Tag Archive "corruption-in-gurduara-management"

ਸ਼੍ਰੋ.ਕਮੇਟੀ ਨੇ ਮਾਸਟਰ ਜੌਹਰ ਸਿੰਘ ਨੂੰ ਮੁਤਵਾਜ਼ੀ ਜਥੇਦਾਰਾਂ ਵਲੋਂ ਲਾਈ ‘ਸਜ਼ਾ/ਸੇਵਾ’ ਨਹੀਂ ਕਰਨ ਦਿੱਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ (14 ਅਕਤੂਬਰ, 2017 ਨੂੰ) ਗੁਰਦੁਆਰਾ ਛੋਟਾ ਘਲੂਘਾਰਾ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਹੀ ਰੋਕ ਦਿੱਤਾ।

ਬੇਅਦਬੀ ਕਰਵਾਉਣ ਵਾਲੇ ਹੀ ਜਾਂਚ ਵਿੱਚ ਸਹਿਯੋਗ ਕਿਉਂ ਦੇਣਗੇ: ਭਾਈ ਬਲਬੀਰ ਸਿੰਘ ਅਰਦਾਸੀਆ

ਦਰਬਾਰ ਸਾਹਿਬ ਮੱਥਾ ਟੇਕਣ ਆਏ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਨਾਂਹ ਕਰਨ ਵਾਲੇ ਦਰਬਾਰ ਸਾਹਿਬ ਦੇ ਅਰਦਾਸੀਆ ਭਾਈ ਬਲਬੀਰ ਸਿੰਘ ਨੇ ਅੱਜ (8 ਅਕਤੂਬਰ, 2017) ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੋਮਣੀ ਕਮੇਟੀ ਦੀ ਕਾਰਜਾਕਰਣੀ ਵਲੋਂ ਬੀਤੇ ਦਿਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਦੇਣ ਤੋਂ ਨਾਂਹ ਕਰਦਿਆਂ ਰੱਦ ਕਰਨ 'ਤੇ ਟਿੱਪਣੀ ਕਰਦਿਆਂ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਕਮੇਟੀ ਦੇ ਇਸ ਵਤੀਰੇ ਦੀ ਭਾਵਨਾ ਸਪੱਸ਼ਟ ਹੈ ਕਿ ਕੌਮ ਨੇ ਜਿਸ ਪਰੀਵਾਰ ਨੂੰ ਆਪਣੀ ਵਾਗਡੋਰ ਸੌਂਪੀ ਹੋਈ ਹੈ ਉਹੀ ਤਾਂ ਕੌਮ ਦੇ ਸਿਧਾਤਾਂ ਦੀ ਅਣਦੇਖੀ ਅਤੇ ਗੁਰੂ ਸਾਹਿਬ ਦੇ ਨਿਰਾਦਰ ਲਈ ਜ਼ਿੰਮੇਵਾਰ ਹੈ।

ਸ਼੍ਰੋਮਣੀ ਕਮੇਟੀ ਦੀ ਪ੍ਰਕਾਸ਼ਨਾ ਕਾਰਨ ਕਮੇਟੀ ਅਹੁਦੇਦਾਰਾਂ ਤੇ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ

ਦਲ ਖਾਲਸਾ ਕਿਸਾਨ ਵਿੰਗ ਆਗੂ ਬਲਦੇਵ ਸਿੰਘ ਸਿਰਸਾ ਅਤੇ ਦਲ ਖਾਲਸਾ ਧਾਰਮਿਕ ਵਿੰਗ ਦੇ ਆਗੂ ਅਜੀਤ ਸਿੰਘ ਬਾਠ ਨੇ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਲਿਖਤ ''ਗੁਰੁ ਬਿਲਾਸ ਪਾਤਸ਼ਾਹੀ ਛੇਵੀ'' ਵਿੱਚ ਦਰਜ 'ਇਤਰਾਜ਼ਯੋਗ' ਇਤਿਹਾਸ ਕਾਰਨ ਅਪਣੇ ਵਕੀਲ ਮਨਵਿੰਦਰ ਸਿੰਘ ਰੰਧਾਵਾ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ,

