Tag Archive "radio-qaumi-awaaz"

ਕਰੋਨਾ ਕਾਲ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਕੌਮੀ ਆਵਾਜ਼ ਵੱਲੋਂ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਖਾਸ ਗੱਲਬਾਤ

ਸਾਰਾ ਸੰਸਾਰ ਇਸ ਵੇਲੇ ਕਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ। ਇੱਕ ਪਾਸੇ ਸਰਕਾਰਾਂ ਤੇ ਅਦਾਲਤਾਂ ਵੱਲੋਂ ਕੈਦੀਆਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕੀਤਾ ਜਾ ਰਿਹਾ ਹੈ ਪਰ ਦੂਜੇ ਬੰਨੇ ਕਰੋਨਾ ਦਾ ਹਵਾਲਾ ਦੇ ਕੇ ਸਿੱਖ ਕੈਦੀਆਂ ਜਾਂ ਬੰਦੀ ਸਿੰਘਾਂ ਨੂੰ ਆਰਜੀ ਰਿਹਾਈ (ਪੇਰੋਲ) ਵੀ ਨਹੀਂ ਦਿੱਤੀ ਜਾ ਰਹੀ।

ਪੀ. ਟੀ. ਸੀ. ਮੁਖੀ ਨੇ ਜਦੋਂ ਸਿੱਧੇ ਸਾਵਾਲਾਂ ਦੇ ਜਵਾਬ ਦੇਣ ਤੋਂ ਹੀ ਇਨਕਾਰ ਕਰ ਦਿੱਤਾ

ਪੰਜਾਬੀ ਟੈਲੀਵੀਜ਼ਨ ਚੈਨਲ ਪੀਟੀਸੀ ਨਿਊਜ਼ ਦੀ ਮੁਖੀ ਰਾਜ਼ੀ ਐੱਮ ਸ਼ਿੰਦੇ ਇਸ ਸਮੇਂ ਪੀਟੀਸੀ ਚੈਨਲ ਵੱਲੋਂ ਬਣਾਈ ਫਿਲਮ “ਜ਼ੋਰਾਵਰ” ਦੇ ਪ੍ਰਚਾਰ ਲਈ ਮੈਲਬੌਰਨ ਪਹੁੰਚੀ ਹੋਈ ਹੈ।

ਭਾਰਤ ਨੇ ਜੇਅ ਲੇਨੋ ਖਿਲਾਫ ਅਮਰੀਕਾ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ: ਭਾਈ ਹਰਜੋਤ ਸਿੰਘ ਖਾਲਸਾ ਦੀ ਕੌਮੀ ਆਵਾਜ਼ ਰੇਡੀਓ ਨਾਲ ਗੱਲਬਾਤ

ਮੈਲਬਰਨ, ਆਸਟ੍ਰੇਲੀਆ (28 ਜਨਵਰੀ, 2012 - ਸਿੱਖ ਸਿਆਸਤ): ਅਮਰੀਕਾ ਨਿਵਾਸੀ ਭਾਈ ਹਰਜੋਤ ਸਿੰਘ ਖਾਲਸਾ ਜਿਨ੍ਹਾਂ ਸਮਾਜਕ ਸੰਪਰਕ ਮੰਚ "ਫੇਸਬੁੱਕ" ਰਾਹੀਂ ਦਰਬਾਰ ਸਾਹਿਬ ਬਾਰੇ ਘਟੀਆ ਟਿੱਪਣੀ ਕਰਨ ਵਾਲੇ ਅਮਰੀਕੀ ਮਸ਼ਖਰੇ ਜੇਅ ਲੈਨੋ ਖਿਲਾਫ ਮੋਰਚਾ ਖੋਲਿਆ ਹੈ, ਨੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਪ੍ਰਸਾਰਤ ਹੁੰਦੇ ਕੌਮਾਂਤਰੀ ਰੇਡੀਓ "ਕੌਮੀ ਆਵਾਜ਼" ਨਾਲ ਖਾਸ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਅੱਜ ਤੱਕ ਅਮਰੀਕਾ ਸਰਕਾਰ ਨੂੰ ਜੇਅ ਲੈਨੋ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ।