Tag Archive "articles-by-dr-sewak-singh"

ਵਾਹੀਕਾਰਾਂ ਦੇ ਖਿਆਲ ਦੇ ਘੇਰੇ

ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।

ਕਿਸਾਨੀ ਮਸਲਾ ਅਤੇ ਸੰਘ ਦੀ ਮਿੱਥ

ਕਿਸਾਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਵਿਰੋਧ ਕਿਸੇ ਲੋਕਤੰਤਰੀ ਹਕੂਮਤ ਦੀ ਥਾਂ ਅਜਿਹੇ ਮਾਨਸਿਕ ਵਰਤਾਰੇ ਨਾਲ ਹੈ ਜਿਸਨੂੰ ਕਿਸੇ ਵੀ ਵਿਰੋਧ ਵਿਚੋਂ ਇਤਿਹਾਸਕ ਜਾਂ ਮਿਥਕ ਹਮਲਿਆਂ ਦੀ ਪੀੜ ਉਠ ਖੜ੍ਹਦੀ ਹੈ ਜਾਂ ਵਿਰੋਧ ਨੂੰ ਸੰਭਾਵੀ ਅਤਿਵਾਦ ਵਜੋਂ ਚਿਤਵਣਾ ਸ਼ੁਰੂ ਕਰ ਦਿੰਦਾ ਹੈ।ਏਹ ਨੁਕਤਾ ਸਭ ਧਿਰਾਂ ਨਾਲ ਸੰਘ ਦੇ ਸਮੁਚੇ ਵਿਹਾਰ ਤੇ ਲਾਗੁ ਹੈ।ਕਿਸਾਨਾਂ ਦਾ ਸਾਥ ਦੇਣ ਵਾਲੇ ਜਿਹੜੇ ਵਿਦਵਾਨ ਅਤੇ ਰਾਜਸੀ ਲੋਕ ਸੰਘ ਵਾਲਿਆਂ ਨੂੰ ਵਧੇਰੇ ਸਿਆਣੇ ਸਮਰਥ ਅਤੇ ਸੰਗਠਤ ਮੰਨਦੇ ਹਨ ਪਰ ਸਮੁਚੇ ਸਮਾਜਕ ਜੀਵਨ ਨੂੰ ਓਹਨਾਂ ਹੱਥੋਂ ਤਬਾਹ ਹੁੰਦਿਆਂ ਵੇਖ ਕੇ ਚੁਟਕਲਿਆਂ ਵਜੋਂ ਸੁਆਦ ਵੀ ਲੈ ਰਹੇ ਹਨ, ਓਹਨਾਂ ਬਾਰੇ ਇਹ ਪੱਖ ਤੋਂ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਇਹ ਸੰਘ ਵਾਲੀ ਮਨੋਦਸ਼ਾ ਦੇ ਅੰਸ਼ ਹਨ।ਤਬਾਹੀ ਕਰਨ ਦੀ ਇੱਛਾ ਅਤੇ ਤਬਾਹੀ ਵੇਖ ਕੇ ਖੁਸ਼ ਹੋਣਾ ਦੋਵੇਂ ਹੀ ਆਮ ਮਾਨਸਿਕ ਲੱਛਣ ਨਹੀਂ ਹਨ।

ਪਾਣੀ ਵੀ, ਪਾਣੀ-ਪਾਣੀ (ਲੇਖਕ – ਡਾ. ਸੇਵਕ ਸਿੰਘ)

ਕੁਦਰਤ ਦਾ ਖੇਲ ਬਹੁਤ ਬਚਿੱਤਰ ਹੈ ਬੰਦਾ ਜਿਉਂ ਜਿਉਂ ਅੰਤ ਪਾਉਣ ਲਈ ਜ਼ੋਰ ਲਾ ਰਿਹਾ ਹੈ ਤਿਉਂ ਤਿਉਂ ਉਸਨੂੰ ਆਪਣਾ ਆਪ ਹੋਰ ਛੋਟਾ ਲੱਗ ਰਿਹਾ ਹੈ। ਸੌ-ਡੇਢ ਸੌ ਸਾਲ ਪਹਿਲਾਂ ਬੰਦੇ ਨੂੰ ਲੱਗਦਾ ਸੀ ਕਿ ਸਾਇੰਸ ਨੇ ਕੁਝ ਚਿਰ ਵਿਚ ਸਾਰੀ ਕੁਦਰਤ ਦਾ ਭੇਤ ਹੀ ਨਹੀਂ ਪਾ ਲੈਣਾ ਸਗੋਂ ਉਸਨੂੰ ਵੱਸ ਵਿਚ ਵੀ ਕਰ ਲੈਣਾ ਹੈ ਪਰ ਹੁਣ ਵੱਸ ਕਰਨ ਲਈ ਕੀਤੇ ਕੰਮਾਂ ਦੀ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।

