ਸਿੱਖ ਖਬਰਾਂ

ਖਾਲਸਾਈ ਖੇਡਾਂ ਦੌਰਾਨ ਸ਼੍ਰੋਮਣੀ ਕਮੇਟੀ ਖਿਲਾਫ ਨਾਅਰੇ ਲਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

March 10, 2016 | By

ਫਤਹਿਗੜ੍ਹ ਸਾਹਿਬ (9 ਮਾਰਚ, 2016): ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀਆਂ 12ਵੀਆਂ  ਤਿੰਨ ਰੋਜ਼ਾ ਖ਼ਾਲਸਾਈ ਖੇਡਾਂ ਦੌਰਾਨ ਮਾਰਚ ਪਾਸਟ ਵਿੱਚ  ਪਤਿਤ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਤੋਂ ਨਰਾਜ਼ ਨਿਹੰਗ ਬਾਣੇ ਵਿੱਚ ਸਜ਼ੇ ਇੱਕ ਵਿਦਿਆਰਥੀ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਨਾਅਰੇਬਾਜ਼ੀ ਕਰਨ ‘ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

 ਗੁਰਪਿਆਰ ਸਿੰਘ

ਗੁਰਪਿਆਰ ਸਿੰਘ

ਵਿਦਿਆਰਥੀ ਗੁਰਪਿਆਰ ਸਿੰਘ ਵਾਸੀ ਫ਼ਰੀਦਕੋਟ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਕਾਰਨ ਪੁਲੀਸ  ਨੇ ਡਿਊਟੀ ਅਫਸਰ ਏਐਸਆਈ ਨਰੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਖ਼ਿਲਾਫ਼ ਧਾਰਾ  107/151 ਤਹਿਤ ਕੇਸ ਦਰਜ ਕੀਤਾ ਹੈ। ਗੁਰਪਿਆਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ  ਇੰਜਨੀਅਰਿੰਗ ਕਾਲਜ ਵਿੱਚ ਬੀਟੈਕ ਅੰਤਿਮ ਸਾਲ   ਦਾ ਵਿਦਿਆਰਥੀ ਹੈ।

ਸੂਤਰਾਂ ਅਨੁਸਾਰ ਅੱਜ ਉਸ ਨੂੰ ਸਬ ਡਿਵੀਜ਼ਨਲ  ਮੈਜਿਸਟ੍ਰੇਟ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ  ਉਸ ਦੇ ਰਿਸ਼ਤੇਦਾਰਾਂ ਵੱਲੋਂ ਜ਼ਮਾਨਤ ਭਰਨ ’ਤੇ ਉਸ ਨੂੰ ਛੱਡ ਦਿੱਤਾ ਗਿਆ ਹੈ।

ਨਿਹੰਗ ਬਾਣੇ ਵਿੱਚ ਸਜੇ ਵਿਦਿਆਰਥੀ ਵੱਲੋਂ ਉਸ ਸਮੇਂ ਨਾਅਰੇਬਾਜ਼ੀ ਕੀਤੀ ਗਈ ਜਦੋਂ ਸਮਾਗਮ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ  ਮਾਰਚ ਪਾਸਟ ਤੋਂ ਸਲਾਮੀ ਲੈ ਰਹੇ ਸਨ।

ਵਿਦਿਆਰਥੀ ਗੁਰਪਿਆਰ  ਸਿੰਘ ਨੇ ਦੱਸਿਆ ਕਿ ਖ਼ਾਲਸਾਈ ਖੇਡਾਂ ਦੇ ਮਾਰਚ ਪਾਸਟ ਵਿੱਚ ਕੁਝ ਪਤਿਤ ਸਿੱਖ ਖਿਡਾਰੀ  ਸ਼ਾਮਲ ਹਨ। ਇਸ ਸਬੰਧੀ ਉਸ ਨੇ ਪਹਿਲਾਂ ਵੀ ਐਸਜੀਪੀਸੀ ਨੂੰ ਦੱਸਿਆ ਸੀ ਪਰ ਉਸ ਦੀ ਆਵਾਜ਼  ਨੂੰ ਦਬਾ ਦਿੱਤਾ ਗਿਆ ਸੀ। ਇਸ ਲਈ ਅੱਜ ਮਜਬੂਰ ਹੋ ਕੇ  ਉਸ ਨੂੰ ਇਹ ਕਦਮ ਚੁੱਕਣਾ ਪਿਆ  ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,