ਸ਼੍ਰੋ. ਕਮੇਟੀ ਵਲੋਂ ਪਰੇਸ਼ਾਨ ਕਰਨ ਕਰਕੇ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵਲੋਂ ਅਸਤੀਫਾ

ਸਤੰਬਰ 2015 ਵਿੱਚ ਡੇਰਾ ਸਿਰਸਾ ਮੁੱਖੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਵਲੋਂ ਦਿੱਤੀ ਗਈ ਬਿਨਮੰਗੀ ਮੁਆਫੀ ਦੇ ਹੁਕਮ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੀ ਸਰਕਾਰੀ ਕੋਠੀ ਤੋਂ ਜਥੇਦਾਰਾਂ ਨੂੰ ਮਿਲੇ ਸਨ, ਦਾ ਇੰਕਸ਼ਾਫ ਕਰਨ ਵਾਲੇ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਨੇ ਕਮੇਟੀ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕਰਨ ਕਾਰਣ ਕਮੇਟੀ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।

ਜਦੋਂ ਪਾਰਟੀ ਨੂੰ ਲੰਗਾਹ ਦੇ ‘ਕਾਰਿਆਂ’ ਦਾ ਪਤਾ ਲੱਗਿਐ, ਉਸੇ ਵੇਲੇ ਉਸਨੂੰ ਕੱਢ ਦਿੱਤਾ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁੱਚਾ ਸਿੰਘ ਲੰਗਾਹ ਮਾਮਲੇ ’ਤੇ ਕਿਹਾ ਕਿ ਜਦੋਂ ਪਾਰਟੀ ਨੂੰ ਲੰਗਾਹ ਦੇ ‘ਕਾਰਿਆਂ’ ਦਾ ਪਤਾ ਲੱਗਿਆ ਤਾਂ ਉਸੇ ਵੇਲੇ ਉਸਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਬਾਦਲ ਨੇ ਪਿੰਡ ਭਾਗੋਵਾਲ ਵਿੱਚ ਚੋਣ ਰੈਲੀ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਆਪਣੇ ਹਮਾਇਤੀਆਂ ਨੂੰ ਸੰਬੋਧਨ ਕੀਤਾ।

ਮੀਡੀਆ ਰਿਪੋਰਟਾਂ: ਬਾਦਲ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਅਦਾਲਤ ‘ਚ ਆਤਮ ਸਮਰਪਣ ਕੀਤਾ

ਬਾਦਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ 'ਚ ਡਿਊਟੀ ਮਜਿਸਟ੍ਰੇਟ ਹਿਰਦੇਜੀਤ ਸਿੰਘ ਦੀ ਅਦਾਲਤ 'ਚ ਅੱਜ (ਸੋਮਵਾਰ) ਦੁਪਹਿਰ ਬਾਅਦ ਆਤਮ ਸਮਰਪਣ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ: ਬਾਦਲਾਂ ਦੀ ਖੁੱਸ ਚੁੱਕੀ ਸਿਆਸੀ ਜ਼ਮੀਨ ਬਹਾਲ ਕਰਨ ਲਈ ਮੋਹਰਾ

ਧਰਮ ਪ੍ਰਚਾਰ ਤੇ ਪ੍ਰਸਾਰ ਦੇ ਮਾਮਲੇ ਵਿੱਚ ਅਕਸਰ ਫਾਡੀ ਰਹਿਣ ਵਾਲੀ ਸ਼੍ਰੋਮਣੀ ਕਮੇਟੀ ਵਲੋਂ ਢਾਈ ਮਹੀਨੇ ਪਹਿਲਾਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਆਪਣੇ ਮਕਸਦ ਵਿੱਚ ਕਿੰਨੀ ਕੁ ਸਫਲ਼ ਹੋਈ ਹੈ। ਇਹ ਸਵਾਲ ਪੰਥਕ ਹਲਕਿਆਂ ਵਿੱਚ ਜ਼ਰੂਰ ਪੁੱਛਿਆ ਜਾ ਰਿਹਾ ਹੈ।

