ਸਿੱਖ ਖਬਰਾਂ

ਸਰਦਾਰ ਤਾਰਾ ਸਿੰਘ ਗੈਬਾ ਮਿਸਲ ਡੱਲੇਵਾਲੀਆ ਦੀ ਯਾਦ ਚ ਗੁਰਮਤਿ ਸਮਾਗਮ ਕਰਵਾਇਆ ਗਿਆ

November 4, 2023 | By

ਚੰਡੀਗੜ੍ਹ – 18 ਵੀਂ ਸਦੀ ਵਿਚ ਖਾਲਸਾ ਰਾਜ ਦੇ ਉਸਰਈਏ ਸਰਦਾਰ ਤਾਰਾ ਸਿੰਘ ਜੀ ਗੈਬਾ ਮਿਸਲ ਡੱਲੇਵਾਲੀਆ ਦੀ ਯਾਦ ਵਿੱਚ ਪਹਿਲਾ ਵਿਰਸਾ ਸੰਭਾਲ਼ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਕਰਵਾਇਆ ਗਿਆ।

ਇਹ ਸਮਾਗਮ “ਸਰਦਾਰ ਤਾਰਾ ਸਿੰਘ ਗੈਬਾ ਮਿਸਲ ਡੱਲੇਵਾਲੀਆ ਯਾਦਗਾਰੀ ਸਭਾ” ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸੰਧਿਆ ਵੇਲੇ ਸੋਦਰੁ ਰਹਿਰਾਸ ਦੇ ਪਾਠ ਤੋਂ ਬਾਅਦ ਰਾਤਰੀ ਦੇ ਦੀਵਾਨ ਸਜਾਏ ਗਏ। ਇਹਨਾਂ ਦੀਵਾਨਾਂ ਅੰਦਰ ਭਾਈ ਜੋਗਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਰਾਹੋਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ।

ਉਹਨਾਂ ਤੋਂ ਬਾਅਦ ਭਾਈ ਮਨਵੀਰ ਸਿੰਘ ਪਹੁਵਿੰਡ ਵਾਲਿਆਂ ਦੇ ਜਥੇ ਨੇ ਢਾਡੀ ਕਲਾ ਰਾਹੀ ਸਿੱਖ ਮਿਸਲ ਕਾਲ ਦੇ ਇਤਿਹਾਸ ਦਾ ਵਰਨਣ ਕੀਤਾ ਅਤੇ ਭਾਈ ਮਨਧੀਰ ਸਿੰਘ, ਪੰਥ ਸੇਵਕ ਜਥਾ ਦੋਆਬਾ ਦੁਆਰਾ ਸਰਦਾਰ ਤਾਰਾ ਸਿੰਘ ਗੈਬਾ ਜੀ ਦੇ ਜੀਵਨ ਕਾਲ ਦੀਆਂ ਘਟਨਾਵਾਂ, ਉਹਨਾਂ ਦੀ ਗੁਰਮੁਖਤਾਈ, ਉਨ੍ਹਾਂ ਦੇ ਰਾਜ ਪਬ੍ਰੰਧ, ਯੁੱਧ ਕਲਾ ਤੇ ਲੜੇ ਜੰਗਾਂ ਬਾਬਤ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਸੰਕਲਪ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।

ਇਸ ਸਮਾਗਮ ਵਿੱਚ ਰਾਹੋਂ ਸ਼ਹਿਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸਭਾਵਾਂ ਅਤੇ ਇਲਾਕੇ ਦੇ ਪਿੰਡਾਂ ਵਿਚੋ ਸੰਗਤਾਂ ਦੁਆਰਾ ਹਾਜ਼ਰੀ ਭਰੀ ਗਈ। ਇਸ ਸਮਾਗਮ ਵਿੱਚ ਪੰਥ ਸੇਵਕ ਜਥਾ ਦੋਆਬਾ, ਭਾਈ ਘਨਈਆ ਸੇਵਾ ਦਲ ਜਾਡਲਾ, ਸੰਤ ਸੇਵਕ ਜਥਾ ਕਿਸ਼ਨਪੁਰਾ, ਸਿੱਖ ਤਾਲਮੇਲ ਸੰਗਠਨ, ਨਰੋਆ ਪੰਜਾਬ, ਦੋਆਬਾ ਢਾਡੀ ਸਭਾ ਨਵਾਂਸ਼ਹਿਰ, ਵਾਰਿਸ ਪੰਜਾਬ ਦੇ ਆਦਿ ਜਥਿਆਂ ਦੇ ਮੋਹਤਬਰਾਂ ਵੱਲੋਂ ਵੀ ਹਾਜ਼ਰੀ ਲਵਾਈ ਗਈ। ਹਾਜਰ ਸਖਸ਼ੀਅਤਾਂ ਵੱਲੋਂ ਸਰਦਾਰ ਤਾਰਾ ਸਿੰਘ ਗੈਬਾ ਦੇ ਸੰਖੇਪ ਇਤਿਹਾਸ ਨਾਲ ਸੰਬੰਧਿਤ ਪਰਚਾ ਜਾਰੀ ਕੀਤਾ ਗਿਆ। ਇਸ ਮੌਕੇ ਭਾਈ ਮਨਧੀਰ ਸਿੰਘ ਦਾ ਸਨਮਾਨ ਕੀਤਾ ਗਿਆ।

 

ਇਸ ਮੌਕੇ ਸੁਖਦੇਵ ਸਿੰਘ ਮਾਨ, ਮਲਕੀਤ ਸਿੰਘ ਕਾਹਲੋਂ, ਸਤਪਾਲ ਸਿੰਘ ਲੇਹਲ , ਜਰਨੈਲ ਸਿੰਘ ਮੰਜੀ ਸਾਹਿਬ, ਜਥੇਦਾਰ ਦਲਜੀਤ ਸਿੰਘ ਮੋਇਲਾ ,ਅਵਤਾਰ ਸਿੰਘ ਜਗਤਪੁਰ, ਬਰਜਿੰਦਰ ਸਿੰਘ ਹੁਸੈਨਪੁਰ, ਤੀਰਥ ਸਿੰਘ ਰਾਹੋਂ, ਸਤਨਾਮ ਸਿੰਘ ਭਾਰਾਪੁਰ, ਹਰਨੇਕ ਸਿੰਘ ਫੌਜੀ, ਕੁਲਵੰਤ ਸਿੰਘ ਸਹਾਬਪੁਰ, ਮਾਸਟਰ ਬੇਅੰਤ ਸਿੰਘ ਨੀਲੋਵਾਲ, ਕੁਲਵਿੰਦਰ ਸਿੰਘ ਬਬਰ ਮਜਾਰਾ, ਪਰਦੀਪ ਸਿੰਘ ਰਾਹੋਂ,ਮੇਜਰ ਸਿੰਘ ਪੱਲੀਆਂ, ਸਰਵਣ ਸਿੰਘ ਉਸਮਾਨਪੁਰ, ਕੁਲਦੀਪ ਸਿੰਘ ਸਲੇਮਪੁਰ, ਹਰਦਿਆਲ ਸਿੰਘ ਬਹਿਲੂਰਕਲਾਂ, ਬਹਾਦਰ ਸਿੰਘ ਧਰਮਕੋਟ, ਮਾਸਟਰ ਨਰਿੰਦਰ ਸਿੰਘ ਭਾਰਟਾ, ਸਰਬਜੀਤ ਸਿੰਘ ਮਝੂਰ, ਮੋਹਣ ਸਿੰਘ ਮੀਰਪੁਰ, ਜਸਵੀਰ ਸਿੰਘ ਦੌਲਤਪੁਰ, ਪ੍ਰਭਜੀਤ ਸਿੰਘ ਕਾਹਲੋਂ, ਹਰਜੀਤ ਸਿੰਘ ਕਿਸ਼ਨਪੁਰਾ, ਅਵਤਾਰ ਸਿੰਘ ਕਿਸ਼ਨਪੁਰਾ,ਗੁਰਪ੍ਰੀਤ ਸਿੰਘ ਰਾਮਰਾਏਪੁਰ, ਲਖਵੀਰ ਸਿੰਘ ਛੋਕਰਾਂ, ਸੁਰਜੀਤ ਸਿੰਘ ਕੰਗ, ਸੁਰਿੰਦਰ ਸਿੰਘ ਰਾਣੇਵਾਲ ਆਦਿ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,