ਜਦੋਂ ਕੁਝ ਵੀ ਗੁਨਾਹ ਬਣ ਜਾਂਦੈ…

ਵੈਸਾਖੀ ਉਤੇ ਲੋਕਾਂ ਨਾਲੋਂ ਸੀ.ਆਰ.ਪੀ.ਐਫ. ਵੱਧ ਸੀ। ਚਿਤਰੇ ਕਪੜਿਆਂ ਵਾਲੀ ਅਤੇ ਕਾਲੇ ਕਪੜਿਆਂ ਵਾਲੀ ਰਾਖਵੀ ਫੌਜ ਵੀ ਕਿਤੇ ਕਿਤੇ ਖੜੀ ਸੀ। ਸਾਡੇ ਹੁੰਦਿਆਂ ਉਥੇ ਦੋ ਵਾਰ ਹੈਲੀਕਾਪਟਰ ਨੇ ਅਸਮਾਨ ਵਿਚ ਗੇੜੇ ਕੱਢੇ।

ਗੁਰੂ ਨਾਨਕ ਦਾ ਨਾਮ ਲੈਣ ਵਾਲੇ ਅਤੇ ਸਾਜਿਸ਼ਾਂ ਦੀ ਸਤਾਬਦੀ

ਕੀ ਜਿੰਦਗੀ ਸਹਿਜ ਚਾਲ ਚਲਦੀ ਹੈ ਜਿੱਥੇ ਅਣਜਾਣਤਾ ਅਗਿਆਨਤਾ ਅਤੇ ਮੌਕਾ ਮੇਲਾਂ ਦੀ ਵੀ ਕੋਈ ਥਾਂ ਹੈ ਜਾਂ ਇਹ ਸਦਾ ਰਾਜਨੀਤੀ ਵਪਾਰ ਅਤੇ ਖ਼ਬਤ ਦੀਆਂ ਸਾਜਿਸ਼ਾਂ ਦੇ ਜ਼ੋਰ ਨਾਲ ਹੀ ਚਲਦੀ ਹੈ? ਦਲੀਲੀ ਸਿਆਣੇ ਜਿੰਦਗੀ ਦੀ ਚਾਲ ਦੇ ਮੁਢਲੇ ਨੇਮ ਸਮਝਾਉਂਦੇ ਹਨ ਕਿ ਸਭ ਤੋਂ ਮੂਲ ਥਾਂ, ਸਮਾਂ, ਹੋਂਦ ਅਤੇ ਕਰਮ ਹੈ ਜਿਸ ਨਾਲ ਸਹਿਜ/ਸਾਜਿਸ਼ ਸਭ ਕੁਝ ਬਣਦਾ ਅਤੇ ਚਲਦਾ ਹੈ।

ਬੋਲੀ ਅਤੇ ਕਲਾਤਮਕ ਵਪਾਰ ਦੀ ਰਾਜਨੀਤਕ ਬੋਲੀ

ਪੰਜਾਬੀ ਬੋਲੀ ਦਾ ਸਵਾਲ ਕਈ ਰੂਪਾਂ ਵਿਚ ਵਾਰ ਵਾਰ ਚਲਦਾ ਰਹਿੰਦਾ ਹੈ।ਕਿਸੇ ਨਾ ਕਿਸੇ ਪੱਖ ਤੋਂ ਕੋਈ ਘਟਨਾ ਇਹ ਸਵਾਲ ਨੂੰ ਇਕਦਮ ਜਿੰਦਗੀ ਦੇ ਮੁਹਾਣ ਵਿਚ ਲਿਆ ਖਲ੍ਹਾਰਦੀ ਹੈ। ਇਹ ਸਵਾਲ ਦੀਆਂ ਚਾਰ ਪੰਜ ਪਰਤਾਂ ਹਨ ਪਰ ਚਰਚਾ ਅਕਸਰ ਇਕ-ਦੋ ਤੀਕ ਸੁੰਗੜ ਜਾਂਦੀ ਹੈ।

