Tag Archive "punjabi-movie"

ਪੰਜਾਬ 1984 ਫਿਲਮ ਬਾਰੇ ਮੈਨੂੰ ਇਤਰਾਜ਼ ਕਿਉਂ ਹਨ? -ਸ੍ਰ.ਪਰਮਜੀਤ ਸਿੰਘ (ਗਾਜ਼ੀ)

ਦਿਲਜੀਤ ਦੁਸਾਂਝ ਦੀ ਅਦਾਕਾਰੀ ਵਾਲੀ ਫਿਲਮ ‘‘ਪੰਜਾਬ 1984” ਬੀਤੇ ਸ਼ੁੱਕਰਵਾਰ ਦੁਨੀਆ ਭਰ ਵਿਚ ਜਾਰੀ ਹੋਈ। ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਅਨੁਸਾਰ ਉਸਦੀ ਫਿਲਮ ‘‘ਗੈਰ-ਸਿਆਸੀ” ਹੈ। ਭੀੜ ਪਖੋਂ ਇਸ ਫਿਲਮ ਦੀ ਸ਼ੁਰੂਆਤ ਨੂੰ ਇਕ ਨਵੇਂ ਕੀਰਤੀਮਾਨ ਵਜੋਂ ਵੇਖਿਆ ਜਾ ਰਿਹਾ ਹੈ ਤੇ ਵਿਚਾਰਕ ਪਖੋਂ ਵੀ ਦਰਸ਼ਕਾਂ ਵਲੋਂ ਇਸ ਨੂੰ ਰਲਿਆ-ਮਿਲਿਆ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦਿਲਜੀਤ ਦੇ ਪ੍ਰਸ਼ੰਸਕਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਅੱਲ੍ਹੜ ਉਮਰ ਵਾਲਿਆਂ ਦੀ ਹੈ, (ਭਾਵੇਂ ਕਿ ਇਸ ਵਿਚ ਹਰ ਉਮਰ-ਵਰਗ ਦੇ ਲੋਕ ਸ਼ਾਮਲ ਹਨ) ਵਲੋਂ ਇਸ ਫਿਲਮ ਦੀ ਪੁੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ 1984 ਨਾਲ ਸੰਬੰਧਤ ਤੱਥਾਂ ਬਾਰੇ ਜਾਣਕਾਰੀ ਹੋ ਗਈ ਹੈ।

ਉਡੀਕਾਂ ਖਤਮ! ਪੰਜਾਬੀ ਇਤਿਹਾਸਕ ਫਿਲਮ “ਕੌਮ ਦੇ ਹੀਰੇ” 28 ਅਗਸਤ ਨੂੰ ਹੋਵੇਗੀ ਰਿਲੀਜ਼

ਲੰਮੀਆਂ ਉਡੀਕਾਂ ਤੋਂ ਬਾਅਦ ਇਤਿਹਾਸਕ ਪੰਜਾਬੀ ਫਿਲਮ “ਕੌਮ ਦੇ ਹੀਰੇ” ਹੁਣ 22 ਅਗਸਤ 2014 ਨੂੰ ਸਮੁੱਚੇ ਭਾਰਤ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਪਰਵਾਨਗੀ ਨਾ ਮਿਲਣ ਕਰਕੇ ਇਹ ਪਿਛਲੇ ਲੰਮੇ ਸਮੇਂ ਤੋਂ ਰਿਲੀਜ਼ ਨਹੀ ਹੋ ਸਕੀ ਸੀ।ਇਹ ਜਾਣਕਾਰੀ ਇਸ ਫਿਲਮ ਦੇ ਮੁੱਖ ਕਲਾਕਰ ਰਾਜ ਕਾਕੜਾ ਵੱਲੋਂ ਆਪਣੇ ਫੇਸਬੁੱਕ ਪੇਜ਼ ਰਾਹੀਂ ਦਿੱਤੀ ਗਈ। ਪਹਿਲਾਂ ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋਣੀ ਸੀ , ਪਰ ਭਾਰਤੀ ਸੈਂਸਰ ਬੋਰਡ ਦੇ ਪੱਖਪਾਤੀ ਰੱਵੀਏ ਕਾਰਨ ਫਿਲ਼ਮ ਨੂੰ ਰਿਲੀਜ਼ ਕਰਨ ਵਿੱਚ ਦੇਰ ਹੋ ਗਈ।ਪਰ ਹੁਣ ਸੈਂਸਰ ਬੋਰਡ ਦੀ ਪ੍ਰਵਾਨਗੀ ਤੋਂ ਬਆਦ ਫਿਲਮ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

ਰਾਜ ਕਾਕੜਾ ਪਹਿਲੀ ਫਿਲਮ “ਕੌਮ ਦੇ ਹੀਰੇ” ਜਲਦ ਆ ਰਹੀ ਹੈ; ਫਿਲਮ ਦੇ ਪੋਸਟਰ ਨਾਲ ਸੋਸ਼ਲ ਮੀਡੀਓ ਉੱਤੇ ਚੋਖੀ ਹਲਚਲ ਤੇ ਉਤਸ਼ਾਹ

ਚੰਡੀਗੜ੍ਹ/ ਪੰਜਾਬ (ਅਕਤੂਬਰ 30, 2013): “ਸਤਿ ਸ਼੍ਰੀ ਅਕਾਲ ਦੋਸਤੋ। ਬਹੁਤ ਜਲਦ ਤੁਹਾਡੇ ਰੂਬਰੂ ਹੋ ਰਹੇ ਹਾਂ ਆਪਣੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ਲੈ (ਕੇ); ਉਮੀਦ ਕਰਦੇ ਹਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਪੂਰਾ ਸਹਿਯੋਗ ਦੇਵੋਗੇ। ਹਾਜ਼ਰ ਹੈ ਫਿਲਮ ਦੀ ਪਹਿਲੀ ਝਲਕ। ਜਰੂਰ ਦੱਸਿਓ ਕਿਵੇਂ ਲੱਗੀ”, ਰੋਮਨ ਲਿੱਪੀ ਵਿਚ ਲਿਖੀਆਂ ਇਨ੍ਹਾਂ ਸਤਰਾਂ ਨਾਲ ਗੀਤਕਾਰ-ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਆਪਣੀ ਆ ਰਹੀ ਪੰਜਾਬੀ ਫਿਲਮ “ਕੌਮ ਦੇ ਹੀਰੇ” ਦਾ ਪੋਸਟਰ ਆਪਣੇ ਫੇਸਬੁੱਕ ਪੇਜ ਉੱਤੇ ਜਾਰੀ ਕੀਤਾ ਹੈ।

« Previous Page