Tag Archive "abhay-chautala"

ਐਸ.ਵਾਈ.ਐਲ: ਪੰਜਾਬ ਦੇ ਪਾਣੀਆਂ ਦੇ ਹੱਕ ‘ਚ (ਦੇਵੀਗੜ੍ਹ) ਪਟਿਆਲਾ ਤੋਂ ਕੱਢਿਆ ਗਿਆ ਮਾਰਚ

ਹਰਿਆਣਾ ਦੀ ਮੁੱਖ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਅਭੈ ਚੌਟਾਲਾ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਦੇ ਐਲਾਨ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਪਟਿਆਲਾ ਵਿਖੇ ਮਾਰਚ ਕੀਤਾ ਗਿਆ। ਪੰਜਾਬ ਦੇ ਪਾਣੀਆਂ ਦੇ ਹੱਕ 'ਚ ਕੀਤੇ ਗਏ ਮਾਰਚ 'ਚ ਸ਼ਾਮਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੈ ਪਰ ਕੇਂਦਰ ਸਰਕਾਰ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਨੇ ਪੰਜਾਬ ਨਾਲ ਵੱਡੀ ਗੱਦਾਰੀ ਕੀਤੀ ਹੈ ਤੇ ਸਿਰਫ ਆਪਣੀ ਕੁਰਸੀ ਖਾਤਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕੀਤਾ ਹੈ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਕਾਰਜਕਰਤਾ ਚੌਟਾਲਾ ਦੀ ਅਗਵਾਈ ‘ਚ ਸ਼ੰਭੂ ਸਰਹੱਦ ਵੱਲ ਤੁਰੇ: ਮੀਡੀਆ ਰਿਪੋਰਟਾਂ

ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਕਾਰਜਕਰਤਾਵਾਂ ਨੇ ਆਪਣੇ ਆਗੂ ਅਭੈ ਚੌਟਾਲਾ ਦੀ ਅਗਵਾਈ 'ਚ ਸ਼ੰਭੂ ਬਾਰਡਰ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ। ਜਿੱਥੇ ਕਿ ਹਰਿਆਣਾ ਅਤੇ ਪੰਜਾਬ ਦੀ ਪੁਲਿਸ ਨੇ ਨਾਕੇ ਲਾਏ ਹੋਏ ਹਨ। ਨੀਮ ਫੌਜੀ ਦਸਤਿਆਂ ਦੀਆਂ 10 ਕੰਪਨੀਆਂ ਵੀ ਇਸ ਮੌਕੇ ਲਾਈਆਂ ਗਈਆਂ ਹਨ।

ਐਸ.ਵਾਈ.ਐਲ.: ਕਪੂਰੀ ਵਿਖੇ ਚੌਟਾਲਿਆਂ ਦਾ ‘ਸਵਾਗਤ’ ਕਰਨ ਜਾਣਗੇ ਬੈਂਸ ਭਰਾ

ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਬਾਦਲ ਪਰਿਵਾਰ ਦੇ ਦੋਸਤ ਅਭੈ ਚੌਟਾਲਾ ਵਲੋਂ 23 ਫਰਵਰੀ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਪੁੱਟਣ ਦੇ ਐਲਾਨ ਦੇ ਜਵਾਬ 'ਚ ਲੁਧਿਆਣਾ ਦੇ ਬੈਂਸ ਭਰਾਵਾਂ ਨੇ ਐਲਾਨ ਕੀਤਾ ਕਿ ਉਹ ਪਟਿਆਲਾ ਦੇ ਕਪੂਰੀ ਵਿਖੇ ਚੌਟਾਲਿਆਂ ਦੇ 'ਸਵਾਗਤ' ਲਈ ਜਾਣਗੇ ਅਤੇ ਉਥੇ 'ਲਲਕਾਰ ਰੈਲੀ' ਕਰਨਗੇ।

