Tag Archive "punjabi-movie"

ਪੰਜਾਬ ਦੀ ਕਰਜ਼ੇਮਾਰੀ ਕਿਸਾਨੀ ਅਤੇ ਜਵਾਨੀ ਨੂੰ ਆਸਵਾਦੀ ਸੁਨੇਹਾ ਦਿੰਦੀ ਛੋਟੀ ਫਿਲਮ: ਬੇਰੁਜ਼ਗਾਰ

ਪਰਦੀਪ ਸਿੰਘ ਅਤੇ ਪੰਜ ਤੀਰ ਰਿਕਾਰਡਜ਼ ਵੱਲੋਂ ਸਿੱਖੀ ਅਸੂਲਾਂ ਅਤੇ ਸ਼ਾਨਾਂਮੱਤੀਆਂ ਸਿੱਖ ਰਵਾਇਤਾਂ, ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨਸ਼ਿਆਂ ਦੇ ਦੈਂਤ ਅਤੇ ਪੰਜਾਬ ਦੇ ਸੱਭਿਆਚਾਰ ਮਾਹੌਲ ਨੂੰ ਗੰਧਲਾ ਕਰ ਰਹੇ ਰੀਤਾਂ ਰਿਵਾਜ਼ਾਂ ‘ਤੇ ਨਿਵੇਕਲੇ ਅੰਦਾਜ਼ ਵਿੱਚ ਛੋਟੀਆਂ ਫਿਲਮਾਂ ਦਰਸ਼ਕਾਂ ਦੇ ਰੁਬਰੂ ਕਰਨ ਤੋਂ ਬਾਅਦ ਪੰਜਾਬ ਵਿੱਚ ਕਰਜ਼ੇ ਦੇ ਭਾਰ ਹੇਠ ਦੱਬੀ ਕਿਸਾਨੀ ਵਿੱਚ ਖੁਦਕੁਸ਼ੀਆਂ ਦੇ ਪੈਦਾ ਹੋਏ ਰੁਝਾਨ ਅਤੇ ਪੰਜਾਬ ਦੀ ਜਵਾਨੀ ਵਿੱਚ ਪਸਰੀ ਬੇਰੁਜ਼ਗਾਰੀ ਨੂੰ ਆਪਣੀ ਨਵੀ ਫਿਲਮ ਦਾ ਵਿਸ਼ਾ ਬਣਾਇਆ ਹੈ।

ਫ਼ਿਲਮ 2ਬੋਲ ਦਾ ਗੀਤ ‘‘ਵਰ ਦੇ ਮੈਨੂੰ ਪਾਤਸ਼ਾਹ’’ਜਾਰੀ ਕੀਤਾ ਗਿਆ

ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਫ਼ਿਲਮ ‘‘2ਬੋਲ’’ ਦਾ ਪਹਿਲਾ ਗੀਤ ‘‘ਵਰ ਦੇ ਮੈਨੂੰ ਪਾਤਸ਼ਾਹ’’ ਸਾਗਾ ਮਿਊਜ਼ਿਕ ਵਲੋਂ ਯੂ ਟਿਊਬ ਤੇ ਵੀਰਵਾਰ ਨੂੰ ਸ਼ਾਮ 5 ਵਜੇ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲਮ ਪ੍ਰੋਡੀਊਸਰ ਤਰਨਜੀਤ ਸਿੰਘ ਕਨੇਡਾ ਨੇ ਦਸਿਆ ਕਿ ਇਹ ਗੀਤ ਪੰਜਾਬ ਦੇ ਨਾਮੀ ਗਾਇਕ ਨਛੱਤਰ ਗਿੱਲ ਨੇ ਗਾਇਆ ਹੈ ਤੇ ਇਸ ਗੀਤ ਨੂੰ ਗੀਤਕਾਰ ਵਿਸ਼ਾਲ ਨੇ ਲਿਖਿਆ ਹੈ।

ਫਿਲਮ “ਜਿੰਦਾ ਸੁੱਖਾ” 11 ਸਤੰਬਰ ਨੂੰ ਹੋਵੇਗੀ ਜਾਰੀ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਦੀ ਕਮਾਂਡ ਸੰਭਾਲਣ ਵਾਲੇ ਭਾਰਤੀ ਫੌਜ ਦੇ ਮੁਖੀ ਜਰਨਲ ਵੈਦਿਆ ਨੂੰ ਉਸਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇ ਕੇ ਜ਼ਾਮ-ਏ-ਸ਼ਹਾਦਤ ਪੀਣ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਦੀਆਂ ਸੱਚੀਆਂ ਘਟਨਾਵਾਂ 'ਤੇ ਆਸਟ੍ਰੇਲੀਆ ਐਡੀਲੇਡ ਤੋਂ ਸਿੰਘ ਬ੍ਰਦਰਜ਼ ਤੇ ਗੁਰੂ ਨਾਨਕ ਸੇਵਾ ਸੰਸਥਾ ਵੱਲੋਂ ਫ਼ਿਲਮਾਈ ਗਈ ਨਵੀਂ ਪੰਜਾਬੀ ਫ਼ਿਲਮ 'ਜਿੰਦਾ ਸੁੱਖਾ' ਕੁਝ ਵਿਸ਼ੇਸ਼ ਕਾਰਨਾਂ ਕਰਕੇ ਹੁਣ 11 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।

ਆਕਲੈਂਡ ਵਿੱਚ ਲੰਘੇ ਸਿੱਖ ਸੰਘਰਸ਼ ‘ਤੇ ਅਧਾਰਿਤ ਫਿਲ਼ਮ “ਸੁੱਖਾ ਜਿੰਦਾ” ਦਾ ਇਸ਼ਤਿਹਾਰ ਜਾਰੀ ਕੀਤਾ ਗਿਆ

ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਪੰਜਾਬੀ ਫਿਲਮ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਦਾ ਇਸ਼ਤਿਹਾਰ ਅੱਜ ਇੱਥੇ ਆਕਲੈਂਡ ‘ਚ ਵਿਖੇ ਰਿਲੀਜ਼ ਕੀਤਾ ਗਿਆ।

ਐਡੀਲੇਡ ਵਿੱਚ ਸਿੱਖ ਸੰਘਰਸ਼ ‘ਤੇ ਅਧਾਰਿਤ ਫਿਲ਼ਮ “ਸੁੱਖਾ ਜਿੰਦਾ” ਦਾ ਇਸ਼ਤਿਹਾਰ ਜਾਰੀ ਕੀਤਾ ਗਿਆ

ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਦਾ ਇਸ਼ਤਿਹਾਰ ਅੱਜ ਇੱਥੇ ਐਡੀਲੇਡ 'ਚ ਵਿਖੇ ਰਿਲੀਜ਼ ਕੀਤਾ ਗਿਆ।

ਸ਼ਹੀਦ ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਬਣ ਰਹੀਆਂ ਤਿੰਨ ਫਿਲਮਾਂ ‘ਚੋ ਇੱਕ ਦਾ ਇਸ਼ਤਿਹਾਰ ਜਾਰੀ

ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਦਾ ਪੋਸਟਰ ਅੱਜ ਇੱਥੇ ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਪੁਲੀਸ ਦੇ ਸਖ਼ਤ ਪਹਿਰੇ ਹੇਠ ਰਿਲੀਜ਼ ਕੀਤਾ ਗਿ

ਫਿਲਮ “ਏਹੁ ਜਨਮੁ ਤੁਮ੍ਹਾਰੇ ਲੇਖੇ” ਵਿੱਚ ਭਗਤ ਪੂਰਨ ਸਿੰਘ ਦੀ ਸੇਵਾ ਭਾਵਨਾ ਦਰਸ਼ਕਾਂ ਨੂੰ ਕਰ ਰਹੀ ਹੈ ਪ੍ਰਭਾਵਿਤ

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ‘ਤੇ ਬਣੀ ਫਿਲਮ “ਏਹੁ ਜਨਮੁ ਤੁਮ੍ਹਾਰੇ ਲੇਖੇ” ਤੋਂ ਪ੍ਰਭਾਵਿਤ ਹੋ ਕੇ ਲੋਕ ਜਿਥੇ ਹੁਣ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਆ ਰਹੇ ਹਨ, ਉਥੇ ਫਿਲਮ ਦੇ ਹੀ ਇੱਕ ਕਲਾਕਾਰ ਨੇ ਪ੍ਰਭਾਵਿਤ ਹੋ ਕੇ ਪਿੰਗਲਵਾੜਾ ਦੀ ਇੱਕ ਕੁੜੀ ਨਾਲ ਵਿਆਹ ਕਰਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।

ਸਾਕਾ ਨਨਕਾਣਾ ਸਾਹਿਬ ‘ਤੇ ਅਧਾਰਿਤ ਫਿਲਮ ਦਾ ਹੋਵੇਗਾ ਨਿਰਮਾਣ, ਸ਼ੂਟਿੰਗ ਫਰਵਰੀ ਦੇ ਆਖ਼ਰੀ ਹਫਤੇ ਹੋਵੇਗੀ ਸ਼ੁਰੂ

ਪਾਕਿਸਤਾਨ ਸਥਿਤ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਨੂੰ ਭ੍ਰਿਸ਼ਟ ਮਹੰਤ ਨਰੈਣੂ ਤੋਂ ਅਜ਼ਾਦ ਕਰਵਾਉਣ ਸਮੇਂ ਵਾਪਰੇ ਸਾਕਾ ਨਨਕਾਣਾ ਸਾਹਿਬ, ਜਿਸ ਵਿੱਚ 150 ਤੋਂ ਜਿਆਦਾ ਸਿੱਖ ਮਹੰਤ ਦੇ ਗੁਡਿਆਂ ਨੇ ਸਹੀਦ ਕਰ ਦਿੱਤੇ ਸਨ। ਸੰਨ੍ਹ 1921 ਵਿਚ ਵਾਪਰੇ ਇਸ ਦੁਖਾਂਤ ਨੂੰ ਫਿਲਮ ਦੇ ਪਰਦੇ ‘ਤੇ ਰੂਪਮਾਨ ਕੀਤਾ ਜਾ ਰਿਹਾ ਹੈ।

ਪੰਜਾਬੀ ਫਿਲਮ ਯੋਧਾ 31 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਫਿਲਮ ਸਾਡਾ ਹੱਕ ਰਾਹੀਂ ਪੰਜਾਬੀ ਦਰਸ਼ਕਾਂ ਦੀ ਵਾਹ ਵਾਹ ਖੱਟਣ ਵਾਲੇ ਇਸ ਫਿਲਮ ਦੇ ਹੀਰੋ ਕੁਲਜਿੰਦਰ ਸਿੱਧੂ ਜਲਦੀ ਪੰਜਾਬੀ ਦਰਸ਼ਕਾ ਦੀ ਕਚਹਿਰੀ ਵਿੱਚ ਆਪਣੀ ਨਵੀ ਪੰਜਾਬੀ ਫਿਲਮ ਯੋਧਾ ਲੈਕੇ ਹਾਜ਼ਰ ਹੋ ਰਹੇ ਹਨ।

ਫਿਲਮ “ਕੌਮ ਦੇ ਹੀਰੇ” ਦੇ ਪਾਤਰਾਂ ਦੇ ਅਸਲ ਕਿਰਦਾਰ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ: ਜੱਥੇਦਾਰ ਅਕਾਲ ਤਖਤ ਸਾਹਿਬ

ਫ਼ਿਲਮ “ਕੌਮ ਦੇ ਹੀਰੇ” ਦੇ ਰੁਪਾਂਤਰਣ ਪਾਤਰਾਂ ਦੇ ਅਸਲ ਕਿਰਦਾਰ ਸ: ਬੇਅੰਤ ਸਿੰਘ, ਸ: ਸਤਵੰਤ ਸਿੰਘ ਅਤੇ ਸ: ਕੇਹਰ ਸਿੰਘ ਸਿੱਖ ਕੌਮ ਦੇ ਸਿਰਮੌਰ ਸ਼ਹੀਦ ਹਨ ਅਤੇ ਸਮੁੱਚੀ ਕੌਮ ਨੂੰ ਉਨ੍ਹਾਂ 'ਤੇ ਮਾਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਪੱਤਰਕਾਰਾਂ ਨਾਲ ਫਿਲਮ ਸਬੰਧੀ ਗੱਲ ਕਰਦਿਆਂ ਕੀਤਾ।

Next Page »