ਆਮ ਖਬਰਾਂ

ਪੰਜਾਬੀ ਫਿਲਮ ਯੋਧਾ 31 ਅਕਤੂਬਰ ਨੂੰ ਹੋਵੇਗੀ ਰਿਲੀਜ਼

October 21, 2014 | By

 ਕੁਲਜਿੰਦਰ ਸਿੱਧੂ ਯੋਧਾ ਦੇ ਇੱਕ ਅੰਦਾਜ਼ ਵਿੱਚ

ਕੁਲਜਿੰਦਰ ਸਿੱਧੂ ਯੋਧਾ ਦੇ ਇੱਕ ਅੰਦਾਜ਼ ਵਿੱਚ

ਜਲੰਧਰ (20 ਅਕਤੂਬਰ, 2014): ਪੰਜਾਬੀ ਫਿਲਮ ਸਾਡਾ ਹੱਕ ਰਾਹੀਂ ਪੰਜਾਬੀ ਦਰਸ਼ਕਾਂ ਦੀ ਵਾਹ ਵਾਹ ਖੱਟਣ ਵਾਲੇ ਇਸ ਫਿਲਮ ਦੇ ਹੀਰੋ ਕੁਲਜਿੰਦਰ ਸਿੱਧੂ ਜਲਦੀ ਪੰਜਾਬੀ ਦਰਸ਼ਕਾ ਦੀ ਕਚਹਿਰੀ ਵਿੱਚ ਆਪਣੀ ਨਵੀ ਪੰਜਾਬੀ ਫਿਲਮ ਯੋਧਾ ਲੈਕੇ ਹਾਜ਼ਰ ਹੋ ਰਹੇ ਹਨ।

ਕਾਮੇਡੀ ਪੰਜਾਬੀ ਫ਼ਿਲਮਾਂ ਦੇ ਦੌਰ ‘ਚ ਇਕ ਵੱਖਰੇ ਵਿਸ਼ੇ ਨੂੰ ਲੈ ਕੇ ਆ ਰਹੀ ਹੈ ਫ਼ਿਲਮ ‘ਯੋਧਾ’। ਇਸ ਗੱਲ ਦਾ ਦਾਅਵਾ ਕਰਦੀ ਹੈ ਫ਼ਿਲਮ ਦੀ ਪੂਰੀ ਟੀਮ, ਹੀਰੋ ਕੁਲਜਿੰਦਰ ਸਿੱਧੂ, ਡਾਇਰੈਕਟਰ ਮਨਦੀਪ ਬੈਨੀਪਾਲ, ਨਿਰਮਾਤਾ ਦਿਨੇਸ਼ ਸੂਦ, ਰਾਜੀਵ ਕੁਮਾਰ, ਲੇਖਕ ਅਮਰਦੀਪ ਸਿੰਘ ਗਿੱਲ, ਸਾਰੇ ਹੀ ਇਸ ਫ਼ਿਲਮ ਦੀ ਸਫਲਤਾ ਬਾਰੇ ਆਸਵੰਦ ਹਨ।

ਇਸ ਫ਼ਿਲਮ ਦੇ ਟਰੇਲਰ ਨੂੰ ਯੂ-ਟਿਊਬ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਨੈੱਟ ਦੀਆਂ ਬਾਕੀ ਸੋਸ਼ਲ ਸਾਈਟਾਂ ‘ਤੇ ‘ਯੋਧਾ’ ਦਾ ਪ੍ਰਚਾਰ ਪੂਰਾ ਗਰਮ ਹੈ।

ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਡਰੱਗ ਮਾਫੀਆ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿਚ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਅਨੇਕਾਂ ਦਿ੍ਸ਼ ਮਿਲਣਗੇ। ਫ਼ਿਲਮ ਵਿਚ ਕੁਲਜਿੰਦਰ ਸਿੱਧੂ ਤੋਂ ਇਲਾਵਾ ਰਾਹੁਲ ਦੇਵ, ਗਿਰਜਾ ਸ਼ੰਕਰ, ਉੱਨਤੀ ਡਾਵਰਾ, ਹਰਦੀਪ ਗਿੱਲ, ਹੈਕਟਰ ਸੰਧੂ, ਅਜੇ ਜੇਠੀ, ਮਹਾਂਵੀਰ ਭੁੱਲਰ, ਦਿਨੇਸ਼ ਸੂਦ, ਦਰਸ਼ਨ ਘਾਰੂ, ਨਾਸਿਰ ਖਾਨ ਵਰਗੇ ਅਦਾਕਾਰਾਂ ਨੇ ਕੰਮ ਕੀਤਾ ਹੈ।

ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਗੀਤ ਅਮਰਦੀਪ ਸਿੰਘ ਗਿੱਲ, ਰਾਜ ਰਣਜੋਧ ਅਤੇ ਦਕਸ਼ ਅਜੀਤ ਸਿੰਘ ਨੇ ਲਿਖੇ ਹਨ ।ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਹਨ ਦਲੇਰ ਮਹਿੰਦੀ, ਜੈਜ਼ੀ ਬੈਂਸ, ਨਿਰਮਲ ਸਿੱਧੂ, ਗੁਰਮੀਤ ਸਿੰਘ, ਰਾਜ ਰਣਜੋਧ, ਤਰੰਨੁਮ ਮਲਿਕ ਅਤੇ ਸੋਨੂੰ ਕੱਕੜ ਨੇ।

ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡ ਨੇ ਰਿਲੀਜ਼ ਕੀਤਾ ਹੈ, ਜੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਿਧੀ ਸਿੱਧੂ ਇਸ ਫ਼ਿਲਮ ਦੀ ਕਾਰਜਕਾਰੀ ਨਿਰਮਾਤਾ ਹੈ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਅਮਰਦੀਪ ਸਿੰਘ ਗਿੱਲ ਅਤੇ ਕੁਲਜਿੰਦਰ ਸਿੱਧੂ ਨੇ ਮਿਲ ਕੇ ਲਿਖੇ ਹਨ। ਫ਼ਿਲਮ 31 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: