ਖਾਸ ਖਬਰਾਂ » ਵਿਦੇਸ਼

ਪੀ. ਟੀ. ਸੀ. ਮੁਖੀ ਨੇ ਜਦੋਂ ਸਿੱਧੇ ਸਾਵਾਲਾਂ ਦੇ ਜਵਾਬ ਦੇਣ ਤੋਂ ਹੀ ਇਨਕਾਰ ਕਰ ਦਿੱਤਾ

September 1, 2015 | By

ਮੈਲਬੌਰਨ, ਆਸਟਰੇਲੀਆ: ਪੰਜਾਬੀ ਟੈਲੀਵੀਜ਼ਨ ਚੈਨਲ ਪੀਟੀਸੀ ਨਿਊਜ਼ ਦੀ ਮੁਖੀ ਰਾਜ਼ੀ ਐੱਮ ਸ਼ਿੰਦੇ ਇਸ ਸਮੇਂ ਪੀਟੀਸੀ ਚੈਨਲ ਵੱਲੋਂ ਬਣਾਈ ਫਿਲਮ “ਜ਼ੋਰਾਵਰ” ਦੇ ਪ੍ਰਚਾਰ ਲਈ ਮੈਲਬੌਰਨ ਪਹੁੰਚੀ ਹੋਈ ਹੈ।

ਇੱਥੋ ਚੱਲ ਰਹੇ “ਕੌਮੀ ਆਵਾਜ਼” ਰੇਡੀਉ ਵੱਲੋਂ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਗਈ।

ਰੇਡੀਉ ਕੌਮੀ ਆਵਾਜ਼ ਦੇ ਮੇਜ਼ਬਾਨ ਸ੍ਰ. ਜਸਪ੍ਰੀਤ ਸਿੰਘ ਵੱਲੋਂ ਫਿਲ਼ਮ ਜ਼ੋਰਾਵਰ ਬਾਰੇ ਗੱਲ ਕਰਨ ਤੋਂ ਇਲਾਵਾ ਪੀਟੀਸੀ ਚੈਨਲ ਦੀਆਂ ਹੋਰ ਗਤੀਵਿਧੀਆਂ ਬਾਰੇ ਵੀ ਗੱਲਬਾਤ ਕੀਤੀ ਗਈ।ਪਰ ਫਿਲਮ ਤੋਂ ਇਲਾਵਾ ਚੈਨਲ ਦੀ ਪੱਖਪਾਤੀ ਕਾਰਵਾਈਆਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਉਨ੍ਹਾਂ ਨੇ ਪੂਰੀ ਤਰਾਂ ਨਾਂਹ ਕਰ ਦਿੱਤੀ।

PTC Networkਗੱਲਬਾਤ ਦੌਰਾਨ ਜਦ ਪੀਟੀਸੀ ਚੈਨਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਣ ਦੇ ਵਿਸ਼ੇ ‘ਤੇ ਗੱਲ ਚੱਲੀ ਤਾਂ, ਸ੍ਰ. ਜਸਪ੍ਰੀਤ ਸਿੰਘ ਨੇ ਉਨਾਂ ਤੋਂ ਪੁੱਛਿਆ ਕਿ ਇਹ ਆਮ ਚਰਚਾ ਹੈ ਕਿ ਈਟੀਸੀ ਚੈਨਲ ਪਹਿਲਾਂ ਗੁਰਬਾਣੀ ਦਾ ਪ੍ਰਸਾਰਣ ਸ੍ਰੀ ਦਰਬਾਰ ਸਾਹਿਬ ਤੋਂ ਕਰ ਰਿਹਾ ਸੀ ਅਤੇ ਇਸ ਬਦਲੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਕਾਇਦਾ ਪੈਸੇ ਦਿੰਦਾ ਸੀ। ਪਰ ਜਦ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਪੀਟੀਸੀ ਚੈਨਲ ਨੇ ਲਏ ਹਨ ਤਾਂ ਇਸਨੇ ਸ਼੍ਰੋਮਣੀ ਕਮੇਟੀ ਨੂੰ ਕੋਈ ਪੈਸਾ ਨਹੀ ਦਿੱਤਾ।

ਪੀਟੀਸੀ ਨੂੰ ਇਹ ਅਧਿਕਾਰ ਮੁਫਤ ਵਿੱਚ ਕਿਵੇਂ ਮਿਲੇ?

