀ ਦੀ ਸ਼ਮੂਲੀਅਤ ਦਾ ਸ਼ੱਕ ਹੈ।

ਗਿਆਨ ਸਿੰਘ ਸੋਹਨਪਾਲ (92) ਦੀ ਹੋਈ ਮੌਤ, ਪੱਛਮੀ ਬੰਗਾਲ ‘ਚ 10 ਵਾਰ ਵਿਧਾਇਕ ਰਹੇ

ਪੱਛਮੀ ਬੰਗਾਲ ਵਿਧਾਨ ਸਭਾ ਦੇ 10 ਵਾਰ ਵਿਧਾਇਕ ਰਹੇ ਗਿਆਨ ਸਿੰਘ ਸੋਹਨਪਾਲ (92) ਦੀ ਮੰਗਲਵਾਰ (8 ਅਗਸਤ) ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਮੌਤ ਹੋ ਗਈ। ਸੋਹਨਪਾਲ ਨੇ ਵਿਆਹ ਨਹੀਂ ਕਰਵਾਇਆ ਸੀ। ਖੜਗਪੁਰ ਹੀ ਨਹੀਂ ਸਾਰੇ ਬੰਗਾਲ 'ਚ ਉਹ ਚਾਚਾ ਜੀ ਦੇ ਨਾਮ ਨਾਲ ਮਸ਼ਹੂਰ ਸਨ।

ਗੋਰਖਾਲੈਂਡ ਦੀ ਮੰਗ ਹੁਣ ਹਥਿਆਰਬੰਦ ਸੰਘਰਸ਼ ਵੱਲ ਨੂੰ ਤੁਰੀ: ਭਾਰਤੀ ਮੀਡੀਆ ਰਿਪੋਰਟਾਂ

ਭਾਰਤੀ ਖ਼ਬਰ ਏਜੰਸੀ ਪੀਟੀਆ ਦੀ ਖ਼ਬਰ ਮੁਤਾਬਕ ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਵੱਲੋਂ ਵੱਖਰੇ ਰਾਜ ਲਈ ਲੰਬੇ ਸਮੇਂ ਤੋਂ ਗੁਪਤ ਤੌਰ ’ਤੇ ਹਥਿਆਰਬੰਦ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਵੱਲੋਂ ਆਪਣੇ ਕੇਡਰ ਨੂੰ ਸਿਖਲਾਈ ਵਾਸਤੇ ਗੁਆਂਢੀ ਮੁਲਕਾਂ ਦੇ ਮਾਓਵਾਦੀਆਂ ਦੀ ਮਦਦ ਲਈ ਗਈ ਹੈ। ਇਹ ਦਾਅਵਾ ਪੱਛਮੀ ਬੰਗਾਲ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ।

ਜੋ ਵੀ ਸਿਆਸੀ ਦਲ ‘ਭਗਵਾਕਰਨ’ ਦੇ ਖਿਲਾਫ ਲੜੇਗਾ, ਬੰਗਾਲ ਉਸਦਾ ਸਾਥ ਦਏਗਾ: ਮਮਤਾ ਬੈਨਰਜੀ

ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁੱਕਰਵਾਰ (21 ਜੁਲਾਈ) ‘ਭਾਰਤ ਵਿੱਚੋਂ ਭਾਜਪਾ ਨੂੰ ਬਾਹਰ ਕੱਢਣ’ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੱਛਮੀ ਬੰਗਾਲ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਖੜ੍ਹੇਗਾ, ਜਿਹੜੀਆਂ ਇਸ ਭਗਵਾਂ ਪਾਰਟੀ ਵਿਰੁੱਧ ਲੜਨਗੀਆਂ।

ਦਾਰਜਲਿੰਗ ‘ਚ ਗੋਰਖਾਲੈਂਡ ਸਮਰਥਕਾਂ ਨੇ ਰੇਲਵੇ ਸਟੇਸ਼ਨ ਅਤੇ ਸੈਰ-ਸਪਾਟਾ ਕੇਂਦਰ ਦੇ ਦਫ਼ਤਰ ਨੂੰ ਲਾਈ ਅੱਗ

ਮੀਡੀਆ ਰਿਪੋਰਟਾਂ ਮੁਤਾਬਕ ਵੱਖਰੇ ਗੋਰਖਾਲੈਂਡ ਦੀ ਮੰਗ ’ਤੇ ਦਾਰਜੀਲਿੰਗ ’ਚ ਚੱਲ ਰਹੇ ਅੰਦੋਲਨ ਦੌਰਾਨ ਕੱਲ੍ਹ (ਵੀਰਵਾਰ) ਪ੍ਰਦਰਸ਼ਨਕਾਰੀਆਂ ਨੇ ਜੀਟੀਏ ਦਫ਼ਤਰ, ਰੇਲਵੇ ਸਟੇਸ਼ਨ ਤੇ ਜੰਗਲਾਤ ਵਿਭਾਗ ਦਾ ਬੰਗਲਾ ਸਾੜ ਦਿੱਤਾ ਤੇ ਕਈ ਗੱਡੀਆਂ ਦੀ ਭੰਨ ਤੋੜ ਕੀਤੀ।

ਗੋਰਖਾਲੈਂਡ ਦੀ ਮੰਗ ਹੋਈ ਹਿੰਸਕ, ਸਹਾਇਕ ਕਮਾਂਡੈਂਟ ‘ਤੇ ਖੁਕਰੀ ਨਾਲ ਹਮਲਾ

ਦਾਰਜਲਿੰਗ 'ਚ ਸ਼ਨੀਵਾਰ ਨੂੰ ਤਾਜ਼ਾ ਝੜਪਾਂ 'ਚ ਇੰਡੀਆ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੇ ਇਕ ਸਹਾਇਕ ਕਮਾਂਡੈਂਟ ਨੂੰ ਖੁਕਰੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਖੁਕਰੀ ਦੇ ਹਮਲੇ ਨਾਲ ਆਈ.ਆਰ.ਬੀ. ਦੀ ਦੂਜੀ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਕਿਰੇਮ ਤਮਾਂਗ ਗੰਭੀਰ ਜ਼ਖਮ ਹੋ ਗਿਆ। ਝੜਪਾਂ 'ਚ ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇਕ ਗੱਡੀ ਨੂੰ ਅੱਗ ਲਾ ਦਿੱਤੀ।

ਭਾਜਪਾ ਦੇ ਨੌਜਵਾਨ ਆਗੂ ਨੇ ਕਿਹਾ; ਮਮਤਾ ਬੈਨਰਜੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 11 ਲੱਖ ਇਨਾਮ ਦਿਆਂਗਾ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂ ਨੇ ਬਿਆਨ ਜਾਰੀ ਕੀਤਾ ਹੈ। ਯੋਗੇਸ਼ ਵਾਸ਼ਰਣੇ ਨਾਂ ਦੇ ਇਸ ਆਗੂ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦਾ ਸਿਰ ਵੱਢ ਕੇ ਲਿਆਏਗਾ ਉਸਨੂੰ 11 ਲਖ ਰੁਪੱਈਏ ਇਨਾਮ ਦਿੱਤਾ ਜਾਏਗਾ। ਹਨੂਮਾਨ ਜੈਅੰਤੀ ਦੇ ਮੌਕੇ 'ਤੇ ਕੱਟੜ ਹਿੰਦੂਆਂ ਦੀ ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਬੀਰਭੂਮ ਜ਼ਿਲ੍ਹੇ (ਪੱਛਮੀ ਬੰਗਾਲ) 'ਚ ਪੁਲਿਸ ਨੇ ਲਾਠੀਚਾਰਜ ਕੀਤਾ ਸੀ।