ਖਾਸ ਖਬਰਾਂ » ਸਿੱਖ ਖਬਰਾਂ

ਸਿੱਖ ਵਿਦਵਾਨ, ਪਿਸ਼ੌਰਾ ਸਿੰਘ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਤੋਂ ਪਿੱਛੇ ਹਟੇ, ਵਿਚਾਰ ਚਰਚਾ ਲਈ ਏਜੰਡਾ ਕੀਤਾ ਤਿਆਰ

May 8, 2015 | By

ਨਿਊਯਾਰਕ, ਅਮਰੀਕਾ (7 ਮਈ, 2015): ਨਿਰਅਧਾਰ ਤੇ ਵਿਵਾਦਤ ਖੋਹ ਨਿਬੰਧ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਕਰਨ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ “ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ” ਵਿਸ਼ੇ ‘ਤੇ ਮਿਤੀ 8 ਤੋਂ 10 ਮਈ, 2015 ਨੂੰ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਪਹੁੰਚਣ ਵਾਲੇ ਬੁਲਾਰਿਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਲੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਹੋਰਨਾਂ ਸਿੱਖ ਵਿਦਵਾਨਾਂ ਨੇ ਵੀ ਇਸ ਵਿਵਾਦਤ ਕਾਨਫਰੰਸ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ।

More-Sikh-Scholars-withdraw-from-UCR-Conference-Set-agenda-for-discussion-with-Pashaura-Singh (1)

ਸਿੱਖ ਵਿਦਵਾਨ ਪਿਸ਼ੌਰਾ ਸਿੰਘ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਤੋਂ ਪਿੱਛੇ ਹਟੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਗੁਰਮੋਹਨ ਸਿੰਘ ਨੇ ਕੁਝ ਮਸਲਿਆਂ ਬਾਰੇ ਮਤਭੇਦ ਦਾ ਹਵਾਲਾ ਦਿੰਦੇ ਹੋਏ ਕਾਨਫਰੰਸ ਚੋਂ ਨਾਮ ਵਾਪਸ ਲੈ ਲਿਆ ਹੈ, ਜਦਕਿ ਨਾਮ ਵਾਪਿਸ ਲੈਣ ਵਾਲੇ ਹੋਰ ਵਿਦਵਾਨਾਂ ਵਿੱਚ ਬਲਜੀਤ ਸਿੰਘ ਸਾਹੀ, ਡਾ. ਜਸਬੀਰ ਸਿੰਘ ਮਾਨ, ਡਾ. ਗੁਰਮੇਲ ਸਿੰਘ ਸਿੱਧੂ ਅਤੇ ਜਤਿੰਦਰ ਸਿੰਘ ਹੁੰਦਲ ਸ਼ਾਮਿਲ ਹਨ।

ਸਿੱਖ ਵਿਦਵਾਨਾਂ ਨੇ ਡਾ. ਪਿਸ਼ੌਰਾ ਨਾਲ ਵਿਚਾਰ ਕਰਨ ਲਈ ਏਜੰਡਾ ਕੀਤਾ ਤਿਆਰ:
ਸਿੱਖ ਵਿਦਵਾਨਾਂ ਡਾ. ਜਸਬੀਰ ਸਿੰਘ ਮਾਨ, ਡਾ. ਗੁਰਮੇਲ ਸਿੰਘ ਸਿੱਧੂ ਅਤੇ ਜਤਿੰਦਰ ਸਿੰਘ ਹੁੰਦਲ ਨੇ ਡਾ. ਪਿਸ਼ੋਰਾ ਸਿੰਘ ਨੂੰ ਪੱਤਰ ਲਿਖਕੇ ਕਿਹਾ ਕਿ:

ਸਿੱਖ ਕੌਮ ਨੇ ਤੁਹਾਡੀਆਂ ਪਿੱਛੇ ਜਿਹੇ ਪ੍ਰਕਾਸ਼ਿਤ ਹੋਏ ਲੇਖਾਂ/ਪੱਤਰਾਂ (1. 2013“ RE-IMAGINING SIKH! (‘SIKHNESS’) IN THE TWENY-FIRST CENTURY”, 2. 2014 “New Directions in Sikh studies”) ਦੇ ਮਜਮੂਨਾਂ ‘ਤੇ ਸਖਤ ਇਤਰਾਜ਼ ਉਠਾਇਆ ਹੈ।

ਧਰਮਾਂ ਦੀ ਦੁਨੀਆਂ ਚੋਂ ਨਵੇਂ ਧਰਮ, ਸਿੱਖ ਧਰਮ ਵਿੱਚ ਸਿੱਖਾਂ ਦੇ ਪਰਪੱਕ ਵਿਸ਼ਾਵਾਸ਼ ਤੋਂ ਤੁਸੀਂ ਜਾਣੂ ਹੋ।
ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਤੁਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲ਼ਿਖਤੀ ਭਰੋਸਾ ਦੇਣ ਤੋਂ ਬਾਅਦ ਵੀ ਆਪਣੀ ਪਹਿਲੀ ਗਲਤੀ ਜਾਰੀ ਰੱਖੀ। ਸਿੱਖ ਕੌਮ ਦੇ ਆਗੂਆਂ ਨੇ ਉੱਪ ਕੁਲਪਤੀ ਨੂੰ ਮਿਲਕੇ ਆਪਣੀਆਂ ਚਿੰਤਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਤੁਹਾਡੀਆਂ ਲਿਖਤਾਂ ਦੀ ਪੁਣ ਛਾਣ ਕਰਨ ਤੋਂ ਬਾਅਦ ਉਨਹਾਂ (ਡਾ. ਗੁਰਮੋਹਨ ਸਿੰਘ ਵਾਲੀਆ ਨੇ) ਆਪਣਾ ਨਾਮ ਕਾਨਫਰੰਸ ਵਿੱਚੋਂ ਵਾਪਿਸ ਲੈਣ ਲਈ ਤੁਹਾਨੂੰ ਸੁਨੇਹਾ ਭੇਜ ਦਿੱਤਾ ਹੈ।{…}

ਸਿੱਖ ਕੌਮ ਪੂਰੀ ਤਰਾਂ ਜਾਗਰੂਕ ਹੈ ਅਤੇ ਜਿਆਦਾ ਸਮਾਂ ਅਜਿਹੀਆਂ ਗਲਤ ਵਿਆਖਿਆਵਾਂ ਨੂੰ ਸਹਿਣ ਨਹੀਂ ਕਰੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਸਿੱਖ ਦਰਸ਼ਨ ਅਤੇ ਸਿੱਖ ਇਤਿਹਾਸ ਦੀ ਗਲਤ ਵਿਆਖਿਆ ਪਿਛਲੀ ਇੱਕ ਸਦੀ ਤੋਂ ਜਾਰੀ ਹੈ ਅਤੇ ਪਿੱਛਲੇ ਦੋ ਦਹਾਕਿਆਂ ਤੋਂ ਉੱਤਰੀ ਅਮਰੀਕਾ ਵਿੱਚ ਚਰਮ ਸੀਮਾ ‘ਤੇ ਹੈ।

ਸਿੱਖਾਂ ਨੇ ਹਮੇਸ਼ਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਾਰਗ ਦਰਸ਼ਨ ਲਿਆ ਹੈ।ਜਿਵੇਂ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 938 ‘ਤੇ ਰਾਮਕਲੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ:

ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ।

ਸਿੱਖ ਕੌਮ ਨੇ ਮੈਨੂੰ ਕਿਹਾ ਹੈ ਕਿ ਇਸ ਮਸਲੇ ‘ਤੇ ਵਿਚਾਰ ਚਰਚ ਲਈ ਮੈਂ ਤੁਹਾਨੂੰ ਪੱਤਰ ਲਿਖਾਂ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਇਸ ਤੁਸੀਂ ਰਿਵਰਸਾਈਡ ਯੂਨੀਵਰਸਿਟੀ ਵਿੱਚ ਇਸ ਮਸਲੇ ‘ਤੇ 9 ਮਹੀਨਿਆਂ ਦੇ ਅੰਦਰ-ਅੰਦਰ ਇੱਕ ਇਮਾਨਦਰਾਨਾ ਅਤੇ ਖੁੱਲੀ ਵਿਚਾਰ ਚਰਚਾ ਰੱਖੋ।ਸਿੱਖ ਕੌਮ ਇਸ ਕਾਨਫਰੰਸ ਦਾ ਸਾਰਾ ਖਰਚਾ ਆਪ ਝੱਲੇਗੀ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਡਾ. ਜਗਮੋਹਨ ਸਿੰਘ ਉਪ ਕੁਲਪਤੀ ਨੂੰ ਬੇਨਤੀ ਕਰਾਂਗੇ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ, ਫਤਿਹਗੜ੍ਹ ਸਾਹਿਬ, ਪੰਜਾਬ ਵਿੱਚ ਕਾਨਫਰੰਸ ਦਾ ਪ੍ਰਬੰਧ ਕਰਕੇ ਤੁਹਾਨੂੰ ਸੱਦਾ ਦੇਣ ਜਾਂ ਫਿਰ ਅਸੀਂ ਕੈਲੀਫੋਰਨੀਆਂ ਵਿੱਚ ਜਨਤਕ ਕਾਨਫਰੰਸ ਦਾ ਪ੍ਰਬੰਧ ਕਰਾਂਗੇ ਅਤੇ ਤੁਹਾਨੂੰ ਸੱਦਾ ਦੇਵਾਂਗੇ ਕਿ ਤੁਸੀਂ ਇਸ ਮਸਲੇ ਆਪਣੇ ਵਿਚਾਰ ਰੱਖੋ।

ਸਪੱਸ਼ਟੀਕਰਨ ਵਾਲੇ ਵਿਸ਼ੇ:
1. ਸਿੱਖ ਧਰਮ ਦੇ ਅਧਿਐਨ ਦੀ ਉਨਤੀ ਵਿੱਚ ਸਿੰਘ ਸਭਾ ਲਹਿਰ ਦਾ ਯੋਗਦਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਇਤਿਹਾਸ ਅਨੁਸਾਰ ਸਿੱਖ ਪਛਾਣ