ਇਸ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਇਸ ਬਾਰੇ ਤਾਂ ਚੈਨਲ ਦੇ ਕਾਨੂੰਨੀ ਅਤੇ ਅਰਥਿਕ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ।

ਪੀਟੀਸੀ ਚੈਨਲ ਵੱਲੋਂ ਸੱਤਾਧਾਰੀ ਪਾਰਟੀ ਦੇ ਗੁਣ ਗਾਣ ਕਰਨ ਅਤੇ ਵਿਰੋਧੀ ਪਾਰਟੀਆਂ ਅਤੇ ਹੋਰ ਭਖਦੇ ਮਸਲ਼ਿਆਂ ਵੱਲ ਧਿਆਨ ਨਾ ਦੇਣ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੀਆਂ ਗਤੀਵਿਧੀਆਂ ਦੂਜਿਆਂ ਨਾਲੋਂ ਜ਼ਿਆਦਾ ਹੁੰਦੀਆਂ ਹਨ, ਇਸ ਲਈ ਉਹ ਹੀ ਨਹੀ, ਹੋਰ ਸਾਰੇ ਚੈਨਲਾਂ ‘ਤੇ ਵੀ ਸੱਤਾਧਾਰੀ ਪਾਰਟੀ ਦੀਆਂ ਖ਼ਬਰਾਂ ਜ਼ਿਆਦਾ ਪ੍ਰਸਾਰਿਤ ਹੁੰਦੀਆਂ ਹਨ। ਇਸ ਵਿੱਚ ਬਾਦਲ ਦਲ ਦੇ ਪ੍ਰਚਾਰ ਕਰਨ ਵਾਲੀ ਕੋਈ ਗੱਲ ਨਹੀ।

ਯੂਬਾਸਿਟੀ ਵਿਖੇ ਇਸ ਸਾਲ ਹੋਏ ਨਗਰ ਕੀਰਤਨ ਵਿੱਚ ਪੀਟੀਸੀ ਚੈਨਲ ਵੱਲੋਂ ਕੁਝ ਖ਼ਾਸ ਸ਼ਖਸ਼ੀਅਤਾਂ ਦੇ ਸਟੇਜ ਉੱਪਰ ਆਉਣ ਅਤੇ ਨਗਰ ਕੀਰਤਨ ਦੌਰਾਨ ਕੁਝ ਵਿਸ਼ੇਸ਼ ਫਲੌਟਾਂ ਦੇ ਸਾਹਮਣੇ ਆਉਣ ‘ਤੇ ਕੈਮਰੇ ਬੰਦ ਕਰਨ ਬਾਰੇ ਪੁਛੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਉਸ ਸਮੇਂ ਉਹ ਜਰਮਨੀ ਵਿੱਚ ਸਨ, ਇਸ ਲਈ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀ।

ਪਰ ਜਦ ਸ੍ਰ. ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਪਿਛਲੇ ਸਾਲ ਵੀ ਇਸੇ ਤਰਾਂ ਹੀ ਵਾਪਰਿਆ ਸੀ ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਚੰਗਾ ਹੋਵੇ ਕਿ ਅਸੀਂ ਇਸ ਪਾਸੇ ਨਾ ਜਾਈਏ ਸਿਰਫ ਤੇ ਸਿਰਫ ਫਿਲਮ ਬਾਰੇ ਹੀ ਗੱਲ ਕਰੀਏ।


ਪੂਰੀ ਇੰਟਰਵਿਊ ਸੁਣਨ ਲਈ ਕਲਿੱਕ ਕਰੋ: ~ http://goo.gl/3vpkTp


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,