ਸਿੱਖ ਖਬਰਾਂ

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਭਾਈ ਗੁਰਸਾਹਿਬ ਸਿੰਘ ਮੰਡਿਆਲਾ ਦਾ 26ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

January 24, 2017 | By

ਅੰਮ੍ਰਿਤਸਰ: ਸਿੱਖ ਕੌਮ ਦੀ ਅਜ਼ਾਦੀ ਲੲੀ ਅਰੰਭੇ ਸੰਘਰਸ਼ ਦੌਰਾਨ ਸ਼ਹੀਦ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਦੀ ਅਗਵਾੲੀ ਵਿੱਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਖ਼ਾਲਸਾ ਕਾਲਜ ਯੂਨਿਟ ਦੇ ਪ੍ਰਧਾਨ ਰਹੇ ਸ਼ਹੀਦ ਭਾਈ ਗੁਰਸਾਹਿਬ ਸਿੰਘ ਮੰਡਿਆਲਾ ੳੁਰਫ ਭਾਈ ਇੰਦਰਪਾਲ ਸਿੰਘ ਖ਼ਾਲਸਾ ਦਾ 26ਵਾਂ ਸ਼ਹੀਦੀ ਦਿਹਾੜਾ ਪਿੰਡ ਮੰਡਿਆਲਾ ਵਿਖੇ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸਮਾਪਤੀ ਤੋਂ ਉਪਰੰਤ ਦੀਵਾਨ ਸਜਾਏ ਗਏ। ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾੲੀ ਬਲਵੰਤ ਸਿੰਘ ਗੋਪਾਲਾ ਨੇ ਸਟੇਜ ਸੰਚਾਲਕ ਦੀ ਅਹਿਮ ਭੂਮਿਕਾ ਨਿਭਾਈ। ਰਾਗੀਆਂ, ਕਵੀਸ਼ਰਾਂ ਅਤੇ ਕਥਾਵਾਚਕਾਂ ਨੇ ਹਰ ਜਸ ਅਤੇ ਸਿੱਖ ਇਤਿਹਾਸ ਸ੍ਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਅਾਗੂ ਭਾੲੀ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸ਼ਹੀਦ ਭਾੲੀ ਗੁਰਸਾਹਿਬ ਸਿੰਘ ਨੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ‘ਚ ਵੱਡੀਅਾਂ ਸੇਵਾਵਾਂ ਨਿਭਾਈਆਂ ਹਨ, ਉਹਨਾਂ ਦੇ ਸਮੇਂ ਫ਼ੈਡਰੇਸ਼ਨ ਪੂਰੀਆਂ ਬੁਲੰਦੀਆਂ ਨੂੰ ਛੂਹ ਰਹੀ ਸੀ ਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਸਿੱਖ ਰਵਾਇਤਾਂ ਅਨੁਸਾਰ ਸਬਕ ਸਿਖਾ ਰਹੀ ਸੀ ਤੇ ਨਸ਼ਿਆਂ ਅਤੇ ਲੱਚਰਤਾ ਨੂੰ ਇਹਨਾਂ ਯੋਧਿਆਂ ਨੇ ਹੀ ਠੱਲ੍ਹ ਪਾੲੀ ਸੀ। ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਭਾੲੀ ਮੋਹਕਮ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਅਾਂ ਬੇਅਦਬੀ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ ਅਤੇ ਹੁਣ ਪੰਜਾਬ ਦੇ ਲੋਕਾਂ ਦਾ ਫ਼ਰਜ ਬਣਦਾ ਹੈ ਕਿ ਇਹਨਾਂ ਬਾਦਲਕਿਆਂ ਨੂੰ ਸਬਕ ਜ਼ਰੂਰ ਸਿਖਾਉਣ।

ਸ਼ਹੀਦ ਭਾਈ ਗੁਰਸਾਹਿਬ ਸਿੰਘ ਦੇ ਭਰਾ ਭਾਈ ਜੱਸਾ ਸਿੰਘ ਮੰਡਿਆਲਾ ਨੂੰ ਸਨਮਾਨਤ ਕਰਦੇ ਹੋਏ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ਼ਹੀਦ ਭਾਈ ਗੁਰਸਾਹਿਬ ਸਿੰਘ ਦੇ ਭਰਾ ਭਾਈ ਜੱਸਾ ਸਿੰਘ ਮੰਡਿਆਲਾ ਨੂੰ ਸਨਮਾਨਤ ਕਰਦੇ ਹੋਏ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਉਹਨਾਂ ਦੀ ਸ਼ਹਾਦਤ ਕਦੇ ਵੀ ਅਜਾੲੀਂ ਨਹੀਂ ਜਾਂਦੀ। ਸ਼ਹੀਦ ਆਪਣਾ ਖੂਨ ਡੋਲ ਕੇ ਕੌਮ ਦੀਅਾਂ ਜੜ੍ਹਾਂ ਮਜਬੂਤ ਕਰਕੇ ਗਏ ਹਨ ਅਤੇ ਉਹਨਾਂ ਦੇ ਪਾੲੇ ਹੋਏ ਪੂਰਨਿਆਂ ‘ਤੇ ਪਹਿਰਾ ਦੇਣਾ ਸਾਡਾ ਪੰਥਕ ਫ਼ਰਜ਼ ਹੈ। ਭਾੲੀ ਗੋਪਾਲਾ ਨੇ ਕਿਹਾ ਕਿ ਭਾਰਤੀ ਹਾਕਮਾਂ ਨੇ ਸਿੱਖ ਕੌਮ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਅਾ ਹੈ ਤੇ ਸਾਡੇ ਪੰਜਾਬ ਨੂੰ ਬੰਜਰ ਬਣਾੳੁਣ ਲੲੀ ਕੋੲੀ ਕਸਰ ਨਹੀਂ ਛੱਡ ਰਹੇ, ਇਥੇ ਸਿੱਖਾਂ ਦੀ ਬੋਲੀ, ਪਹਿਰਾਵੇ, ਇਤਿਹਾਸ, ਸਭਿਅਾਚਾਰ ਨੂੰ ਮਲੀਅਾਮੇਟ ਕਰਨ ਦੀਅਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਅਾਂ ਹਨ। ਇਸ ਸਬੰਧੀ ਕੌਮ ‘ਚ ਜਾਗਰੂਕਤਾ ਲਿਅਾਉਣ ਦੀ ਲੋੜ ਹੈ ਤੇ ਸਾਨੂੰ ਇਕਮੁੱਠ ਹੋ ਕੇ ਸੰਘਰਸ਼ ਨੂੰ ਦੁਬਾਰਾਂ ਲੀਹਾਂ ‘ਤੇ ਖੜਾ ਕਰਨ ਦੀ ਲੋੜ ਹੈ।

ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਸ਼ਹੀਦ ਭਾੲੀ ਗੁਰਸਾਹਿਬ ਸਿੰਘ ਮੰਡਿਅਾਲਾ ਨੇ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲੲੀ ਅਤੇ ਸਿੱਖ ਕੌਮ ਦੀ ਅਜ਼ਾਦੀ ਲੲੀ ਸ਼ਹਾਦਤ ਪ੍ਰਾਪਤ ਕੀਤੀ ਹੈ। ਜੱਥਾ ਸਿਰਲੱਥ ਖ਼ਾਲਸਾ ਦੇ ਭਾੲੀ ਪਰਮਜੀਤ ਸਿੰਘ ਅਕਾਲੀ ਨੇ ਨੌਜਵਾਨੀ ਨੂੰ ਬਾਣੀ-ਬਾਣੇ ਨਾਲ ਜੁੜਨ ਅਤੇ ਕੌਮੀ ਸੇਵਾ ਲਈ ਪ੍ਰੇਰਨਾ ਕੀਤੀ। ਸਮਾਪਤੀ ਤੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋੲੇ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਅਾ। ਅੰਮ੍ਰਿਤਸਰ ਦੀ ਜੇਲ੍ਹ ਚ ਨਜ਼ਰਬੰਦ ਭਾੲੀ ਨਾਰਾਇਣ ਸਿੰਘ ਚੌੜਾ ਵਲੋਂ ਸੰਗਤਾਂ ਨੂੰ ਭੇਜੇ ਸੰਦੇਸ਼ ਰਾਹੀਂ ਫ਼ਤਿਹ ਬੁਲਾੲੀ ਗੲੀ ਅਤੇ ਸ਼ਹੀਦ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕੀਤਾ ਗਿਅਾ।

ਇਸ ਮੌਕੇ ਦਮਦਮੀ ਟਕਸਾਲ ਅਜਨਾਲਾ ਦੇ ਭਾੲੀ ਮਨਪ੍ਰੀਤ ਸਿੰਘ ਸਮੇਤ ਜੱਥਾ, ਗਿਅਾਨੀ ਨਵਦੀਪ ਸਿੰਘ, ਗਿਅਾਨੀ ਅਮਰ ਸਿੰਘ ਖ਼ਾਲਸਾ, ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਗਿਅਾਨੀ ਸਿਮਰਨਜੀਤ ਸਿੰਘ ਮਾਨ, ਭਾੲੀ ਪ੍ਰਤਾਪ ਸਿੰਘ ਫ਼ੌਜੀ, ਡਾਕਟਰ ਸ਼ਰਨਜੀਤ ਸਿੰਘ ਰਟੌਲ, ਕਵੀਸ਼ਰ ਸਤਨਾਮ ਸਿੰਘ ਬੱਲੋਵਾਲੀਅਾ, ਭਾੲੀ ਹਰਪ੍ਰੀਤ ਸਿੰਘ ਟੋਨੀ, ਭਾੲੀ ਸੰਦੀਪ ਸਿੰਘ ਫ਼ੌਜੀ, ਭਾੲੀ ਪਾਰਸ ਸਿੰਘ, ਭਾੲੀ ਬਲਬੀਰ ਸਿੰਘ ਖੁੱਡਾ, ਭਾੲੀ ਦਿਲਬਾਗ ਸਿੰਘ, ਭਾੲੀ ਚਰਨਜੀਤ ਸਿੰਘ, ਭਾੲੀ ਜੱਸਾ ਸਿੰਘ ਮੰਡਿਅਾਲਾ ਭਰਾਤਾ ਸ਼ਹੀਦ ਭਾੲੀ ਗੁਰਸਾਹਿਬ ਸਿੰਘ ਅਾਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,