2. ਹੱਥ ਲ਼ਿਖਤ ਪੋਥੀਆਂ ਐੱਮ ਐੱਸ #1245, ਵਣਜਾਰਾ ਪੋਥੀ, ਬਾਹੋਵਾਲ ਪੋਥੀ, ਰੂਪਾ ਪੋਥੀ, ਸੁਰ ਸਿੰਘ ਵਾਲਾ ਪੋਥੀ ਦਾ ਸੋਮਾ ਅਤੇ ਪ੍ਰਮਾਣਿਕਤਾ।

3. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1706 ਵਿੱਚ ਸੰਪੂਰਨ ਹੋਈ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਾਲੀ ਬੀੜ।

4. ਸਿੱਖ ਗੁਰੂ ਸਹਿਬਾਨ ਦੀ ਵਿਲੱਖਣਤਾ ਨੂੰ ਨਵੇਂ ਯੁੱਗ ਵਿੱਚ ਚੁਣੌਤੀਆਂ।

ਇਸ ਲਈ ਉਪਰੋਕਤ ਵਰਨਣ ਕੀਤੇ ਤੱਥਾਂ ਦੀ ਰੌਸ਼ਨੀ ਵਿੱਚ ਮੈਂ, ਡਾ. ਗੁਰਮੇਲ ਸਿੰਘ ਸਿੱਧੂ ਅਤੇ ਡਾ. ਜਤਿੰਦਰ ਸਿੰਘ ਸਿੱਧੂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ 10 ਮਈ 1015 ਨੂੰ ਹੋ ਰਹੀ ਇਸ ਕਾਨਫਰੰਸ ਵਿੱਚ ਪਰਚੇ ਨਹੀਂ ਪੜ੍ਹਾਂਗੇ।

ਕੁਝ ਜਥੇਬੰਦੀਆਂ ਵਲੋਂ ਅਜੇ ਨਾਂ ਵਾਪਸ ਨਹੀਂ ਲਏ ਗਏ:

ਸਿੱਖ ਸਿਆਸਤ ਨਿਊਜ਼ ਨੂੰ ਪਤਾ ਲੱਗਿਆ ਹੈ ਕਿ ਸਿੱਖ ਅਮਰੀਕਨ ਲੀਗਲ ਡੀਫੈਂਸ ਐਂਡ ਐਜ਼ੂਕੇਸ਼ਨ ਫੰਡ, ਜੈਕਾਰਾ ਮੂਵਮੈਂਟ ਅਤੇ ਸਿੱਖ ਕੁਲੀਸ਼ਨ ਨਾਲ ਸਬੰਧਿਤ ਵਿਦਵਾਨਾਂ ਨੇ ਇਸ ਕਾਨਫਰੰਸ ਵਿੱਚ ਹਿੱਸਾ ਨਾ ਲੈਣ ਦਾ ਅਜੇ ਐਲਾਨ ਨਹੀਂ ਕੀਤਾ।

ਪਿਸੌਰਾ ਸਿੰਘ ਵੱਲੋਂ ਕੀਤੀ ਜਾ ਰਹੀ ਇਸ ਕਾਨਫਰੰਸ ਦਾ ਬਾਈਕਾਟ ਕੀਤਾ ਜਾਵੇ- ਸਿੱਖ ਯੂਥ ਆਫ ਅਮੈਰਿਕਾ:

ਅਮਰੀਕਾ ਦੀ ਸਿੱਖ ਜੱਥੇਬੰਦੀ ਸਿੱਖ ਯੂਥ ਆਫ ਅਮਰੀਕਾ ਨੇ ਪਿਸ਼ੌਰਾ ਸਿੰਘ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਵਿਰੋਧ ਕਰਦਿਆਂ ਸਿੱਖ ਕੌੰਮ ਨੂੰ ਜਾਗਰੂਕ ਕੀਤਾ ਹੈ। ਇੱਕ ਲਿਖਤੀ ਬਿਆਨ ਵਿੱਚ ਸਿੱਖ ਯੂਥ ਆਫ ਅਮਰੀਕਾ ਨੇ ਸਿੱਖ ਵਿਦਵਾਨਾਂ ਅਤੇ ਸਿੱਖ ਜਗਤ ਨੂੰ ਇਸ ਕਾਨਫਰੰਸ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਸਿੱਖ ਯੂਥ ਆਫ ਅਮਰੀਕਾ ਨੇ ਸਪੱਸ਼ਟ ਕੀਤਾ ਕਿ ਬਾਈਕਾਟ ਦਾ ਸੱਦਾ ਪਿਸ਼ੌਰਾ ਸਿੰਘ ਦੀ ਸਿੱਖ ਧਰਮ ਬਾਰੇ ਵਿਵਾਦਤ ਖੋਜ ਕਰਕੇ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,