ਮੋਗਾ ਵਿਖੇ ਗੁਰਦੁਆਰੇ ਦੀ ਪ੍ਰਧਾਨਗੀ ਲਈ ਦੋ ਧੜਿਆਂ ‘ਚ ਟਕਰਾਅ, ਕਈ ਜ਼ਖਮੀ

ਪਿੰਡ ਸੱਦਾ ਸਿੰਘ ਵਾਲਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਢਾਈ ਮਹੀਨੇ ਤੋਂ ਚੱਲ ਰਿਹਾ ਵਿਵਾਦ ਐਤਵਾਰ (10 ਸਤੰਬਰ) ਨੂੰ ਖੂਨੀ ਰੂਪ ਧਾਰ ਗਿਆ। ਇਸ ਝੜਪ ’ਚ ਇੱਕ ਔਰਤ ਸਮੇਤ ਸੱਤ ਜਣੇ ਜ਼ਖ਼ਮੀ ਹੋਏ ਹਨ। ਉਹ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।

ਗਿਆਨੀ ਗੁਰਬਚਨ ਸਿੰਘ ਡੇਰਾ ਪ੍ਰੇਮੀਆਂ ਤੋਂ ਪਹਿਲਾਂ ਆਪਣੀ ਘਰ-ਵਾਪਸੀ ਕਰਨ: ਦਲ ਖਾਲਸਾ

ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਡੇਰਾ ਪ੍ਰੇਮੀਆਂ ਨੂੰ 'ਘਰ ਵਾਪਸੀ' ਦੀ ਕੀਤੀ ਗਈ ਅਪੀਲ 'ਤੇ ਘੇਰਦਿਆਂ, ਦਲ ਖਾਲਸਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਉਹ ਪਹਿਲਾਂ ਆਪਣੀ ਘਰ-ਵਾਪਸੀ ਕਰਵਾਉਣ। ਜਥੇਬੰਦੀ ਦਾ ਮੰਨਣਾ ਹੈ ਕਿ ਗਿਆਨੀ ਗੁਰਬਚਨ ਸਿੰਘ ਗੁਰਮਤਿ ਵਿਰੋਧੀ ਡੇਰੇਦਾਰ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੀ ਆਪਣੀ ਗਲਤੀ ਮੰਨਣ, ਸੰਸਥਾ ਦੇ ਵਕਾਰ ਅਤੇ ਮਰਯਾਦਾ ਨੂੰ ਢਾਹ ਲਾਉਣ ਲਈ ਖਾਲਸਾ ਪੰਥ ਤੋਂ ਖਿਮਾ ਯਾਚਨਾ ਕਰਨ ਅਤੇ ਅਸਤੀਫਾ ਦੇਣ।

ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਤਨਖਾਹ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਖ਼ਬਰ ਤੱਥ-ਰਹਿਤ: ਡਾ.ਰੂਪ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸੇਵਾਦਾਰ ਮੁਲਾਜ਼ਮਾਂ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੁਨੇਹਾ ਤੱਥਾਂ ਤੋਂ ਰਹਿਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹਰੇਕ ਮੁਲਾਜ਼ਮ ਦੀ ਤਨਖਾਹ ਉਸਦੇ ਅਹੁਦੇ ਦੇ ਹਿਸਾਬ ਨਾਲ ਬਣੇ ਗ੍ਰੇਡ ਨਿਯਮਾਂ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਹਰੇਕ ਮੁਲਾਜ਼ਮ ਸਮੇਤ ਸੇਵਾਦਾਰਾਂ ਦੀ ਤਨਖਾਹ ਵਿਚ ਸਮੇਂ-ਸਮੇਂ ਵਾਧਾ ਕੀਤਾ ਜਾਂਦਾ ਹੈ।

« Previous PageNext Page »