ਸਤਲੁਜ-ਯਮੁਨਾ ਲਿੰਕ ਨਹਿਰ: ਪੰਜਾਬ-ਹਰਿਆਣਾ ਸਰਹੱਦ ਸੀਲ; ਪਟਿਆਲਾ ‘ਚ ਧਾਰਾ 144 ਲਾਗੂ

ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਅੰਦਰ ਦਾਖਲ ਐਸਵਾਈਐਲ ਨਹਿਰ ਦੀ ਮੁੜ ਖੁਦਾਈ ਕਰਨ ਦੇ ਐਲਾਨ ਦੇ ਮੱਦੇਨਜ਼ਰ ਬੁੱਧਵਾਰ ਪੰਜਾਬ ਹਰਿਆਣਾ ਸਰਹੱਦ ’ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਉਂਜ ਇਸ ਸਬੰਧੀ ਅਭਿਆਸ ਤੋਂ ਬਾਅਦ ਦੇਰ ਸ਼ਾਮੀ ਇਥੋਂ ਬਹੁਤੀ ਪੁਲਿਸ ਹਟਾ ਲਈ ਗਈ, ਜੋ ਅਧਿਕਾਰਤ ਤੌਰ ’ਤੇ 23 ਫਰਵਰੀ ਸਵੇਰੇ ਇਥੇ ਆ ਕੇ ਮੋਰਚੇ ਸੰਭਾਲ਼ੇਗੀ।

ਬਾਦਲ ਪਰਿਵਾਰ ਦੇ ਦੋਸਤ ਅਭੈ ਚੌਟਾਲਾ ਦਾ ਐਲਾਨ; ਹਰ ਹਾਲ ‘ਚ 23 ਨੂੰ ਨਹਿਰ ਪੁੱਟਾਂਗੇ

ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਅਭੈ ਚੌਟਾਲਾ ਨੇ ਕਿਹਾ ਕਿ ਜੇਕਰ ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਫੌਜ ਵੀ ਤਾਇਨਾਤ ਕੀਤੀ ਗਈ ਤਾਂ ਵੀ 23 ਫਰਵਰੀ ਨੂੰ ਹਰ ਹਾਲ 'ਚ ਸਤਲੁਜ-ਯਮੁਨਾ ਲਿੰਕ ਨਹਿਰ ਪੁੱਟਾਂਗੇ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਆਗੂ ਨੇ ਸੋਮਵਾਰ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਜਨ ਜਾਗ੍ਰਿਤੀ ਮੁਹਿੰਮ ਦੇ ਤੀਜੇ ਪੜਾਅ 'ਚ ਪਾਰਟੀ ਦਫ਼ਤਰ 'ਚ ਕਾਰਜਕਰਤਾਵਾਂ ਨਾਲ ਬੈਠਕ 'ਚ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਐਸ.ਵਾਈ.ਐਲ. ਨਹਿਰ ਪੁੱਟਣ ਦਾ ਬਾਦਲਾਂ ਦੇ ਦੋਸਤ ਚੌਟਾਲਾ ਦਾ ਐਲਾਨ ਮਹਿਜ ਸ਼ਰਾਰਤ ਅਤੇ ਸਟੰਟ : ਦਲ ਖਾਲਸਾ

ਇੰਡੀਅਨ ਨੈਸ਼ਨਲ ਲੋਕ ਦਲ ਵਲੋਂ 23 ਫਰਵਰੀ ਨੂੰ ਵਿਵਾਦਿਤ ਐਸ. ਵਾਈ. ਐਲ ਨਹਿਰ ਪੁੱਟਣ ਲਈ ਪੰਜਾਬ ਵੱਲ ਕੂਚ ਕਰਨ ਦੇ ਐਲਾਨ 'ਤੇ ਸਖਤ ਟਿੱਪਣੀ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਅਭੈ ਚੌਟਾਲਾ ਦਾ ਇਹ ਕਦਮ ਮਹਿਜ ਇਕ ਸਿਆਸੀ ਸ਼ਰਾਰਤ ਅਤੇ ਸਟੰਟ ਤੋਂ ਵੱਧ ਕੁਝ ਵੀ ਨਹੀਂ ਹੈ।

« Previous Page