ਓਹ ਚੋਣਾਂ ਦੇ ਨਾਂ ਹੇਠ ਕਿਹੜੇ ਰਾਹ ਪੈਣਗੇ? (ਲੇਖਕ: ਡਾ. ਸੇਵਕ ਸਿੰਘ)

ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਪੰਜ ਵਰ੍ਹੇ ਪਹਿਲਾਂ ਸਵੈ ਸੇਵੀ ਸੰਘ ਦੇ ਰਾਜਸੀ ਚਿਹਰੇ ਨੂੰ ਜਿੱਤ ਦੀ ਆਸ ਬੰਨਾਈ ਸੀ ਪਰ ਹੁਣ ਉਹੀ ਆਸ ਉਹੋ ਜਿਹੇ ਨਤੀਜਆਂ ਨਾਲ ਹੀ ਧੁੰਧਲਾ ਗਈ। ਇਹਦਾ ਇਕਦਮ ਜੋ ਅਸਰ ਹੋਇਆ ਉਹਦੇ ਲੱਛਣ ਅੱਠ ਪਹਿਰਾਂ ਵਿਚ ਹੀ ਵਿਖਾਈ ਦੇਣੇ ਸ਼ੁਰੂ ਹੋ ਗਏ।

ਅੱਗ ਦੇ ਪਰਛਾਵੇ ( ਲੇਖਕ: ਡਾ. ਸੇਵਕ ਸਿੰਘ )

ਮਨੋਰੰਜਨ ਦੇ ਰਾਹ ਤਰੀਕੇ ਤਾਂ ਸਦੀਆਂ ਤੋਂ ਚਲਦੇ ਆ ਰਹੇ ਹਨ ਪਰ ਬਿਜਲੀ ਦੇ ਰੰਗੀਲ ਰੌਸ਼ਨ ਪਰਛਾਵਿਆਂ ਨੇ ਮਨੁੱਖ ਨੂੰ ਹਜਾਰਾਂ ਸਾਲਾਂ ਮਗਰੋਂ ਫਿਰ ਤੋਂ ਕੁਦਰਤੀ ਅੱਗ ਦੀ ਖੋਜ ਵਾਂਗ ਅਚੰਭਤ ਕਰ ਦਿੱਤਾ ਹੈ।ਪਿਛਲੀ ਸਦੀ ਤੋਂ ਲੋਕਾਂ ਲਈ ਇਹ ਅਚੰਭਾ ਵੱਡਾ ਹੀ ਹੋ ਰਿਹਾ ਹੈ। ਪੁਰਾਣੇ ਗਰੰਥਾਂ ਵਿਚ ਚਾਰ ਭਾਂਤ ਦੀ ਅੱਗ ਦਾ ਜਿਕਰ ਸੀ ਪਰ ਇਹ ਅੱਗ ਓਹਨਾ ਅੱਗਾਂ ਤੋਂ ਵੱਖਰੀ ਹੈ। ਅਸਲ ਵਿਚ ਇਹ ਅੱਗ ਉਹ ਜਾਦੂ ਹੈ ਜਿਸਦੀ ਬੰਦੇ ਨੂੰ ਸਦੀਆਂ ਤੋਂ ਭਾਲ ਸੀ। ਇਹ ਅੱਗ ਚਾਨਣਾ ਵੀ ਕਰਦੀ ਹੈ ਪਰ ਅਲਾਦੀਨ ਦੇ ਚਿਰਾਗ ਵਿਚੋਂ ਨਿਕਲਣ ਵਾਲਾ ਸੁਪਨ ਸੰਸਾਰ ਵੀ ਸਿਰਜਦੀ ਹੈ। ਪਰਦੇ ਜਾਂ ਸ਼ੀਸ਼ੇ ਉਤੇ ਤੈਰਦੇ ਰੰਗੀਲ ਰੌਸ਼ਨੀ ਦੇ ਪਰਛਾਵਿਆਂ ਪਿਛੇ ਮਨੁੱਖ ਕਿਸ ਹੱਦ ਤੱਕ ਉਲਾਰ ਹੋ ਜਾਂਦਾ ਹੈ ਇਹਦੇ ਤੋਂ ਪਰਛਾਵਿਆਂ ਦੇ ਅਸਰ ਦਾ ਪਤਾ ਵੀ ਲਗਦਾ ਹੈ ਅਤੇ ਬੰਦੇ ਦੀ ਹਸਤੀ ਦਾ ਅੰਦਾਜਾ ਵੀ ਲਗਦਾ ਹੈ। ਪੁਰਾਣੇ ਵੇਲਿਆਂ ਵਿਚ ਇਹ ਅੰਦਾਜਾ ਨਹੀਂ ਲੱਗ ਸਕਦਾ ਸੀ ਕਿ ਬੰਦਾ ਪਰਛਾਵੇ ਦੇ ਅਸਰ ਹੇਠ ਵੀ ਏਨਾ ਜਿਆਦਾ ਆ ਸਕਦਾ ਹੈ। ਇਹ ਅੱਗ ਦੇ ਅਸਰ ਤੋਂ ਅੰਦਾਜਾ ਲੱਗ ਸਕਦਾ ਹੈ ਕਿ ਜਦੋਂ ਵੀ ਮਨੁੱਖ ਨੇ ਅੱਗ ਦੇ ਕਿਸੇ ਨਵੇਂ ਰੂਪ ਨੂੰ ਵੇਖਿਆ ਜਾਂ ਚਿਤਵਿਆ ਹੈ ਤਾਂ ਉਹ ਚਿਰਾਂ ਤੱਕ ਹੈਰਾਨੀ ਦੇ ਆਲਮ ਵਿਚ ਡੁੱਬਿਆ ਰਿਹਾ ਹੈ।

ਧਰਮ ਅਤੇ ਇਤਿਹਾਸ ਦੇ ਸਨਮੁੱਖ ਮਨੋਰੰਜਨ

ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ ਸਿੱਖਾਂ ਦਾ ਧਰਮ ਨਿਭਾਉਣ ਅਤੇ ਅਮਲਾਂ ਨਾਲ ਇਤਿਹਾਸ ਸਿਰਜਣ ਦਾ ਯਕੀਨ ਟੁੱਟ ਗਿਆ ਹੈ ਜੋ ਨਕਲ ਜਾਂ ਕਲਪਨਾ ਦੇ ਆਸਰੇ ਆਪਣੇ ਧਰਮ ਇਤਿਹਾਸ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ?

ਪਰਛਾਵੇਂ ਅੰਦਰ ਸਿੱਖ ਬਣਕੇ ਜੀਣ ਦੀ ਲੋਚਾ (ਲੇਖਕ: ਡਾ. ਸੇਵਕ ਸਿੰਘ)

ਅਸਲ ਗੱਲ ਇਹ ਹੈ ਕਿ ਸਿੱਖ ਸਿਧਾਂਤ, ਇਤਿਹਾਸ ਅਤੇ ਪਰੰਪਰਾ ਅਨੁਸਾਰ ਕੋਈ ਮਨੁੱਖ ਗੁਰੂ ਦਾ ਸਵਾਂਗ ਨਹੀਂ ਰਚ ਸਕਦਾ। ਜਦੋਂ ਸਵਾਂਗ ਦੀ ਮਨਾਹੀ ਹੈ ਫਿਰ ਇਹ ਕਿਸੇ ਰੂਪ ਵਿੱਚ ਹੋਵੇ ਜਾਂ ਨਾ ਹੋਵੇ ਉਹਦੇ ਬਾਰੇ ਬਹਿਸ ਕਾਹਦੇ ਵਾਸਤੇ? ਇਹ ਮਨੁੱਖੀ ਅਤੇ ਬਿਜਲ ਪਰਛਾਵੇਂ ਦੇ ਫਰਕ ਦੇ ਰੌਲੇ ਦੀ ਸੰਭਾਵਨਾ ਆਈ ਹੀ ਕਿਥੋਂ? ਇਹ ਮੂਲ ਵਿਚਾਰਣ ਵਾਲੀ ਗੱਲ ਹੈ।

Next Page »